ਲੇਖ

ss1

ਲੇਖ

ਮਹਾਭਾਰਤ ਵਿੱਚ ਕਹਿੰਦੇ ਜਦੋਂ ਦਰੋਪਤੀ ਮਰਣ ਲੱਗੀ ਤਾਂ ਭੀਮ ਦਰੋਪਤੀ ਕੋਲ ਜਾ ਕੇ ਪੁੱਛਦਾ ਹੈ ਕਿ ਤੇਰੀ ਕੋਈ ਆਖਰੀ ਇੱਛਾ ?
ਦਰੋਪਤੀ ਕਹਿੰਦੀ ਮੇਰੀ ਆਖਰੀ ਇੱਛਾ ਇਹ ਹੈ ਕਿ ਮੈ ਚਾਹੁੰਦੀ ਹਾਂ ਕਿ ਆਪਾਂ ਸਾਰੇ ਅਗਲੇ ਜਨਮ ਵਿੱਚ ਇਕੱਠੇ ਹੋਈਏ।
ਭੀਮ ਕਹਿੰਦਾ ਏਹੋ ਜਿਹਾ ਕੀ ਸੁੱਖ ਦੇਖਿਆ ਕਿ ਤੂੰ ਕਹਿੰਦੀ ਹੈ ਕਿ ਅਗਲੇ ਜਨਮ ਵਿੱਚ ਆਪਾ ਇਕੱਠੇ ਹੋਈਏ ?
ਦਰੋਪਤੀ ਕਹਿੰਦੀ ਮੈ ਚਾਹੁੰਦੀ ਹਾਂ ਕਿ ਅਗਲੇ ਜਨਮ ਵਿੱਚ ਮੈ ਤੁਹਾਡੀ ਪਤਨੀ ਨਹੀ ਭੈਣ ਹੋਵਾ।
ਭੀਮ- ਉਹ ਕਿਉਂ ?
ਦਰੋਪਤੀ- ਜੇ ਮੈ ਤੁਹਾਡੀ ਭੈਣ ਹੁੰਦੀ ਤਾਂ ਤੁਸੀਂ ਮੇਰਾ ਚੀਰ ਹਰਣ ਹੁੰਦਾ ਨਾ ਦੇਖਦੇ ,ਬੇਸ਼ੱਕ ਤਸੀ ਭਾਵੇ ਗਲਤ ਸੀ ਪਰ ਜੇ ਭੈਣ ਹੁੰਦੀ ਤੁਹਾਡੀ ਤਾਂ ਤੁਸੀਂ ਤਲਵਾਰਾਂ ਚੁੱਕ ਕੇ ਅੱਗੇ ਆ ਜਾਣਾ ਸੀ।
ਫਰਕ ਏਨਾ ਸੀ ਮੈ ਤੁਹਾਡੀ ਪਤਨੀ ਸੀ ,ਬੇਗਾਨੀ ਵਿਆਹੀ ਆਈ ਸੀ।ਤੁਹਾਡਾ ਆਪਣਾ ਖੂਨ ਨਹੀ ਸੀ।
ਇਹੀ ਕਾਰਨ ਹੈ ਅਜੋਕੇ ਸਮੇ ਵਿੱਚ ਵਿਆਹ ਤੋ ਬਾਅਦ ਕੁੜੀਆਂ ਨਾਲ ਇਹੋ ਜਿਹੀਆਂ ਸਮਸਿਆਵਾਂ ਆਉਂਦੀਆਂ ।
ਔਰਤਾਂ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ ,ਉਸਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਜਾਂਦਾ ਹੈ।
ਕਿਤੇ ਕਿਤੇ ਜਦੋਂ ਕੋਈ ਕੁੜੀ ਕਿਸੇ ਨਸ਼ੇੜੀ ਨਾਲ ਵਿਆਹੀ ਜਾਂਦੀ ਹੈ ਤਾਂ ,ਨਸ਼ੇ ਦੀ ਪੂਰਤੀ ਲਈ ਔਰਤ ਨੂੰ ਕਿਸੇ ਦੀ ਰਖੇਲ ਬਣਾ ਦਿੱਤਾ ਜਾਂਦਾ ਹੈ ,ਉਸਦੇ ਸਰੀਰ ਦੀ ਬੋਲੀ ਲਾਈ ਜਾਂਦੀ ਹੈ।
ਮਹਿੱਲਾਂ ਦੀ ਰਹਿਣ ਵਾਲੀ ਦਰੋਪਤੀ ਨਾਲ ਵੀ ਕੁਝ ਅਜੇਹਾ ਹੋਇਆ , ਜੂਆ ਖੇਡਣ ਗਏ ਪਾਂਡਵਾ ਨੇ ਹਾਰਦੇ ਹਾਰਦੇ ਦਰੋਪਤੀ ਨੂੰ ਵੀ ਦਾਅ ਤੇ ਲਾ ਤਾ ਕਿਉਂਕਿ ਉਹ ਬੇਗਾਨੀ ਵਿਆਹੀ ਆਈ ਸੀ ।

ਸੁਰਜੀਤ ਸਿੰਘ
ਸਰਕਾਰੀ ਬਰਜਿੰਦਰਾ ਕਾਲਜ (ਫਰੀਦਕੋਟ )
surjeetaman3@Gmail.com

print
Share Button
Print Friendly, PDF & Email

Leave a Reply

Your email address will not be published. Required fields are marked *