ਸਲਾਹ  (ਮਿੰਨੀ ਕਹਾਣੀ )

ss1

ਸਲਾਹ  (ਮਿੰਨੀ ਕਹਾਣੀ )

ਭਾਗ ਸਿੰਘ ਨੇ ਅਾਪਣੇ ਜੀਵਨ ‘ਚ ਅਥਾਹ ਮਿਹਨਤ ਕਰਕੇ ਚੋਖੀ ਜਾਇਦਾਦ ਬਣਾਈ ਸੀ । ੳੁਸ ਨੇ ਅਾਪਣੇ ਧੀਅਾਂ ਪੁੱਤਰਾਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਸੀ । ੳੁਸਦੀ ਜਵਾਨੀ ‘ਚ ਕੱਟੀ ਤੰਗੀ ਤੁਰਸੀ ਸਦਕਾ ਹੀ ਸਾਰਾ ਪਰਿਵਾਰ ਹੁਣ ਸਰਦਾਰੀ ਮਾਣ ਰਿਹਾ ਸੀ ।
ੳੁਮਰ ਦੇੇ ਲਿਹਾਜ਼ ਨਾਲ਼ ਭਾਗ ਸਿੰਘ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਅਤੇ ਜ਼ਿੰਦਗੀ ਦੇ ਸੁੱਖ ਲੈਣ ਵੇਲ਼ੇ ੳੁਸਨੂੰ ਗੁਰਦੇ ਰੋਗ ਨੇ ਘੇਰਾ ਪਾ ਲਿਆ ਸੀ । ਅਾਖ਼ਿਰ ਭਾਗ ਸਿੰਘ ਨੂੰ ਹਸਪਤਾਲ ‘ਚ ਦਾਖ਼ਲ ਕਰਵਾੳੁਂਣਾ ਪੈ ਗਿਆ ।
            ਡਾਕਟਰ ਨੇ ਭਾਗ ਸਿੰਘ ਦੇ ਪੁੱਤਰ ਨੂੰ ਕਿਹਾ ,
” ਗੁਰਦਾ ਬਦਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀ ਅੈ , ਜਿਸ ਦਾ ਖ਼ਰਚ ਤਕਰੀਬਨ ਸਵਾ ਕੁ ਲੱਖ ਰੁਪਏ ਅਾਵੇਗਾ , ਮੈਨੂੰ ਕੱਲ੍ਹ ਤਾਂਈ  ਸਲਾਹ ਕਰਕੇ ਦੱਸ ਦੇਣਾ  ”
ਘਰ ਵਿੱਚ ਸਲਾਹ ਕਰਨ ਵੇਲ਼ੇ  ਭਾਗ ਸਿੰਘ ਦੀ ਵੱਡੀ ਨੂੰਹ ਕਹਿਣ ਲੱਗੀ ,
” ਕੀ ਲੋੜ ਐ ਐਨਾ ਪੈਸਾ ਖ਼ਰਾਬ ਕਰਨ ਦੀ , ਸੁੱਖ ਨਾਲ਼ ਬਾਪੂ ਜੀ ਦੀ ਹੁਣ ਤਾਂ ੳੁਮਰ ਵੀ ਬਥੇਰੀ ਹੋ ਗਈ ਅੈ , ਤੁਸੀਂ ਡਾਕਟਰ ਨੂੰ ਕਹਿ ਦਿਓ ਕਿ ਅਸੀਂ ਤਾਂ ਘਰੇ ਈ ਸੇਵਾ ਕਰਨੀ ਅੈ , ਮੇਰੀ ਤਾਂ ਸਲਾਹ ਅੈ , ਅਾਪਾਂ ਏਹੀਓ ਰੁਪਏ ਭੋਗ ‘ਤੇ ਖ਼ਰਚ ਕਰ ਲਵਾਂਗੇ “
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
print
Share Button
Print Friendly, PDF & Email

Leave a Reply

Your email address will not be published. Required fields are marked *