ਵਾਤਾਵਰਣ ਨੂੰ ਖ਼ੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ : ਪ੍ਰਸ਼ੋਤਮ ਸਿੰਘ 

ss1

ਵਾਤਾਵਰਣ ਨੂੰ ਖ਼ੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ : ਪ੍ਰਸ਼ੋਤਮ ਸਿੰਘ

ਦਸੂਹਾ (ਏ.ਐਸ.ਜੱਸਲ)-ਮਨੁੱਖਤਾ ਨੂੰ ਧਰਤੀ ਦੀ ਕੁਦਰਤੀ ਹਰਿਆਵਲ ਦਰਖ਼ਤਾਂ ਨੂੰ ਨਸ਼ਟ ਨਹੀਂ ਕਰਦਾ ਚਾਹੀਦਾ ਤੇ ਮਿੱਟੀ ਨੂੰ ਹੋਰ ਵੀ ਹਰਿਆਲੀ ਨਾਲ ਢੱਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਇਸ ਗੱਲ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਪ੍ਰਸ਼ੋਤਮ ਸਿੰਘ ਦੇਵੀਦਾਸ ਚੇਅਰਮੈਨ ਲੋਕ ਜਾਗਰੂਕਤਾ ਮੰਚ ਨੇ ਕਰਦਿਆਂ ਕਿਹਾ ਕਿ ਅਜੋਕੇ ਮਨੁੱਖ ਦੀਆਂ ਗ਼ਲਤੀਆਂ ਕਾਰਨ ਅੱਜ ਵਾਤਾਵਰਣ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਧੂੜ ਮਿੱਟੀ ਨੇ ਪੂਰੇ ਅਸਮਾਨ ਨੂੰ ਢੱਕ ਲਿਆ ਹੈ । ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਖ਼ੁਸ਼ਹਾਲ ਬਣਾਉਣ ਲਈ ਤੇ ਧਰਤੀ ਨੂੰ ਸੰਕਟ ਵਿਚੋਂ ਕੱਢਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਉਨ੍ਹਾਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਕਾਸ ਦੇ ਨਾਂਅ ‘ਤੇ ਮਨੁੱਖ ਬੇਖ਼ੌਫ ਹੋ ਕੇ ਧਰਤੀ ਨਾਲ ਖਿਲਵਾੜ ਕਰ ਰਿਹਾ ਹੈ । ਸਿੱਟੇ ਵਜੋਂ ਧਰਤੀ ਦਾ ਸੰਤੁਲਨ ਵੀ ਡੋਲ ਚੁੱਕਾ ਹੈ । ਪਾਣੀ ਦਾ ਪੱਧਰ ਗਹਿਰੇ ਸੰਕਟ ਵਿਚ ਜਾ ਰਿਹਾ ਹੈ । ਦੂਸਰੇ ਪਾਸੇ ਮਨੁੱਖੀ ਸਭਿਅਤਾ ਨੇ ਕੱਪੜਾ, ਰਸਾਇਣ, ਉਦਯੋਗ, ਸੀਵਰੇਜ ਤੇ ਨਾ ਜਾਣੇ ਹੋਰ ਕਿੰਨੀ ਕੁ ਗੰਧਲੀ ਕਚਰੇ ਸੁੱਟ ਕੇ ਧਰਤੀ ਦੀ ਵਡਮੁੱਲੀ ਮਿੱਟੀ ਮਲੀਣ ਕਰ ਦਿੱਤੀ ਹੈ । ਉਨ੍ਹਾਂ ਧਰਤੀ ਦਾ ਸੰਤੁਲਨ ਕਾਇਮ ਰੱਖਣ ਤੇ ਵਾਤਾਵਰਣ ਨੂੰ ਖ਼ੁਸ਼ਹਾਲ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ । ਇਸ ਮੌਕੇ ਦਵਿੰਦਰ ਕੁਮਾਰ ਰੋਜ਼ੀ ਤੇ ਹੋਰ ਵੀ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *