ਮਾਨਸੂਨ ਨੂੰ ਲੱਗੀ ਬਰੇਕ, ਮੌਸਮ ਨਹੀਂ ਰਹੇਗਾ ਸਥਿਰ

ss1

ਮਾਨਸੂਨ ਨੂੰ ਲੱਗੀ ਬਰੇਕ, ਮੌਸਮ ਨਹੀਂ ਰਹੇਗਾ ਸਥਿਰ

ਨਵੀਂ ਦਿੱਲੀ: ਮਾਨਸੂਨ ਦਾ ਪ੍ਰਵਾਹ ਕਮਜ਼ੋਰ ਪੈਣ ਕਾਰਨ ਦੱਖਣ-ਪੱਛਮ ਮਾਨਸੂਨ ਅੱਗੇ ਨਹੀਂ ਵਧ ਰਿਹਾ ਜਿਸ ਦੀ ਵਜ੍ਹਾ ਕਰਕੇ ਛੱਤੀਸਗੜ੍ਹ ਤੇ ਉੜੀਸਾ ਵਿੱਚ ਕਮਜ਼ੋਰ ਮਾਨਸੂਨ ਦੀ ਸਥਿਤੀ ਬਣੀ ਹੋਈ ਹੈ। ਇਸ ਕਰਕੇ ਮਾਨਸੂਨ ਦੇ ਉੱਤਰੀ ਸੀਮਾ ਤੋਂ ਅੱਗੇ ਵਧਣ ਦੇ ਆਸਾਰ ਘੱਟ ਹਨ।

ਕੋਂਕਣ, ਗੋਆ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸਾ ਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਆਮ ਹੋ ਜਾਵੇਗਾ। ਮੌਸਮ ਵਿਭਾਗ ਅਨੁਸਾਰ ਅਸਾਮ, ਮੇਘਾਲਿਆ, ਤੱਟਵਰਤੀ ਕਰਨਾਟਕ ਤੇ ਕੇਰਲ ਦੇ ਵੱਖ-ਵੱਖ ਹਿੱਸਿਆਂ ’ਤੇ ਭਾਰੀ ਬਾਰਸ਼ ਹੋ ਸਕਦੀ ਹੈ।

ਅਰੁਣਾਂਚਲ ਪ੍ਰਦੇਸ਼, ਉਪ ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਤਾਮਿਲਨਾਡੂ ਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਬਿਹਾਰ, ਉੱਤਰੀ ਤੱਟਵਰਤੀ ਤਾਮਿਲਨਾਡੂ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਤੇਜ਼ ਹਵਾਵਾਂ ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।

ਪੱਛਮੀ ਯੂਪੀ ਦੇ ਵੱਖ-ਵੱਖ ਸਥਾਨਾਂ ’ਤੇ ਧੂੜ-ਮਿੱਟੀ ਜਾਂ ਤੂਫਾਨ ਆ ਸਕਦਾ ਹੈ। ਕਰਨਾਟਕ-ਕੇਰਲ ਤੱਟ, ਤਾਮਿਲਨਾਡੂ, ਲਕਸ਼ਦੀਪ, ਓਡੀਸਾ, ਪੱਛਮੀ ਬੰਗਾਲ, ਅੰਡੇਮਾਨ ਤੇ ਨਿਕੋਬਾਰ ਟਾਪੂ ਦੇ ਸਮੁੰਦਰੀ ਕੰਢਿਆਂ ’ਤੇ ਸਥਿਤੀ ਮਾੜੀ ਹੋ ਸਕਦੀ ਹੈ। ਮਛੇਰਿਆਂ ਨੂੰ ਕਿਨਾਰੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *