“ਮਾ ਬੋਲੀ ਸਾਡਾ ਵਿਰਸਾ”

ss1

“ਮਾ ਬੋਲੀ ਸਾਡਾ ਵਿਰਸਾ”

ਵਿਰਸਾ  ਯਾਦ  ਓਹ ਦੱਸੋ ਕਿਵੇਂ ਰੱਖੂ?
ਜੀਹਨੂੰ ਦੇਸੀ ਮਹੀਨੇ ਹੀ ਨਹੀਂ ਹਨ ਯਾਦ ਲੋਕੋ!
ਮਾ ਬੋਲੀ ਨਾ  ਘਰਾਂ  ਦੇ  ਵਿਚ  ਬੋਲਣ,
ਅੰਗਰੇਜ਼ੀ ਬੋਲ ਬੋਲ ਲੈਂਦੇ ਸਵਾਦ ਲੋਕੋ!
ਹਰ ਬੋਲੀ ਸਿੱਖੋ ਸਿੱਖਣੀ  ਚਾਹੀਦੀ ਹੈ,
ਪਰ ਮਾਤ ਭਾਸ਼ਾ ਨਾ ਕਰੋ ਬਰਬਾਦ ਲੋਕੋ!
ਅਾਪਾਂ ਪੰਜਾਬੀ ਤੇ ਪੰਜਾਬ ਚ ਹਾਂ ਰਹਿੰਦੇ,
ੲਿਸ ਗੱਲ ਦਾ ਕਰੀੲੇ ਧੰਨਵਾਦ ਲੋਕੋ!
ਭੲੀੲੇ ਬਿਹਾਰੀੲੇ ਪੰਜਾਬੀ ਬੋਲਦੇ ਨਾ,
ਅਾਪਣੀ ਬੋਲੀ ਚ ਕਰਨ ਸੰਵਾਦ ਲੋਕੋ!
ੲਿਸ਼ਾਰਾ ਸਿਅਾਣੇ ਨੂੰ ਕਾਫੀ ੲਿਕ ਹੁੰਦਾ,
ਨਾ ਹੋਰ ਬੋਲੀ ਦਾ ਪਾਓ ਰਿਵਾਜ ਲੋਕੋ!
ਗੁਰੂਅਾਂਪੀਰਾਂ ਫਕੀਰਾਂ ਦਿਤੀ ਜੋ ਗੁੜ੍ਹਤੀ,
ਸੋਚੀੲੇ ਸੰਭਾਲਣ ਦਾ ਕੋੲੀ ੲਿਲਾਜ ਲੋਕੋ!
ਬੋਲੀ ਅਾਹ ਬੋਲਣੀ ਤੇ ਅਾਹ ਮੈਂ ਸਿੱਖਣੀ ਹੈ,
ਨਾ ਫਾਲਤੂ ਗੱਲਾਂ ਤੇ ਕਰੋ ਫਸਾਦ ਲੋਕੋ!
ਬਾਹਰਲੇ ਦੇਸ਼ੀਂ ਪੰਜਾਬੀ ਸਤਿਕਾਰੀ ਦੀ ਹੈ,
ਅਾਪਣੇ ਘਰੋਂ ਕਿੳੁਂ ਦੇਵੋਂ ੲਿਹਨੂੰ ਭਾਜ ਲੋਕੋ!
ਦੱਦਾਹੂਰੀਅਾ ਕਹੇ ਸਮਾਂ ਹਾਲੇ ਹੱਥ ਤੁਹਾਡੇ,
ਗੁਰੂਅਾਂ ਤੇ ਪੁਰਖਿਅਾਂ ਦੀ ਰੱਖ ਲਓ ਲਾਜ ਲੋਕੋ!
ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046
print
Share Button
Print Friendly, PDF & Email