ਸ੍ਰੀਨਗਰ ‘ਚ ਉੱਘੇ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ

ss1

ਸ੍ਰੀਨਗਰ ‘ਚ ਉੱਘੇ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ

ਸ੍ਰੀਨਗਰ, ਜੂਨ ਉੱਘੇ ਪੱਤਰਕਾਰ ਤੇ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਤੇ ਉਨ੍ਹਾਂ ਦੇ ਦੋ ਨਿੱਜੀ ਅੰਗ ਰੱਖਿਅਕਾਂ ਦੀ ਅੱਜ ਸ੍ਰੀਨਗਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੌਰਾਨ,ਬਾਂਦੀਪੁਰਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਵਿੱਚ ਦੋ ਅਤਿਵਾਦੀ ਤੇ ਇਕ ਫ਼ੌਜੀ ਜਵਾਨ ਮਾਰੇ ਗਏ ਹਨ। ਰੱਖਿਆ ਵਿਭਾਗ ਦੇ ਤਰਜਮਾਨ ਨੇ ਦੱਸਿਆ ਕਿ ਬਾਂਦੀਪੋਰਾ ਦੇ ਪਨਾਰ ਜੰਗਲੀ ਇਲਾਕੇ ਵਿੱਚ ਮੁਕਾਬਲਾ ਜਾਰੀ ਸੀ। ਪੁਲੀਸ ਨੇ ਦੱਸਿਆ ਕਿ ਸ੍ਰੀ ਬੁਖਾਰੀ ਕਿਸੇ ਇਫ਼ਤਾਰ ਦਾਅਵਤ ਵਿੱਚ ਸ਼ਾਮਲ ਹੋਣ ਲਾਲ ਚੌਕ ਵਿਚਲੇ ਪ੍ਰੈਸ ਐਨਕਲੇਵ ਵਿਚਲੇ ਆਪਣੇ ਦਫ਼ਤਰ ‘ਚੋਂ ਨਿਕਲੇ ਹੀ ਸਨ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਹਮਲੇ ‘ਚ ਉਨ੍ਹਾਂ ਦੇ ਅੰਗ ਰੱਖਿਅਕ ਦੀ ਵੀ ਮੌਤ ਹੋ ਗਈ ਜਦਕਿ ਇਕ ਹੋਰ ਪੁਲੀਸ ਕਰਮੀ ਤੇ ਇਕ ਸਿਵਲੀਅਨ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ ਇੱਕ ਪੀਐਸਓ ਦੀ ਇਲਾਜ ਦੌਰਾਨ ਮੌਤ ਹੋ ਗਈ। ਬੁਖਾਰੀ ਪਹਿਲਾਂ ਦਿ ਹਿੰਦੂ ਦੇ ਸੰਵਾਦਦਾਤਾ ਰਹੇ ਹਨ ਤੇ ਉਨ੍ਹਾਂ ਕਸ਼ਮੀਰ ਵਾਦੀ ਵਿੱਚ ਅਮਨ ਲਈ ਕਈ ਕਾਨਫਰੰਸਾਂ ਕਰਾਉਣ ‘ਚ ਮੋਹਰੀ ਭੂਮਿਕਾ ਨਿਭਾਈ ਸੀ।

ਸ਼ੱਕੀ ਅਤਿਵਾਦੀਆਂ ਨੇ ਅਨੰਤਨਾਗ ਜ਼ਿਲੇ ਵਿੱਚ ਸਦੂਰਾ ਰੇਲਵੇ ਸਟੇਸ਼ਨ ਨੇੜੇ ਜੀਆਰਪੀ ਬੈਰਕਾਂ ਵਿੱਚ ਸੀਆਰਪੀਐਫ ਦੇ ਇਕ ਸਿਪਾਹੀ ਤੋਂ ਰਾਈਫਲ ਖੋਹ ਲਈ। ਅਤਿਵਾਦੀਆਂ ਨੇ ਪੁਲਵਾਮਾ ਜ਼ਿਲੇ ਵਿੱਚ ਸੀਆਰਪੀਐਫ ਦੀ ਇਕ ਟੁਕੜੀ ‘ਤੇ ਹਮਲਾ ਕੀਤਾ। ਉਂਜ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਓ ਰਿਹਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੀ ਪੈੜ ਨੱਪੀ ਜਾ ਰਹੀ ਹੈ।

ਜੰਮੂ ਕਸ਼ਮੀਰ ਵਿੱਚ ਅਮਰਨਾਥ ਯਾਤਰਾ ਲਈ ਸੁਰੱਖਿਆ ਬੰਦੋਬਸਤ ਵਧਾ ਦਿੱਤੇ ਗਏ ਹਨ। ਸ਼ਰਧਾਲੂਆਂ ਨੂੰ ਲਿਜਾਣ ਵਾਲੀਆਂ ਗੱਡੀਆਂ ਵਿੱਚ ਰੇਡੀਓ ਫ੍ਰੈਕੁਐਂਸੀ ਇੰਡੈਂਟੀਫਿਕੇਸ਼ਨ ਆਰਐਫਆਈਡੀ ਬਿੱਲੇ ਲਾਏ ਜਾਣਗੇ। ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ ਤੇ 26 ਅਗਸਤ ਤੱਕ ਚੱਲੇਗੀ। ਆਰਐਫਆਈਡੀ ਬਿੱਲੇ ਨਾਲ ਗੱਡੀ ਦੀ ਨਕਲੋ ਹਰਕਤ ਤੇ ਲੋਕੇਸ਼ਨ ‘ਤੇ ਨਜ਼ਰ ਰੱਖੀ ਜਾ ਸਕੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *