ਧੂੜ ਨੇ ਰੋਕੇ ਜਹਾਜ਼, ਚੰਡੀਗੜ੍ਹ ਤੋਂ ਸਾਰੀਆਂ ਉਡਾਣਾਂ ਰੱਦ

ss1

ਧੂੜ ਨੇ ਰੋਕੇ ਜਹਾਜ਼, ਚੰਡੀਗੜ੍ਹ ਤੋਂ ਸਾਰੀਆਂ ਉਡਾਣਾਂ ਰੱਦ

ਚੰਡੀਗੜ੍ਹ: ਮੌਸਮ ਦੀ ਖਰਾਬੀ ਦੇ ਚੱਲਦਿਆਂ ਚੰਡੀਗੜ੍ਹ ਤੋਂ ਉਡਾਣ ਭਰਨ ਵਾਲੀਆਂ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਆਸਮਾਨ ‘ਚ ਛਾਈ ਧੂੜ ਭਰੀ ਧੁੰਦ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਅਜਿਹੇ ‘ਚ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਲਈ ਸੁਵਿਧਾ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਏਅਰ ਇੰਡੀਆ ਨੇ ਦਿੱਲੀ ਜਾਣ ਵਾਲੇ ਲੋਕਾਂ ਲਈ ਬੱਸ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਦਿੱਲੀ ਪਹੁੰਚਾਉਣ ਦਾ ਫੈਸਲਾ ਲਿਆ ਹੈ।

ਹਵਾਈ ਅੱਡੇ ਦੇ ਸੀਈਓ ਸੁਨੀਲ ਦੱਤ ਦਾ ਕਹਿਣਾ ਹੈ ਕਿ ਮੌਸਮ ‘ਚ ਸੁਧਾਰ ਆਉਣ ਤੋਂ ਬਾਅਦ ਹੀ ਉਡਾਣ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਆਸਮਾਨ ‘ਚ ਬਣੀ ਇਹ ਮਿੱਟੀ ਦੀ ਚਾਦਰ ਕੱਲ੍ਹ ਸ਼ਾਮ ਤੱਕ ਇਸੇ ਤਰ੍ਹਾਂ ਰਹੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *