ਪਤੀ-ਪਤਨੀ ਤੇ ਬੱਚਿਆਂ ਵਿੱਚ ਤਾਲ-ਮੇਲ ਨਹੀਂ ਬੈਠਦਾ

ss1

ਪਤੀ-ਪਤਨੀ ਤੇ ਬੱਚਿਆਂ ਵਿੱਚ ਤਾਲ-ਮੇਲ ਨਹੀਂ ਬੈਠਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਪਰਿਵਾਰ ਵਿੱਚ ਰਹਿੰਦੇ ਹੋਏ ਪਤੀ-ਪਤਨੀ ਇੱਕ-ਦੂਜੇ ਦਾ ਸਾਥ ਦਿੰਦੇ ਹਨ। ਖੁਸ਼ੀਆਂ ਮਾਂਣਦੇ ਹਨ। ਇੱਕ-ਦੂਜੇ ਨਾਲ ਦੁੱਖ-ਸੁੱਖ ਦੀ ਸਾਂਝ ਕਰਦੇ ਹਨ। ਘਰ ਪਰਿਵਾਰ ਨੂੰ ਇੱਕ ਸਾਥ ਚਲਾਉਂਦੇ ਹਨ। ਹੁਣ ਜ਼ਮਾਨਾਂ ਮੌਡਰਨ ਆ ਗਿਆ ਹੈ। ਗੈਰੀ ਵਰਗੇ ਪਤੀ ਬੱਚਿਆਂ ਦੀ ਸਭਾਲ ਕਰਦੇ ਹਨ। ਦੇਵੀ ਵਰਗੀਆਂ ਪਤਨੀਆਂ ਪਰਿਵਾਰ ਤੋਂ ਅਲੱਗ ਰਹਿੰਦੀਆਂ ਹਨ। ਕਈ ਪਰਿਵਾਰਾਂ ਵਿੱਚ ਪਤਨੀਆਂ ਬੱਚੇ ਸਭਾਲ ਦੀਆਂ ਹਨ। ਪਤੀ ਬਾਹਰ ਮੌਜ਼ ਮਸਤੀ ਕਰਦੇ ਹਨ। ਘਰ ਨਹੀਂ ਵੜਦੇ। ਸਮਾਜ ਕਿਧਰ ਨੂੰ ਜਾ ਰਿਹਾ ਹੈ। ਕੋਈ ਇੱਕ-ਦੂਜੇ ਦੀ ਹੈਡਕ ਨਹੀਂ ਲੈਣੀ ਚਹੁੰਦਾ। ਗੈਰੀ ਦੀ ਮਾਪਿਆਂ ਨਾਲ ਵੀ ਨਹੀਂ ਬਣਦੀ। ਕਈ ਬਾਰ ਦੇਵੀ ਪਤੀ ਨੂੰ ਫੋਨ ਕਰਦੀ ਹੈ। ਉਹ ਫੋਨ ਚੱਕਦਾ ਹੀ ਨਹੀਂ ਹੈ। ਜੇ ਛੇਤੀ ਵਿੱਚ ਫੋਨ ਚੱਕ ਵੀ ਲਵੇ। ਕਹਿੰਦਾ ਹੈ, ” ਹੈਲੋ-ਹੋਲੋ ਕੁੱਝ ਸੁਣਾਈ ਨਹੀਂ ਦਿੰਦਾ। ” ਪਤਨੀ ਨਾਲੋਂ ਦੋਸਤਾਂ ਦੀ ਹੈਸੀਅਤ ਵੱਧ ਹੈ। ਫੋਨ ਕੱਟ ਕੇ, ਉਨਾਂ ਨੂੰ ਦੱਸਦਾ ਹੈ, ” ਪਤਨੀ ਦਾ ਫੋਨ ਸੀ। ਸਿਰ ਖਾਂਦੀ ਹੈ।”
ਪਤੀ-ਪਤਨੀ ਖੁਸ਼ ਨਹੀਂ ਹੁੰਦੇ। ਬੱਚਿਆਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲੈ ਕੇ ਲੜਦੇ ਰਹਿੰਦੇ ਹਨ। ਪਤੀ ਨਰਮੀ ਨਹੀਂ ਵਰਤਦੇ। ਸਖ਼ਤ ਸੁਭਾਅ ਜ਼ਾਹਰ ਕਰਦੇ ਹਨ। ਹਮੇਸ਼ਾਂ ਬੋਸ ਬਣੇ ਰਹਿੰਦੇ ਹਨ। ਆਪਦਾ ਗੁੱਸਾ ਕਈ ਬਾਰ ਅੰਦਰ ਹੀ ਦੱਬੀ ਰੱਖਦੇ ਹਨ। ਕਈ ਬਾਰ ਇੰਨਾਂ ਗੁੱਸਾ ਕਰਦੇ ਹਨ। ਬੱਚੇ ਡਰਦੇ ਰਹਿੰਦੇ ਹਨ। ਬੱਚੇ ਡੈਡੀ ਦੇ ਮੂਹਰੇ ਨਹੀਂ ਹੁੰਦੇ। ਬੱਚਿਆਂ, ਪਤਨੀ ਨੂੰ ਕੁੱਟ ਦਿੰਦੇ ਹਨ। ਕੀ ਕਿਸੇ ਨੂੰ ਕੁੱਟਣਾਂ ਇਨਸਾਨੀਅਤ ਹੈ? ਆਪਦੇ ਪਈ ਕੁੱਟ ਦਾ ਬਦਲਾ ਬੱਚਿਆਂ ਤੇ ਪਤਨੀ ਤੋਂ ਕਿਉਂ ਲੈਂਦੇ ਹੋ? ਕੀ ਆਪ ਮਾਪਿਆ ਤੋਂ ਕੁੱਟ ਖਾ ਕੇ, ਅੱਕਲ ਨਹੀਂ ਸਿਖੀ? ਜੇ ਆਪ ਮਾਪਿਆਂ ਤੇ ਟੀਚਰਾਂ ਤੋਂ ਕੁੱਟ ਖਾ-ਖਾ ਕੇ ਨਹੀਂ ਸੁਧਰੇ। ਕੀ ਬੱਚਿਆਂ ਤੇ ਪਤਨੀ ਵਿਚੋਂ ਜੂਸ ਕੱਢ ਲਵੋਂਗੇ? ਕਈ ਪਤੀ ਘਰ ਵਿੱਚ ਬਹੁਤ ਖੌਰੂ ਪਾਉਂਦੇ ਹਨ। ਘਰ ਦੇ ਭਾਂਡੇ ਤੋੜ ਦਿੰਦੇ ਹਨ। ਰੋਟੀ ਪਰੋਸੀ ਹੋਈ, ਪਰੇ ਸਿੱਟ ਦਿੰਦੇ ਹਨ। ਕੰਧਾਂ ਵੀ ਲਿਬੜ ਜਾਂਦੀਆਂ ਹਨ। ਜੇ ਪਤਨੀਆਂ ਵੀ ਐਸਾ ਕਰਨ ਲੱਗ ਜਾਣ। ਘਰ ਕੈਸਾ ਬੱਣ ਜਾਵੇਗਾ। ਪਤਨੀ ਨੂੰ ਪਤੀ ਜਿੰਨਾਂ ਵੀ ਝਿੜਕੇ, ਗੁੱਸੇ ਹੋਵੇ, ਉਹ ਗੁੱਸਾ ਨਹੀਂ ਕਰਦੀ। ਫਿ ਵੀ ਸਬ ਦੇ ਕੰਮ ਕਰਦੀ ਹੈ। ਪਤੀ ਨੂੰ ਪਤਨੀ ਤਿਆਰ ਹੋ ਕੇ ਪੁੱਛਦੀ ਹੈ, ” ਮੈਂ ਕੈਸੀ ਲੱਗਦੀ ਹਾਂ। ” ਪਤੀ ਕਦੇ ਐਸਾ ਨਹੀਂ ਪੁੱਛਦਾ। ਪਤੀ ਘਰ ਨੂੰ ਸੰਭਾਲ ਨਹੀਂ ਸਕਦੇ। ਪਤੀ ਨੂੰ ਘਰੋਂ ਹੀ ਜੁਰਾਬਾਂ, ਤੋਲੀਆਂ ਨਹੀਂ ਲੱਭਦਾ। ਚਾਰ ਦਿਨ ਪਤਨੀ ਘਰੋਂ ਚਲੀ ਜਾਵੇ। ਘਰ ਦੀ ਹਾਲਤ ਵਿਗੜ ਜਾਂਦੀ ਹੈ। ਪਤੀ-ਪਤਨੀ ਨੂੰ ਇਕੱਠੇ ਹੀ ਘੁੰਮਣ ਜਾਣਾ ਚਾਹੀਦਾ ਹੈ। ਗੰਦ ਪੈਣ ਤੋਂ ਘਰ ਤਾਂ ਬਚਿਆ ਰਹੇਗਾ। ਅਦਾਲਤ ਵਿੱਚ ਮਰਦ ਦੀ ਸੁਣਵਾਈ ਨਹੀਂ ਹੁੰਦੀ। ਅਦਾਲਤ ਦਾ ਨਾਂ ਸੁਣਦੇ ਹੀ ਪਤੀ ਦਾ ਤ੍ਰਾਹਿ ਨਿੱਕਲ ਜਾਂਦਾ ਹੈ। ਮਰਦ ਪੁਲਿਸ ਤੋਂ ਡਰਦੇ ਫਿਰਦੇ ਹਨ। ਪਤੀ ਬਿਚਾਰੇ ਕੀ ਕਰਨ? ਜੱਜ, ਵਕੀਲ. ਪੁਲਿਸ ਵਾਲੇ ਪਤੀਆਂ ਦੀ ਨਹੀਂ ਸੁਣਦੇ। ਜੇ ਪਤਨੀ ਕੋਈ ਵੀ ਰਿਪੋਰਟ ਲਿਖਾ ਦਿੰਦੀ ਹੈ। ਪਤਨੀ ਦੀ ਬੜੀ ਸੁਣਵਾਈ ਹੁੰਦੀ ਹੈ। ਘਰ ਜਿਉਂ ਖ਼ਰਾਬ ਕਰਨਾਂ ਹੁੰਦਾ ਹੈ। ਕਈ ਬਾਰ ਤਾਂ ਪੁਲਿਸ ਵਾਲੇ ਸੱਸ ਸੌਹੁਰਿਆਂ ਦਾ ਸਾਰਾ ਟੱਬਰ ਜੇਲ ਵਿੱਚ ਕਰ ਦਿੰਦੇ ਹਨ।
ਕਨੇਡਾ ਅਮਰੀਕਾ ਦੀ ਮੋਹਰ ਲਗਾਉਣ ਲਈ ਕਈ ਏਸ਼ੀਅਨ ਭਾਰਤੀ ਮਰਦ, ਔਰਤਾਂ ਨੇ ਸ਼ਰਮ ਲਾ ਕੇ ਵੇਚ ਦਿੱਤੀ ਹੈ। ਇੱਜ਼ਤ ਦਾ ਕੋਈ ਖਿਆਲ ਨਹੀਂ ਹੈ। ਚਾਰ ਦਿਨ ਸੌਹੁਰਿਆਂ ਦਾ ਸੁਆਦ ਵੀ ਲੈ ਲੈਂਦੇ ਹਨ। ਮਰਦ, ਔਰਤਾਂ ਮੋਜ਼ ਮੇਲਾ ਵੀ ਕਰ ਲੈਂਦੇ ਹਨ। ਪਤੀ-ਪਤਨੀ ਕੇਸ ਕਰਦੇ ਹਨ। ਅਦਾਲਤ ਵਿੱਚ ਜੱਜ ਪਤੀ ਤੋ ਪਤਨੀ ਨੂੰ ਮੁਆਜ਼ਾ ਦੁਵਾਉਂਦਾ ਹੈ। ਪਤਨੀ ਦਾ ਚੰਗਾ ਬਿਜ਼ਨਸ ਹੋ ਜਾਂਦਾ ਹੈ। ਤਲਾਕ ਲੈ ਲੈਂਦੇ ਹਨ। ਫਿਰ ਹੋਰ ਸ਼ਿਕਾਰ ਦੀ ਭਾਲ ਵਿੱਚ ਤੁਰ ਪੈਂਦੇ ਹਨ। ਕਨੇਡਾ ਵਿੱਚ ਬਹੁਤੇ ਲੋਕਾਂ ਦੇ ਇੱਕ ਤੋਂ ਵੱਧ ਵਿਆਹ ਹਨ।
ਬੱਚੇ ਵੀ ਡੈਡੀ ਦੇ ਆਖੇ ਨਹੀਂ ਲੱਗਦੇ। ਡੈਡੀ ਬੱਚੇ ਨੂੰ ਸੁਧਾਰਨ ਲਈ ਪੂਰਾ ਜ਼ੋਰ ਲਾ ਦਿੰਦਾ ਹੈ। ਡੈਡੀ ਕਹਿੰਦਾ ਹੈ, ” ਬੱਚਾ ਐਸਾ ਨਹੀਂ ਕਰਨਾਂ, ਸਿਆਣਾਂ ਬਣਨਾਂ ਹੈ। ” ਬੱਚੇ ਨੂੰ ਵੀ ਡੈਡੀ ਗੁੱਸਾ ਕਰਕੇ, ਸਮਝਾਉਦੇ, ਰੋਕਦੇ, ਧੱਮਕਾਉਂਦੇ, ਡਰਾਉਂਦੇ, ਮਾਰਦੇ ਵੀ ਹਨ। ਕਰਦਾ ਹੈ। ਐਸਾ ਸਾਰਾ ਕੁੱਝ ਕਰਨ ਦੇ ਬਆਦ ਵੀ ਕੀ ਬੱਚਾ ਕਦੇ ਸੁਧਰਿਆ ਹੈ? ਕਦੇ ਬੱਚੇ ਨੇ ਕਿਹਾ ਹੈ, ” ਡੈਡੀ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ” ਬਹੁਤ ਬੱਚਿਆਂ ਦੇ ਡੈਡੀ ਤੇ ਮੰਮੀ ਵੀ ਗੁੱਸਾ ਕਰਕੇ, ਸਮਝਾਉਦੇ, ਰੋਕਦੇ, ਧੱਮਕਾਉਂਦੇ, ਡਰਾਉਂਦੇ, ਮਾਰਦੇ ਹਨ। ਕੀ ਸਾਰੇ ਬੱਚੇ ਮਾਪਿਆਂ ਦੇ ਸਮਝਾਏ ਤੇ ਅਸਰ ਕਰਕੇ ਸਮਝੇ ਹਨ? ਕਿਉਂਕਿ ਮਾਂਪੇ ਨਾਲੋਂ ਬੱਚੇ ਜ਼ਿਆਦਾ ਜਾਣਦੇ ਹਨ। ਉਹ ਨਵੀਆਂ ਗੱਲਾਂ, ਨਵਾਂ ਗਿਆਨ ਸਿਖਦੇ ਹਨ। ਬੱਚੇ ਸੈਲਰ ਫੋਨ, ਕੰਪਿਉਟਰ ਹਰ ਨਵੀਂ ਖੋਜ ਦਾ ਗਿਆਨ ਰੱਖਦੇ ਹਨ। ਬੱਚੇ ਨੂੰ ਪਤਾ ਹੈ। ਬਾਪੂ ਨੂੰ ਤਾਂ ਡਾਂਗ ਹੀ ਚੱਕਣੀ ਆਉਂਦੀ ਹੈ। ਡੈਡੀ ਵਰਗਾ ਬੇਟਾ ਬੱਣਨਾਂ ਨਹੀਂ ਚਹੁੰਦਾ। ਬੇਟੀ ਘਰ ਦੇ ਕੰਮ ਨਹੀਂ ਸਿਖਣਾਂ ਚਹੁੰਦੀ। ਡੈਡੀ ਬੱਚਿਆਂ ਜਿਵੇ, ਬੱਚਿਆਂ ਮੂਹਰੇ ਗੜ-ਗੜਾਉਂਦੇ ਹਨ। ਬੱਚੇ ਮਰਜ਼ੀ ਦੇ ਮਾਲਕ ਹਨ। ਪਤੀ-ਪਤਨੀ ਤੇ ਬੱਚਿਆਂ ਵਿੱਚ ਤਾਲ-ਮੇਲ ਨਹੀਂ ਬੈਠਦਾ।
ਮੰਮੀ-ਡੈਡੀ ਆਪ ਪੂਰਾ ਦਿਨ ਅੱਧੀ ਰਾਤ ਤੱਕ ਟੀਵੀ ਦੇਖਦੇ ਹਨ। ਬੱਚੇ ਨੂੰ ਕਹਿੰਦੇ ਹਨ, ” ਟੀਵੀ ਨਹੀਂ ਦੇਖ਼ਣਾਂ। ” ਬੱਚੇ ਰੂਮ ਵਿੱਚ ਲੌਕ ਲਗਾ ਕੇ ਸਬ ਕੁੱਝ ਕਰਦੇ ਹਨ। ਉਹ ਰਾਤਾਂ ਨੂੰ ਸੈਲਰ ਫੋਨ, ਕੰਪਿਉਟਰ ‘ਤੇ ਫੇਸਬੁੱਕ, ਸਕਾਈਪ ਦੇਖ਼ਦੇ ਹਨ। ਗੇਮਾਂ ਖੇਡਦੇ ਹਨ। ਬੱਚੇ ਨੂੰ ਕਿਹਾ ਜਾਂਦਾ ਹੈ, ” ਇਹ ਨਹੀਂ ਕਰਨਾਂ, ਉਹ ਨਹੀਂ ਕਰਨਾਂ। ਜੋ ਅਸੀਂ ਦਸਿਆ ਉਹੀ ਸਹੀ ਹੈ। ਉਹੀ ਕਰਨਾਂ ਹੈ। “ਪਤੀ-ਪਤਨੀ ਇੱਕ ਦੂਜੇ ਤੇ ਗੁੱਸਾ ਕਰਦੇ ਹਨ। ਇੱਕ ਦੂਜੇ ਦੇ ਚੀਜ਼ਾਂ ਚੱਕ-ਚੱਕ ਮਾਰਦੇ ਹਨ। ਪਤਨੀ ਬੋਲਦੀ ਹੈ। ਪਤੀ ਦਾ ਹੱਥ ਚਲਦਾ ਹੈ। ਕੀ ਬੱਚੇ ਵੀ ਮਾਪਿਆਂ ਵਾਂਗ ਕਰਨ? ਡੈਡੀ ” ਹਾਂ “ਕਹਿੰਦਾ ਹੈ। ਮੰਮੀ ” ਨਹੀਂ ” ਕਹਿੰਦੀ ਹੈ। ਮੰਮੀ-ਡੈਡੀ ਜਦੋਂ ਕਿਸੇ ਨਾਲ ਗੱਲ ਕਰਦੇ ਹਨ। ਬੱਚੇ ਨੂੰ ਚੁਪ ਰਹਿੱਣ ਲਈ ਕਹਿੰਦੇ ਹਨ। ਜੇ ਬੱਚੇ ਦਾ ਮੰਮੀ ਜਾਂ ਡੈਡੀ ਨੂੰ ਫੋਨ ਵੀ ਆ ਜਾਵੇ, ਕਹਿੰਦੇ ਹਨ, ” ਮੈਂ ਮੀਟਿੰਗ ਵਿੱਚ ਹਾਂ। ” ਜਦੋਂ ਕਿਤੇ ਬੱਚੇ ਨਾਲ ਹੁੰਦੇ ਹਨ। ਫਿਰ ਕਿਸੇ ਦਾ ਫੋਨ ਆ ਜਾਵੇ, ” ਉਸ ਨੂੰ ਕਦੇ ਨਹੀਂ ਕਹਿੰਦੇ, ” ਮੈਂ ਬੱਚੇ ਨਾਲ ਹਾਂ। ਠਹਿਰ ਕੇ ਗੱਲ ਕਰਾਂਗਾ। ” ਮਾਂਪੇ ਸੋਚਦੇ ਹਨ। ਬੱਚੇ ਦਾ ਧਿਆਨ ਆਪਦੇ ਦੋਸਤਾਂ ਵੱਲ ਨਾ ਜਾਵੇ। ਬੱਚੇ ਸਿਰਫ਼ ਸਾਡੀ ਗੱਲ ਸੁਣਨ। ਕੀ ਮਾਪੇ ਵੀ ਐਸਾ ਕਰਦੇ ਹਨ?
ਗੈਰੀ ਦਾ ਵੱਡਾ ਮੁੰਡਾ ਸੁਰਤ ਸਭਾਲਣ ਯੋਗੇ ਹੋਇਆ ਸੀ। ਗੈਰੀ ਉਸ ਨੂੰ ਗਾਲ਼ਾਂ ਕੱਢਣੀਆਂ ਸਿਖਾਉਂਦਾ ਹੁੰਦਾ ਸੀ। ਉਸ ਦਾ ਲਹਿਜ਼ਾ ਇਸ ਤਰਾਂ ਹੁੰਦਾ ਸੀ। ਉਹ ਕਹਿੰਦਾ ਸੀ, ” ਪੁੱਤ ਆਪਦੀ ਮਾਂ ਨੂੰ ਉਹੀ ਗਾਲ਼ ਕੱਢ। ” ਹਰ ਬਾਰ ਬੇਟਾ ਡਰਦਾ ਹੋਇਆ, ਮਾਂ ਵੱਲ ਦੇਖਦਾ ਹੈ। ਨੀਵੀਂ ਪਾਉਂਦਾ ਸੀ। ਹੋਲੀ ਜਿਹੀ ਕਹਿੰਦਾ ਸੀ, ” ਤੇਰੀ ਮਾਂ……। ਉਹ ਭੱਜਦਾ ਹੋਇਆ ਬਾਹਰ ਚਲਾ ਜਾਂਦਾ ਸੀ।ਪਤੀ-ਪਤਨੀ ਦੇਵੇ ਹੱਸਦੇ ਸਨ। ਛੋਟੇ ਮੁੰਡੇ ਨੂੰ ਵੀ ਐਸਾ ਕੁੱਝ ਹੀ ਸਿਖਾਂਇਆ ਗਿਆ ਸੀ। ਹੁਣ ਇਹ ਦੋਂਨੇ ਹੀ ਜੁਵਾਨ ਹੋ ਗਏ ਸਨ। ਗਾਲ਼ਾਂ ਮੂੰਹ ‘ਤੇ ਚੜ੍ਹੀਆਂ ਹੋਈਆਂ ਸਨ। ਇੱਕ ਦਿਨ ਗੈਰੀ ਦਾ ਜੀਜਾ ਆਇਆ ਹੋਇਆ ਸੀ। ਉਹ ਦੋਂਨੇ ਬੈਠੇ ਗੱਲਾਂ ਕਰਦੇ ਸਨ। ਵੱਡਾ ਮੁੰਡਾ ਉਨਾਂ ਨੂੰ ਪੀਣ ਨੂੰ ਜੂਸ ਦੇਣ ਆਇਆ ਸੀ। ਇੰਨੇ ਨੂੰ ਛੋਟੇ ਨੇ ਉਸ ਨੂੰ ਅਵਾਜ਼ ਮਾਰ ਦਿੱਤੀ। ਵੱਡੇ ਨੇ ਉਸ ਨੂੰ ਗਾਲ਼਼ ਕੱਢੀ। ਫੂਫੜ ਕਹਿੰਦਾ, ” ਮੁੰਡੇ ਨੇ ਗਾਲ਼ ਮੈਨੂੰ ਕੱਢੀ ਹੈ। ” ਉਸ ਨੇ ਵੱਟ ਕੇ ਮੁੰਡੇ ਦੇ ਥੱਪੜ ਮਾਰਿਆ। ਮੁੰਡੇ ਨੇ ਵੀ ਜੁਵਾਬ ਫੂਫੜ ਦੇ ਮਾਰਿਆ। ਦੋਂਨੇਂ ਗੂਥਮ-ਘੂਥਾ ਹੋ ਗਏ। ਗੈਰੀ ਦੋਂਨਾਂ ਨੂੰ ਹੱਟਾ ਰਿਹਾ ਸੀ। ਤਿੰਨੇ ਜਾਣੇ ਉਲਝ ਗਏ। ਜੂਸ ਕਰਪਿਟ ‘ਤੇ ਡੁਲ ਗਿਆ। ਵੱਡੇ ਮੁੰਡੇ ਦਾ ਸਿਰ ਕੱਚ ਦੇ ਟੇਬਲ ਤੇ ਲੱਗਾ। ਟੇਬਲ ਟੁੱਟ ਗਿਆ। ਸਿਰ ਵਿਚੋਂ ਖੂਨ ਨਿੱਕਲਣ ਲੱਗ ਗਿਆ। ਖੂਨ ਦੇਖ਼ ਕੇ ਫੂਫੜ ਦਾ ਸਾਰਾ ਗੁੱਸਾ ਠਡਾ ਹੋ ਗਿਆ। ਸਿਰ ‘ਤੇ 10 ਟੰਕੇ ਲੱਗੇ।

ਇੱਕ ਇਹ ਵੀ ਕਨੂੰਨ ਹੈ। ਪਤੀ-ਪਤਨੀ ਬੱਣਨ ਤੋਂ ਪਹਿਲਾਂ ਵਕੀਲ ਕੋਲ ਜਾ ਕੇ, ਇੱਕ ਪੇਪਰ ਤਿਆਰ ਕੀਤਾ ਜਾਂਦਾ ਹੈ। ਉਸ ਪੇਪਰ ਮੁਤਾਬਿਕ, ਪਤੀ-ਪਤਨੀ ਬਣਨ ਵਾਲਿਆ ਕੋਲ ਜਿੰਨੀ ਵੀ ਵਿਆਹ ਤੋਂ ਪਹਿਲਾਂ ਦੀ ਜਾਇਦਾਦ ਹੈ। ਉਸ ਦਾ ਪਤੀ-ਪਤਨੀ ਹਿੱਸਾ ਨਹੀਂ ਵੰਡਾ ਸਕਦੇ। ਇਸ ਦੀ ਕਿਉਂ ਲੋੜ ਪੈ ਗਈ? ਕਿਉਂਕਿ ਕਈ ਮਰਦ-ਔਰਤ ਮੋਟੀ ਜਾਇਦਾਦ ਦੇਖ਼ ਕੇ ਵਿਆਹ ਕਰਦੇ ਹਨ। ਤਲਾਕ ਲ਼ੈਣ ਦੀ ਕਰਦੇ ਹਨ।
ਵਿਆਹ ਤੋਂ ਬਆਦ ਤਾਂ ਹਰ ਹਾਲਤ ਵਿੱਚ ਜਾਇਦਾਦ ਅੱਧੀ-ਅੱਧੀ ਹੁੰਦੀ ਹੈ। ਪਤੀ-ਪਤਨੀ ਜਿੰਨੀਆਂ ਵੀ ਚਲਾਕੀਆਂ ਕਰ ਲੈਣ। ਕਨੇਡਾ ਗੌਰਮਿੰਟ ਧੋਖਾ ਨਹੀਂ ਹੋਣ ਦਿੰਦੀ। ਤਲਾਕ ਹੁੰਦੇ ਤੋਂ ਪਤੀ-ਪਤਨੀ ਦੀ ਜਾਇਦਾਦ ਅੱਧੀ-ਅੱਧੀ ਹੁੰਦੀ ਜਰੂਰ ਹੈ। ਜੇ ਪਤੀ-ਪਤਨੀ ਵਿਚੋਂ ਇਕੋ ਨੇ ਘਰ, ਕਾਰ ਦੀਆਂ ਪੇਮਿੰਟ ਦਿੱਤੀਆਂ ਹਨ। ਬੈਂਕ ਦੇ ਖਾਤੇ ਵਿੱਚ ਸਬ ਹਿਸਾਬ ਦਿਸ ਰਿਹਾ ਹੈ। ਪੈਸੇ ਕਿਹਦੀ ਕਮਾਂਈ ਦੇ ਹਨ? ਇੱਕ ਹੋਰ ਕੇਸ ਕਰਕੇ, ਪਤੀ-ਪਤਨੀ ਜਿਸ ਦੀ ਰਕਮ ਵੱਧ ਲੱਗੀ ਹੈ। ਮੁੜਵਾ ਸਕਦੇ ਹਨ। ਕਈ ਪਤੀ ਜਾਂ ਪਤਨੀ ਆਪਦੀ ਤੱਨਖ਼ਾਹ ਆਪਦੇ ਭੈਣ-ਭਰਾ ਜਾਂ ਕਿਸੇ ਹੋਰ ਕੋਲ ਜਮਾਂ ਕਰਾਉਂਦੇ ਰਹਿੰਦੇ ਹਨ। ਡਰ ਹੁੰਦਾ ਹੈ। ਪਾਪ ਹੁੰਦਾ ਹੈ। ਜੇ ਤਲਾਕ ਹੁੰਦਾ ਹੈ। ਕਿਤੇ ਪਤੀ ਜਾਂ ਪਤਨੀ ਨੂੰ ਕਮਾਈ ਦਾ ਹਿੱਸਾ ਨਾ ਦੇਣਾਂ ਪਵੇ। ਉਹ ਆਪਦੇ ਨਾਂ ‘ਤੇ ਕੋਈ ਜਾਇਦਾਦ ਨਹੀਂ ਖ੍ਰਰੀਦੇ। ਕੇਸ ਕਰਨਾਂ ਹੈ ਤਾਂ ਪੱਕਾ ਜ਼ਕੀਨ ਹੋਣਾਂ ਚਾਹੀਦਾ ਹੈ। ਪੈਸੇ ਕਿਹੜੇ ਰਿਸ਼ਤੇਦਾਰ ਕੋਲ ਜਮਾ ਹੋ ਰਹੇ ਹਨ? ਜੇ ਜਾਇਦਾਦ ਵੰਡੀ ਗਈ ਹੈ। ਪਤੀ ਜਾਂ ਪਤਨੀ ਵਿਚੋਂ ਜਾਇਦਾਦ ਇਕੋ ਦੀ ਕਮਾਂਈ ਸੀ। ਜਾਇਦਾਦ ਵੰਡੀ ਵਾਪਸ ਲੈਣ ਲਈ ਕੇਸ ਕਰਦੇ ਸਮੇਂ, ਇਹ ਦੱਸਣਾਂ ਬਹੁਤ ਜਰੂਰੀ ਹੈ। ਪਤੀ ਜਾਂ ਪਤਨੀ ਆਪਦੇ ਪੈਸੇ ਕਿਹੜੇ ਰਿਸ਼ਤੇਦਾਰ ਕੋਲ ਜਮਾ ਕਰ ਰਹੇ ਹਨ? ਅਦਾਲਤ ਉਸ ਦੇ ਵੀ ਸਾਰੇ ਖਾਤੇ ਚੈਕ ਕਰ ਲਵੇਗੀ। ਕੀ ਤੁਹਾਨੂੰ ਪਤਾ ਹੈ? ਕਨੇਡਾ ਗੌਰਮਿੰਟ ਨੂੰ ਬੈਂਕ ਖਾਾਤਿਆਂ ਦੇ ਮਾਮਲੇ ਵਿੱਚ ਧੋਖਾ ਨਹੀਂ ਦੇ ਸਕਦੇ। ਗੌਰਮਿੰਟ ਆਪ ਹੀ ਬੈਂਕ ਤੱਕ ਪਹੁੰਚ ਸਕਦੀ ਹੈ। ਰਿਪੋਰਟ ਹੋਣੀ ਚਾਹੀਦੀ ਹੈ। ਸਾਰੇ ਖ਼ਾਤੇ ਖੋਲ ਲੈਂਦੇ ਹਨ।
ਤਲਾਕ ਲੈਣ ਵੇਲੇ, ਪਤੀ-ਪਤਨੀ ਵਿੱਚੋ ਬੱਚੇ ਵੰਡਣ ਵੇਲੇ ਔਰਤ ਮੂਹਰੇ ਹੋ ਕੇ ਖੜ੍ਹ ਜਾਂਦੀ ਹੈ। ਹਰ ਔਰਤ ਇਹੀ ਕਹਿੰਦੀ ਹੈ, ” ਬੱਚੇ ਮੈਂ ਪਾਲ਼ਣੇ ਹਨ। ਮੇਰੇ ਤੋਂ ਬਗੈਰ ਪਤੀ ਬੱਚੇ ਨਹੀਂ ਪਾਲ਼ ਸਕਦਾ। ” ਅਦਾਲਤ ਬੱਚੇ ਔਰਤ ਨੂੰ ਦੇ ਦਿੰਦੀ ਹੈ। ਅਦਾਲਤ ਮਰਦ ਨੂੰ ਕਹਿੰਦੀ ਹੈ, ” 350 ਜਾਂ 400 ਡਾਲਰ ਇੱਕ ਬੱਚੇ ਦਾ ਤੂੰ ਪਤਨੀ ਨੂੰ ਦੇਵੇਗਾ। ” ਜੇ ਦੋ ਬੱਚੇ ਹਨ। ਪੈਸੇ ਡਬਲ ਹੋ ਜਾਂਦੇ ਹਨ। ਔਰਤ ਅਸਾਨੀ ਨਾਲ ਬੱਚੇ ਪਾਲ਼ ਸਕਦੀ ਹੈ। ਕੁੱਝ ਸਮੇਂ ਵਿਚੋਂ ਮਰਦ ਟੈਕਸੀ ਚਲਾਉਣ ਲੱਗ ਜਾਂਦੇ ਹਨ। ਕੈਸ਼ ਪੈਸੇ ਬਣਾਂਉਣ ਲੱਗਦੇ ਹਨ। ਅਦਾਲਤ ਨੂੰ ਲਿਖ਼ ਕੇ ਦੇ ਦਿੰਦੇ ਹਨ, ” ਮੈਂ ਕੰਮ ਨਹੀਂ ਕਰਦਾ। ਮੈਨੂੰ ਸੈਟਰਿਸ ਹੈ। ਮੈਂ ਦਿਮਾਗੀ ਬਿਮਾਰ ਹਾਂ। ” ਐਸੀ ਹਾਲਤ ਵਿੱਚ ਅਦਾਲਤ ਕੁੱਝ ਨਹੀਂ ਕਰ ਸਕਦੀ। ਜੇ ਔਰਤ ਮੇਰੇ ਬੱਚੇ-ਮੇਰੇ ਬੱਚੇ ਕਰਨੇ ਛੱਡ ਕੇ, ਰਿਸਕ ਲੈ ਲਵੇ। ਮਰਦ ਦੀ ਚਾਲ ਹੀ ਚੱਲਣੀ ਹੈ। ਅਦਾਲਤ ਨੂੰ ਕਹੇ, ” ਮੈਂ ਕੰਮ ਨਹੀਂ ਕਰਦਾ। ਮੈਨੂੰ ਸੈਟਰਿਸ ਹੈ। ਮੈਂ ਦਿਮਾਗੀ ਬਿਮਾਰ ਹਾਂ। ਬੱਚੇ ਮੈਂ ਸਭਾਂਲ ਨਹੀਂ ਸਕਦੀ। ” ਫਿਰ ਦੇਖਣਾਂ ਮਰਦ ਨੂੰ ਹੋਸ਼ ਆ ਜਾਵੇਗਾ। ਬੱਚੇ ਡੈਡੀ ਸਭਾਲੇਗਾ ਜਾਂ ਅਦਾਲਤ। ਇਹ ਗੇਮ ਖੇਡ ਕੇ ਦੇਖਣੀ। ਔਰਤ ਨੂੰ ਜਰੂਰ ਸੁਤੰਸ਼ਟੀ ਮਿਲੇਗੀ। ਬੱਚੇ ਮਰਦ ਦਾ ਬੱਚਾ ਪਾਲ਼ੇਗਾ। ਔਰਤ ਨੂੰ ਡਰਨ ਦੀ ਲੋੜ ਨਹੀਂ ਹੈ। ਬੱਚਿਆਂ ਨੂੰ ਅਦਾਲਤ ਨੁਕਸਾਨ ਨਹੀਂ ਪਹੁੰਚਣ ਦਿੰਦੀ। ਰੱਬ ਵਰਗੀ ਕਨੇਡਾ ਗੌਰਮਿੰਟ ਦਾ ਹੱਥ ਸਿਰ ‘ਤੇ ਹੈ। ਤਜ਼ਰਬਾ ਜਰੂਰ ਕਰੇ ਦੇਖਣਾਂ। ਔਰਤ ਨੇ ਬੱਚੇ ਪਾਲ਼ਣ ਦਾ ਠੇਕਾ ਨਹੀਂ ਲਿਆ ਹੋਇਆ।
ਦੇਵੀ ਤੇ ਉਸ ਦੇ ਪਤੀ ਵਿੱਚ ਵੀ ਇਹੀ ਡਰਾਮਾਂ ਰਹਿੰਦਾ ਹੈ। ਕੁੱਟ ਮਾਰ ਦੇਵੀ ਨਾਲ ਹੁੰਦਾ ਰਹਿੰਦਾ ਹੈ। ਦੇਵੀ ਘਰੋਂ ਬਾਹਰ, ਕਦੇ ਪਤੀ। ਦੇਵੀ ਚੱਜ ਨਾਲ ਸਮਝੋਤਾ ਨਹੀਂ ਕਰ ਸਕੀ। ਉਸ ਨੇ ਜਿੰਦਗੀ ਦਾ ਕੀ ਕਰਨਾਂ ਹੈ? ਉਸ ਦਾ ਪਤੀ ਸਾਰੀ ਕਮਾਈ ਭੈਣ ਕੋਲ ਜਮਾਂ ਕਰਾਂਉਦਾ ਸੀ। ਆਪ ਵੀ ਭੈਣ ਦੇ ਘਰ ਹਮੇਸ਼ਾ ਹੀ ਚਲਾ ਜਾਂਦਾ ਸੀ। ਇੱਕ ਬਾਰ ਦੇਵੀ ਪਤੀ ਨੂੰ ਦੋ ਦਿਨ ਘਰ ਉਡੀਕਦੀ ਰਹੀ। ਉਹ ਘਰ ਨਹੀਂ ਆਇਆ। ਦੇਵੀ ਨੇ ਆਪਦੇ ਬੱਚੇ ਨਾਲ ਲਏ ਨੱਣਦ ਦੇ ਘਰ ਪਤੀ ਕੋਲ ਛੱਡ ਆਈ। ਇੱਕ ਬਾਰ ਤਾਂ ਦੇਵੀ ਨੂੰ ਗੌਰਮਿੰਟ ਦਾ ਘਰ ਵੀ ਮਿਲ ਗਿਆ ਸੀ। 1700 ਡਾਲਰ ਵੀ ਮਿਲਣ ਲੱਗ ਗਿਆ ਸੀ। ਬੱਚੇ ਦੇਵੀ ਕੋਲ ਸੀ। ਪਤੀ ਜੇਲ ਵਿੱਚ ਸੀ। ਦੋ ਸਾਲਾਂ ਪਿਛੋਂ ਪਤੀ ਜੇਲ ਵਿਚੋਂ ਬਾਹਰ ਆਇਆ। ਤਾਂ ਦੇਵੀ ਤੇ ਪਤੀ ਵਿੱਚ ਪਿਆਰ ਜਾਗ ਆਇਆ। ਉਹ ਘਰ ਵਾਪਸ ਆ ਗਈ। ਹੁਣ ਫਿਰ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ। ਇੱਕ ਗੱਲ ਪੱਕੀ ਹੈ। ਪਤੀ ਤੋਂ ਅਲੱਗ ਰਹਿੱਣ ਨਾਲ ਦੇਵੀ ਦੇ ਕੁੱਟ ਨਹੀਂ ਪੈਂਦੀ। ਬੱਚਿਆਂ ਨੂੰ ਸਭਾਂਲਣਾਂ ਨਹੀਂ ਪੈਂਦਾ। ਬੱਚੇ ਪਤੀ ਕੋਲ ਹੁੰਦੇ ਹਨ। ਪਤੀ ਪ੍ਰੇਮਕਾ ਨਾਲ ਕਿਰਾਏ ਦੇ ਘਰ ਵਿੱਚ ਰੋਮਾਸ ਕਰਨ ਜਾਂਦਾ ਹੈ। ਕਾਰ ਵਿੱਚ ਦੋਂਨੇ ਜੱਫ਼ੀਆਂ, ਪੱਪੀਆਂ ਕਰਦੇ ਹਨ।
ਕੀ ਪਤੀ-ਪਤਨੀ ਵਫ਼ਦਾਰ ਹਨ? ਕਈ ਪਤੀ-ਪਤਨੀ ਬਹੁਤ ਸ਼ਰੀਫ਼ ਹੁੰਦੇ ਹਨ। ਕਈ ਦੂਜਿਆਂ ਨੂੰ ਸਾਊ ਬੱਣ ਕੇ ਦਿਖ਼ਾਉਦੇ ਹਨ। ਦੂਜਿਆਂ ਨੇ ਤੁਹਾਡੇ ਤੋਂ ਕੀ ਲੈਣਾਂ ਹੈ? ਆਪਦੀ ਜਿੰਦਗੀ ਸਿੱਧੀ ਰੱਖੋ। ਇੱਕ ਦੂਜੇ ਦੀ ਜਾਨ ਨਾ ਖਾਵੋ। ਇੱਕ-ਦੂਜੇ ਨੂੰ ਕੁੱਟ-ਕੁੱਟ ਕੇ ਚੰਮੜੀ ਨਾ ਉਦੇੜੋ। ਕਿਸੇ ਨੂੰ ਵੀ ਕੁੱਟਣ ਦਾ ਹੱਕ ਕਿਸੇ ਨੂੰ ਨਹੀਂ ਹੈ। ਜੋ ਬੱਚਿਆਂ ਨੂੰ ਪਤੀ-ਪਤਨੀ. ਆਪਸ ਵਿੱਚ ਕੁੱਟ ਰਹੇ ਹਨ। ਇੱਕ ਗੱਲ ਪੱਕੀ ਜਾਣ ਲਵੋ। ਤੁਸੀ ਬਿਲਕੁਲ ਉਸ ਬੱਲਦ ਦੀ ਤਰਾਂ ਹੋ। ਜਿਸ ਨੂੰ ਮਾਲਕ ਉਠਦੇ, ਬਹਿੰਦੇ, ਖਾਦੇ, ਕੰਮ ਕਰਦੇ ਨੂੰ ਸੋਟੀਆਂ ਮਾਰਦਾ ਹੈ। ਜਿਸ ਦਿਨ ਉਹੀ ਪੱਸ਼ੂ ਮਾਲਕ ਨੂੰ ਛੜ ਜਾ ਸਿੰਘ ਮਾਰਨ ਲੱਗਦਾ ਹੈ। ਪੱਸ਼ੂ ਨੂੰ ਅਜ਼ਾਦੀ ਮਿਲ ਜਾਂਦੀ ਹੈ। ਮਾਲਕ ਉਸ ਨੂੰ ਹੋਰ ਨਹੀਂ ਮਾਰਦਾ। ਅੱਖਾਂ ਤੋਂ ਪਰੇ ਕਰ ਦਿੰਦਾ ਹੈ। ਮਾਰਨ ਵਾਲੇ ਨੂੰ ਇੰਨਾਂ ਹੀ ਕਹਿਣਾਂ ਹੈ, ” ਮੈਂ ਅੱਜ ਤੋਂ ਕੁੱਟ ਨਹੀਂ ਖਾਣੀ। ਪੁਲਿਸ ਨੂੰ ਦੱਸ ਦੇਣਾਂ ਹੈ। ਘਰ ਛੱਡ ਦੇਣਾਂ ਹੈ। ” ਜੇ ਅਜੇ ਵੀ ਮਾਂਪੇ ਜਾਂ ਪਤੀ-ਪਤਨੀ ਨਹੀਂ ਸਮਝੇ। ਕਿਸੇ ਨੇ ਆਪ ਮਰਨਾਂ ਨਹੀਂ ਹੈ। ਜਾਨ ਨਹੀਂ ਦੇਣੀ ਹੈ। ਘਰੋਂ ਭੱਜਣਾਂ ਹੈ। ਪੰਜਾਬ, ਭਾਰਤ ਵਿੱਚ ਔਖਾ ਬਹੁਤ ਹੈ। ਕੋਈ ਟਿਕਾਣਾਂ ਨਹੀਂ ਹੈ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਇਹ ਕਰਨਾਂ ਔਖਾ ਨਹੀਂ ਹੈ। ਇਹ ਕਰਨ ਤੋਂ ਪਹਿਲਾਂ ਸੋਚਣਾਂ ਹੈ। ਕੀ ਮੈਂ ਇਹ ਕਰਨ ਨੂੰ ਤਿਆਰ ਹਾਂ? ਜੇ ਘਰ ਦੇ ਖ਼ਰਚੇ ਚਲਾ ਸਕਦੇ ਹੋ। ਹੋ ਸਕੇ ਘਰ ਨਹੀਂ ਛੱਡਣਾਂ। ਪਹਿਲਾ ਕਦਮ ਚੱਕਣਾਂ ਔਖਾ ਹੈ। ਕਿਸੇ ਨੂੰ ਆਪਦੀ ਹਾਲਤ ਬਾਰੇ ਦੱਸਣਾਂ ਬਹੁਤ ਔਖਾ ਹੈ। ਕਿਸੇ ਨੂੰ ਦੱਸ ਕੇ ਦੇਖੋ। ਜਰੂਰ ਮਦਦ ਵਾਲੇ ਇਕੱਠੇ ਹੋ ਜਾਣਗੇ। ਪੁਲਿਸ ਜਾਂ ਆਪਦੇ ਡਾਕਟਰ ਨੂੰ ਦਸ ਦੇਵੋ। ਔਰਤਾਂ ਨੇ ਖਿਆਲ ਰੱਖਣਾਂ ਆਪਦੀ ਹਾਲਤ ਕਿਸੇ ਵੀ ਪੰਜਾਬੀ ਨੂੰ ਨਾ ਦੱਸਣੀ। ਦਸ ਖ਼ਸਮ ਬੱਣਨ ਲਈ ਖੜ੍ਹ ਜਾਣਗੇ।
ਸਿਧਾ ਸ਼ੋਸ਼ਲ ਸਰਵਸ ਕੋਲ ਪਹੁੰਚ ਜਾਵੋ। ਸ਼ੋਸ਼ਲ ਸਰਵਸ ਬਾਰੇ ਪੁਲਿਸ ਜਾਂ ਆਪਦੇ ਡਾਕਟਰ ਨੂੰ ਪੁਛੋ ਜਾਂ ਸ਼ੋਸ਼ਲ ਸਰਵਸ ਔਨ ਲਈਨ ਦੇਖਣੀ ਹੈ। ਉਹ ਆਪੇ ਸਬ ਪ੍ਰਬੰਧ ਕਰ ਦੇਣਗੇ। ਖ਼ਰਚੇ ਦਾ ਪ੍ਰਬੰਧ ਸ਼ੋਸ਼ਲ ਵਰਕਰ, ਸ਼ੋਸ਼ਲ ਸਰਵਸ ਦੁਆਰਾ ਕਰ ਦਿੰਦੇ ਹਨ। ਉਹ ਤਾਂ ਰਹਿਣ ਲਈ ਘਰ ਤੇ ਖ਼ਰਚੇ ਲਈ ਪੂਰੇ ਪੈਸੇ ਦੇ ਦਿੰਦੇ ਹਨ। ਇਕੱਲੇ ਰਹਿ ਕੇ ਦੇਖੋ। ਕਿਆ ਬਾਤ ਹੈ। ਇੱਕ ਬਾਰ ਅਜ਼ਾਦੀ ਮਿਲ ਗਈ। ਮੁੜ ਕੇ ਮਰਦ ਦੀ ਚੂੰਗਲ ਵਿੱਚ ਨਹੀਂ ਫਸੋਗੇ। ਸੌਹੁਰਿਆਂ ਦਾ ਡਰ ਨਿੱਕਲ ਜਾਵੇਗਾ। ਕੀ ਤੁਸੀਂ ਆਪ ਤਿਆਰ ਹੋ? ਕੀ ਅਜੇ ਹੋਰ ਕੁੱਟ ਖਾਣੀ ਹੈ? ਕੀ ਜਿੰਦਗੀ ਸ਼ੋਸ਼ਣ ਅਬਿਉਸ ਹੋਣ ਲਈ ਹੈ? ਜੋ ਅੱਤਿਆਚਾਰ ਕਰਦੇ ਹਨ, ਉਹ ਤੁਹਾਡੀ ਕੀ ਲੱਗਦੇ ਹਨ? ਕੇ ਕੁੱਝ ਲਗਦੇ ਹੋਣ, ਪਿਆਰ ਕਰਦੇ ਹੋਣ, ਅੱਤਿਆਚਾਰ ਨਾਂ ਕਰਨ। ਕੀ ਅਜੇ ਵੀ ਹੋਰ ਅੱਤਿਆਚਾਰ, ਸ਼ੋਸ਼ਣ ਅਬਿਉਸ ਕਰਾਂਉਣਾਂ ਹੈ?

print
Share Button
Print Friendly, PDF & Email

Leave a Reply

Your email address will not be published. Required fields are marked *