ਆਸਟ੍ਰੇਲੀਆ ਗਏ ਵਫਦ ਨੇ ਐਨਆਰਆਈਜ਼ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ss1

ਆਸਟ੍ਰੇਲੀਆ ਗਏ ਵਫਦ ਨੇ ਐਨਆਰਆਈਜ਼ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਸੂਬੇ ‘ਚ ਪਿੰਡਾਂ ਦੇ ਹਸਪਤਾਲਾਂ, ਸਕੂਲਾਂ ਨੂੰ ਅਡਾਪਟ ਕਰਨ ਐਨਆਰਆਈ ਪੰਜਾਬੀ— ਦੀਵਾਨ

ਨਿਊਯਾਰਕ /ਮੈਲਬੋਰਨ, 14 ਜੂਨ ( ਰਾਜ ਗੋਗਨਾ )—ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਆਸਟ੍ਰੇਲੀਆ ਦੌਰੇ ‘ਤੇ ਗਏ ਵਫਦ ਨੂੰ ਐਨਆਰਆਈ ਪੰਜਾਬੀਆਂ ਨੇ ਮੈਲਬਾਰਨ ‘ਚ ਮੀਟਿੰਗ ਲਈ ਸੱਦਿਆ। ਬਿਜਨੇਸਮੈਨ ਗੌਰਵ ਗੁਲਾਟੀ ਤੇ ਪਰਵੀਨ ਗੁਲਾਟੀ ਵੱਲੋਂ ਰੱਖੇ ਗਏ ਇਸ ਪ੍ਰੋਗਰਾਮ ‘ਚ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸੀਨੀਅਰ ਮੀਤ ਪ੍ਰਧਾਨ ਸੱਤੀ ਗਰੇਵਾਲ ਨੇ ਖਾਸ ਸਹਿਯੋਗ ਦਿੱਤਾ। ਜਿਸ ਦੌਰਾਨ ਐਨਆਰਆਈ ਪੰਜਾਬੀਆਂ ਵੱਲੋਂ ਇੰਡਸਟਰੀਜ ਤੇ ਕਾਮਰਸ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਆਰਕੇ ਵਰਮਾ, ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਤੇ ਸਕੱਤਰ ਸੁਨੀਲ ਦੱਤ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਥੇ ਵੱਸੇ ਤੇ ਵੱਡੇ ਪੱਧਰ ‘ਤੇ ਕਾਰੋਬਾਰ ਨਾਲ ਸਮਾਜਸੇਵਾ ਕਰ ਰਹੇ ਐਨਆਰਆਈ ਕਾਫੀ ਗਿਣਤੀ ‘ਚ ਮੌਜ਼ੂਦ ਸਨ। ਨਿਜੀ ਦੌਰੇ ‘ਤੇ ਗਏ ਵਰਮਾ ਨੇ ਇਸ ਮੀਟਿੰਗ ‘ਚ ਚਰਚਾ ਦੌਰਾਨ ਮੌਜ਼ੂਦ ਐਨਆਰਆਈਜ਼ ਨੂੰ ਪੰਜਾਬ ‘ਚ ਤੇਜੀ ਨਾਲ ਹੋ ਰਹੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਆਈਟੀ ਕਾਲਜ ਵੀ ਖੱਲ੍ਹ ਗਿਆ ਹੈ। ਉਥੇ ਤੋਂ ਇਲਾਵਾ, ਸੂਬੇ ਦੇ ਹੋਰ ਸ਼ਹਿਰਾਂ ‘ਚ ਇਨਵੈਸਟਮੇਂਟ ਲਈ ਬੇਹਤਰ ਮੌਕੇ ਹਨ। ਜਿਸ ‘ਚ ਐਨਆਰਆਈ ਪੰਜਾਬੀਆਂ ਦਾ ਵੱਡਾ ਯੋਗਦਾਨ ਹੋ ਸਕਦਾ ਹੈ।ਦੀਵਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਵਾਰ ਫਿਰ ਪੰਜਾਬ ‘ਚ ਕਾਫੀ ਹੱਦ ਤੱਕ ਮਾਹੌਲ ਸੁਧਾਰ ਦਿੱਤਾ ਹੈ। ਅਕਾਲੀ ਭਾਜਪਾ ਸਰਕਾਰ ‘ਚ ਹਾਵੀ ਰਹੇ ਮਾਫੀਆ-ਗੈਂਗਸਟਰਾਂ ‘ਤੇ ਲਗਾਮ ਕੱਸੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਐਨਆਰਆਈ ਪੰਜਾਬੀਆਂ ਦਾ ਸਹਿਯੋਗ ਨਾਲ ਸੂਬੇ ਦੇ ਹਾਲਾਤ ਹੋਰ ਬੇਹਤਰ ਹੋ ਸਕਦੇ ਹਨ। ਲਿਹਾਜਾ ਆਪਣੀ ਮਿੱਟੀ ਨਾਲ ਡੂੰਘੇ ਜੁੜਾਅ ਕਾਰਨ ਤੁਸੀਂ ਪੰਜਾਬ ‘ਚ ਆ ਕੇ ਨਿਵੇਸ਼ ਕਰ ਸਕਦੇ ਹੋ। ਨਾਲ ਹੀ ਪਿੰਡਾਂ ਦੇ ਸਕੂਲਾਂ ਤੇ ਹਸਪਤਾਲਾਂ ਨੂੰ ਅਡਾਪਟ ਕਰਕੇ ਬੁਨਿਆਦੀ ਢਾਂਚਾ ਸੁਧਾਰਨ ‘ਚ ਮਦੱਦਗਾਰ ਬਣ ਸਕਦੇ ਹਨ।ਵਫਦ ‘ਚ ਪ੍ਰੋ. ਨਿਰਮਲ ਸਿੰਘ, ਪਰਮਜੀਤ ਗਰੇਵਾਲ, ਸੰਨੀ ਦੱਤ, ਰੋਨੀ ਰੰਧਾਵਾ, ਧਰਮਿੰਦਰ ਨਾਗਰਾ, ਮਨਜੀਤ, ਅਲੋਕ ਕੁਮਾਰ, ਅਕਾਸ਼ ਕੁਮਾਰ, ਸੋਨੀ ਨਾਗਰਾ, ਹਿਮਾਂਸ਼ੂ, ਰੁਸਤਮ ਮਿਰਜਾ, ਨੀਰਜ ਤੁਲੀ, ਸਰਬਜੀਤ ਬਰਾੜ, ਅਵਨੀਤ ਮਾਂਗੜ, ਪਰਮਜੀਤ ਸਿੰਘ, ਹੀਰਾ ਟਿਵਾਣਾ ਵੀ ਸ਼ਾਮਿਲ ਰਹੇ।
print
Share Button
Print Friendly, PDF & Email

Leave a Reply

Your email address will not be published. Required fields are marked *