ਐਕਸੀਅਨ ਬਾਂਸਲ ਨੇ ਅਹੁਦਾ ਸੰਭਾਲਿਆਂ,  ਕਿਸਾਨਾਂ ਵਿਚ ਟਿਊਬਵੈਲ ਛੇਤੀ ਲੱਗਣ ਦੀ ਆਸ ਬੱਝੀ

ss1

ਐਕਸੀਅਨ ਬਾਂਸਲ ਨੇ ਅਹੁਦਾ ਸੰਭਾਲਿਆਂ,  ਕਿਸਾਨਾਂ ਵਿਚ ਟਿਊਬਵੈਲ ਛੇਤੀ ਲੱਗਣ ਦੀ ਆਸ ਬੱਝੀ

1550 ਵਿਚੋ 800 ਕਿਸਾਨਾਂ ਨੇ ਪੈਸੇ ਜਮ੍ਹਾਂ ਕਰਵਾਏ ਕੰਮ ਜਾਰੀ:-ਜਗਮੇਲ ਸਿੰਘ

ਬਰੇਟਾ 02 ਜੂਨ (ਰੀਤਵਾਲ):- ਇਸ ਇਲਾਕੇ ਦੇ ਪਾਵਰਕਾਮ ਦੇ ਸਮੂਹ ਜੇ.ਈਜ ਅਤੇ ਐਸ.ਡੀ.ਓਜ ਵੱਲੋ ਬੁਢਲਾਡਾ ਡਵੀਜਨ ਦੇ ਐਕਸੀਅਨ ਸ਼੍ਰੀ ਐਸ.ਪੀ. ਗੋਇਲ ਨੂੰ ਰੀਲੀਵ ਕਰਵਾਉਣ ਲਈ ਆਰੰਭੇ ਸੰਘਰਸ਼ ਮਗਰੋ ਉਹ ਰੀਲੀਵ ਹੋ ਗਏ ਹਨ ਅਤੇ ਨਵੇ ਐਕਸੀਅਨ ਸ਼੍ਰੀ ਉਤਮ ਚੰਦ ਬਾਂਸਲ ਨੇ ਅਹੁਦਾ ਸੰਭਾਲ ਲਿਆ ਹੈ ਜਿਨ੍ਹਾਂ ਨੂੰ ਇਕ ਇਮਾਨਦਾਰ ਅਫਸਰ ਵਜੋ ਦੱਸਿਆ ਜਾ ਰਿਹਾ ਹੈ।ਦੱਸਿਆ ਗਿਆ ਹੈ ਕਿ ਇਹ ਇਸ ਤੋ ਪਹਿਲਾ ਬਿਜਲੀ ਉਪ ਮੰਡਲ ਭੀਖੀ ਤੇ ਬੁਢਲਾਡਾ ਵਿਖੇ ਐਸ.ਡੀ.ਓ. ਵਜੋ ਕੰਮ ਕਰ ਚੁੱਕੇ ਹਨ।ਇਸ ਸਮੇਂ ਢਾਈ ਅਤੇ 5 ਏਂਕੜ ਵਾਲੇ ਟਿਊਬਵੈਲਾਂ ਦੇ ਕੁਨੈਕਸ਼ਨਾਂ ਦਾ ਕੰੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਇਲਾਕੇ ਦੇ ਕਿਸਾਨਾਂ ਨੂੰ ਆਸ ਬੱਝੀ ਹੈ ਕਿ ਇਨ੍ਹਾਂ ਦੇ ਟਿਊਬਵੈਲਾਂ ਦੇ ਕੁਨੈਕਸ਼ਨਾਂ ਦਾ ਕੰਮ ਸਮੇਂ ਸਿਰ ਨਿਪਟ ਸਕੇਗਾ।ਬਿਜਲੀ ਉਪ ਮੰਡਲ ਬਰੇਟਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸ੍ਰ. ਜਗਮੇਲ ਸਿਘ ਨੇ ਇਕ ਜਾਣਕਾਰੀ ਰਾਹੀ ਦੱਸਿਆ ਹੈ ਕਿ ਬਰੇਟਾ ਬਿਜਲੀ ਉਪ ਮੰਡਲ ਵਿਚ ਢਾਈ/ਪੰਜ ਏਂਕੜ ਵਾਲੀਆਂ ਲੱਗਭਗ 1550 ਦਰਖਾਸਤਾਂ ਦਰਜ ਹਨ।ਜ਼ਿਨ੍ਹਾਂ ਵਿਚੋ 800 ਕਿਸਾਨਾਂ ਨੇ ਆਪਣੀਆਂ ਸਿਕਉਰਟੀਆਂ ਜਮ੍ਹਾਂ ਕਰਵਾ ਦਿੱਤੀਆਂ ਹਨ ਅਤੇ ਕੁਨੈਕਸ਼ਨ ਦੇਣ ਦਾ ਕੰਮ ਵੀ ਸਮਾਨ ਦੀ ਪ੍ਰਾਪਤੀ ਦੇ ਨਾਲੋ ਨਾਲ ਹੋ ਰਿਹਾ ਹੈ ਜਿਵੇ ਜਿਵੇ ਸਮਾਨ ਉਪਲੰਬਧ ਹੁੰਦਾ ਜਾਵੇਗਾ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਨੇਪਰੇ ਚਾੜਿਆ ਜਾਵੇਗਾ ਤਾਂ ਕਿ ਸਰਕਾਰ ਦੀ ਨੀਤੀ ਅਨੁਸਾਰ ਕਿਸਾਨਾਂ ਦੀ ਬਿਜਲੀ ਦੀ ਮੰਗ ਪੂਰੀ ਹੋ ਸਕੇਂ।

print
Share Button
Print Friendly, PDF & Email

Leave a Reply

Your email address will not be published. Required fields are marked *