ਪਾਸਪੋਰਟ ਬਣਵਾਉਣਾ ਹੋਇਆ ਬੇਹੱਦ ਆਸਾਨ

ss1

ਪਾਸਪੋਰਟ ਬਣਵਾਉਣਾ ਹੋਇਆ ਬੇਹੱਦ ਆਸਾਨ

ਪਾਸਪੋਰਟ ਬਣਾਉਣ ਸਮੇਂ ਵੈਰੀਫਿਕੇਸ਼ਨ ਲਈ ਹੁਣ ਪੁਲਿਸ ਤੁਹਾਡੇ ਘਰ ਨਹੀਂ ਆਏਗੀ। ਬੀਤੇ ਦਿਨ ਸਿੰਘ ਖੇਤਰੀ ਪਾਸਪੋਰਟ ਕੇਂਦਰ, ਚੰਡੀਗੜ੍ਹ ਵੱਲੋਂ ‘ਐਮ ਪਾਸਪੋਰਟ ਸੇਵਾ ਐਪ’ ਨਾਂ ਦੀ ਮੋਬਾਈਲ ਐਪ ਲਾਂਚ ਕੀਤੀ ਗਈ

ਜਿਸ ਦੀ ਮਦਦ ਨਾਲ ਲੋਕ ਆਸਾਨੀ ਨਾਲ ਕਿਸੇ ਵੀ ਥਾਂ ਤੋਂ ਕਦੀ ਵੀ ਆਪਣੀ ਅਪਾਇੰਟਮੈਂਟ ਬੁਕ ਕਰ ਸਕਦੇ ਹਨ। ਇਸ ਲਈ ਕਿਸੇ ਏਜੰਟ ਜਾਂ ਦਲਾਲ ਦੀ ਜ਼ਰੂਰਤ ਵੀ ਨਹੀਂ ਪਏਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਐਪ ਦਾ ਮਕਸਦ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਨੂੰ ਆਸਾਨ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ।

ਪਾਸਪੋਰਟ ਬਿਨੈਕਾਰ ਆਪਣੀ ਪਛਾਣ ਸਬੰਧੀ ਸਾਰੇ ਦਸਤਾਵੇਜ਼ ਪਾਸਪੋਰਟ ਦਫ਼ਤਰ ਵਿੱਚ ਹੀ ਕਰ ਸਕਦਾ ਹੈ। ਬਿਨੈਕਾਰ ਦੀ ਰਿਹਾਇਸ਼ ਜਾਂ ਪੱਕੇ ਪਤੇ ਦੀ ਪੁਸ਼ਟੀ ਡਾਕ ਰਾਹੀਂ ਕੀਤੀ ਜਾਏਗੀ ਯਾਨੀ ਪਾਸਪੋਰਟ ਬਿਨੈਕਾਰ ਵੱਲੋਂ ਦਿੱਤੇ ਪਤੇ ’ਤੇ ਪੁੱਜਣ ਨੂੰ ਹੀ ਪਤੇ ਦੀ ਪੁਸ਼ਟੀ ਮੰਨਿਆ ਜਾਏਗਾ।

ਇਸ ਤੋਂ ਇਲਾਵਾ ਬਿਨੈਕਾਰ ਦੇ ਕ੍ਰਿਮੀਨਲ ਰਿਕਾਰਡ ਦੀ ਜਾਣਕਾਰੀ ਵੀ ਪੁਲਿਸ ਵਿਭਾਗ ਦੇ ਰਿਕਾਰਡ ਵਿੱਚੋਂ ਹੀ ਲਈ ਜਾਏਗੀ।

print
Share Button
Print Friendly, PDF & Email

Leave a Reply

Your email address will not be published. Required fields are marked *