ਆਧਾਰ ਅਥਾਰਟੀ ਨੇ ਚਿਹਰੇ ਦੀ ਸ਼ਨਾਖ਼ਤ ਲਾਗੂ ਕਰਨ ਦਾ ਫ਼ੈਸਲਾ ਟਾਲਿਆ

ss1

ਆਧਾਰ ਅਥਾਰਟੀ ਨੇ ਚਿਹਰੇ ਦੀ ਸ਼ਨਾਖ਼ਤ ਲਾਗੂ ਕਰਨ ਦਾ ਫ਼ੈਸਲਾ ਟਾਲਿਆ

ਆਧਾਰ ਕਾਰਡ ਜਾਰੀ ਕਰਨ ਵਾਲੀ ਅਥਾਰਟੀ ਨੇ ਚਿਹਰੇ ਰਾਹੀਂ ਮਾਨਤਾ ਦੇਣ ਦੀ ਸਹੂਲਤ ਨੂੰ ਪਹਿਲੀ ਅਗਸਤ ਤੱਕ ਮੁਲਤਵੀ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਇਸ ਕਾਰਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੈ ਭੂਸ਼ਲ ਪਾਂਡੇ ਨੇ ਦੱਸਿਆ ਕਿ ਨਵੀਂ ਸਹੂਲਤ ਨੂੰ ਜਾਰੀ ਕਰਨ ਲਈ ਕੁੱਝ ਸਮਾਂ ਹੋਰ ਚਾਹੀਦਾ ਹੈ। ਪਹਿਲਾਂ ਇਹ ਸਹੂਲਤ ਪਹਿਲੀ ਜੁਲਾਈ ਤੋਂ ਸ਼ੁਰੂ ਕਰਨ ਦੀ ਯੋਜਨਾ ਸੀ। ਅਥਾਰਟੀ ਦੇ ਇੰਚਾਰਜ ਨੇ ਕੌਮੀ ਪਛਾਣ ਸਿਸਟਮ ਵਿੱਚ ਚਿਹਰੇ ਦੀ ਪਛਾਣ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ ਤਾਂ ਜੋ ਸਿਰਫ ਫਿੰਗਰ ਪਿ੍ੰਟ ਉੱਤੇ ਨਿਰਭਰ ਨਾ ਹੋਇਆ ਜਾਵੇ। ਸ੍ਰੀ ਪਾਂਡੇ ਨੇ ਇਸ ਪ੍ਰਬੰਧ ਨੂੰ     ਲਾਗੂ ਕਰਨ ਵਿੱਚ ਹੋ ਰਹੀ ਦੇਰੀ ਬਾਰੇ ਸਫ਼ਾਈ ਦਿੱਤੀ ਕਿ ਇਸ ਪ੍ਰਬੰਧ ਨੂੰ ਤਿਆਰ ਕੀਤਾ ਜਾਣਾ ਹੈ, ਨਾ ਕਿ ਕਿਤੋਂ ਬਾਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਣਾ ਹੈ, ਇਸ ਲਈ ਸਮਾਂ ਲੱਗ ਰਿਹਾ ਹੈ। ਉਨ੍ਹਾ ਕਿਹਾ ਕਿ ਉਹ ਇਸ ਪ੍ਰਬੰਧ ਨੂੰ ਪਹਿਲੀ ਅਗਸਤ ਤੋਂ ਲਾਗੂ ਕਰਨ ਦੀ ਆਪਣੀ ਹਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਪਹਿਲੀ ਅਗਸਤ ਤੋਂ ਖ਼ਪਤਕਾਰ ਏਜੰਸੀਆਂ ਦੇ ਕੋਲ ਹੋਵੇਗਾ ਤੇ ਫਿਰ ਪਤਾ ਲੱਗੇਗਾ ਕਿ ਇਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਪ੍ਰਬੰਧ ਨੂੰ ਲਾਗੂ ਕਰਨ ਵਿੱਜ ਕੁੱਝ ਸਮਾਂ ਹੋਰ ਵੀ ਲੱਗ ਜਾਂਦਾ ਹੈ ਤਾਂ ਲੋਕਾਂ ਦੇ ਕਿਸੇ ਪ੍ਰਕਾਰ ਦੇ ਲਾਭ ਹਾਸਲ ਕਰਨ ਉੱਤੇ ਕੋਈ ਮਾੜਾ ਅਸਰ ਨਹੀਂ ਪਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *