ਅਮਰੀਕਾ, ਕੈਨੇਡਾ ਤੇ ਮੈਕਸਿਕੋ ਨੇ ਜਿੱਤੀ 2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ

ss1

ਅਮਰੀਕਾ, ਕੈਨੇਡਾ ਤੇ ਮੈਕਸਿਕੋ ਨੇ ਜਿੱਤੀ 2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ

ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਲਈ ਫੀਫਾ ਦੇ ਮੈਂਬਰ ਦੇਸ਼ਾਂ ਦੀਆਂ ਪਈਆਂ ਵੋਟਾਂ ਵਿੱਚ ਅੱਜ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ਨੇ ਮੋਰਾਕੋ ਨੂੰ ਆਸਾਨੀ ਨਾਲ ਹਰਾ ਕੇ 2026 ਵਿਸ਼ਵ ਕੱਪ ਦੇ ਲਈ ਹੱਕ ਹਾਸਲ ਕਰ ਲਏ ਹਨ। ਰੂਸ ਦੀ ਰਾਜਧਾਨੀ ਮਾਸਕੋ ਵਿੱਚ ਭਲਕੇ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਅੱਜ ਫੀਫਾ ਦੇ ਮੈਂਬਰ ਦੇਸ਼ਾਂ ਦੀਆਂ 2026 ਦਾ ਵਿਸ਼ਵ ਕੱਪ ਕਰਵਾਉਣ ਲਈ ਵੋਟਾਂ ਪਈਆਂ, ਜਿਸ ਵਿੱਚ 203 ਵੋਟਾਂ ਵਿੱਚੋਂ ਉੱਤਰੀ ਅਮਰੀਕਾ ਨੂੰ 134 ਵੋਟਾਂ ਹਾਸਲ ਹੋਈਆਂ ਤੇ ਮੋਰੱਕੋ ਨੂੰ ਸਿਰਫ 65 ਵੋਟਾਂ ਪਈਆਂ। ਵਿਸ਼ਵ ਭਰ ਵਿੱਚ ਪ੍ਰਸਿੱਧ ਫੀਫਾ ਕੱਪ ਸਾਲ 1994 ਤੋਂ ਬਾਅਦ ਪਹਿਲੀ ਵਾਰ ਉੱਤਰੀ ਅਮਰੀਕਾ ਵਿੱਚ ਗਿਆ ਹੈ।

print
Share Button
Print Friendly, PDF & Email