ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ, ਕਦੋਂ ਰੁਕੇਗਾ ਖੁਦਕੁਸ਼ੀਆਂ ਇਹ ਸਿਲਸਿਲਾ

ss1

ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ, ਕਦੋਂ ਰੁਕੇਗਾ ਖੁਦਕੁਸ਼ੀਆਂ ਇਹ ਸਿਲਸਿਲਾ

3-1

ਦਿੜ੍ਹਬਾ ਮੰਡੀ 02 ਜੂਨ (ਰਣ ਸਿੰਘ ਚੱਠਾ) ਕਿਸਾਨਾਂ ਵੱਲੋ ਆਰਥਿਕ ਤੰਗੀ ਤੇ ਚੱਲਦਿਆਂ ਆਏ ਦਿਨ ਹੁੰਦੀਆਂ ਖੁਦਕਸੀਆਂ ਰੁਕਣ ਦਾ ਨਾਮ ਨਹੀ ਲੈ ਰਹੀਆ। ਸੰਗਰੂਰ ਮਾਨਸਾ ਬਠਿੰਡਾਂ ਜਿਲੇ ‘ਚ ਆਏ ਦਿਨ ਕਿਸੇ ਨਾ ਕਿਸੇ ਕਿਸਾਨ ਵੱਲੋ ਖੁਦਕਸ਼ੀ ਕਰਨਾ ਚਿੰਤਾ ਦਾ ਵਿਸ਼ਾ ਹੈ। ਅੱਜ ਪਿੰਡ ਚੱਠਾ ਨਨਹੇੜਾ ‘ਚ ਉਸ ਸਮੇਂ ਮਾਤਮ ਛਾ ਗਿਆ ਜਦੋ ਆਰਥਿਕ ਤੰਗੀ ਦੀ ਪੀੜ ਨਾ ਝੱਲਦਿਆਂ ਦੋ ਪੁੱਤਰਾਂ ਦੇ ਪਿਤਾ ਹਰਬੰਸ ਸਿੰਘ (52) ਪੁੱਤਰ ਮਾੜਾ ਸਿੰਘ ਵੱਲੋ ਆਪਣੇ ਘਰ ਵਿੱਚ ਰਾਤ ਨੂੰ 2 ਵਜੇ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਉਸ ਵੇਲੇ ਕੋਈ ਜ਼ਹਿਰਲੀ ਚੀਜ ਖਾਕੇ ਖੁਦਕਸ਼ੀ ਕਰ ਲਈ।ਮ੍ਰਿਤਕ ਦੀ ਪਤਨੀ ਚਰਨਜੀਤ ਕੋਰ ਨੇ ਦੱਸਿਆ ਕਿ ਉਸ ਦਾ ਪਤੀ ਆਪਣੇ ਸਿਰ ਚੜੇ ਕਰਜ਼ੇ ਨੂੰ ਲੈਕੇ ਪਿਛਲੇ ਕੁਝ ਦਿਨਾਂ ਤੋ ਪ੍ਰੇਸ਼ਾਨ ਚੱਲ ਰਿਹਾ ਸੀ।

ਜਿਸ ਕਰਕੇ ਉਸ ਨੇ ਆਪਣੇ ਘਰ ਜ਼ਹਿਰਲੀ ਚੀਜ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਉੱਨਾ ਦੱਸਿਆ ਕਿ ਸਾਡੇ ਕੋਲ ਸਿਰਫ 4 ਵਿੱਘੇ ਜਮੀਨ ਹੈ ਜਿਸ ਨਾਲ ਘਰ ਦਾ ਗੁਜਾਰਾ ਬੜੀ ਮੁਸਿਕਲ ਨਾਲ ਚੱਲਦਾ ਹੈ,ਜਦੋਂ ਇਸ ਸਬੰਧੀ ਥਾਣਾ ਛਾਜਲੀ ਦੇ ਮੁੱਖ ਮੁਨਸ਼ੀ ਨਾਲ ਫੋਨ ਤੇ ਗੱਲ ਕੀਤੀ ਤਾਂ ਉੱਨਾ ਦੱਸਿਆ ਕਿ ਸੂਚਨਾ ਮਿਲਣ ਤੇ ਏ ਐਸ ਆਈ ਨਿਰਮਲ ਸਿੰਘ ਨੇ ਮੋਕੇ ਤੇ ਪਹੁੰਚ ਕੇ ਜਾਂਚ ਪੜਤਾਲ ਕਰਨ ਤੋਂ ਬਾਅਦ ਮ੍ਰਿਤਕ ਹਰਬੰਸ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ 174 ਦੀ ਕਰਵਾਈ ਕਰਕੇ ਲਾਸ਼ ਵਾਰਸ਼ਾ ਦੇ ਹਵਾਲੇ ਕਰ ਦਿੱਤੀ। ਹਰਬੰਸ ਸਿੰਘ ਦਾ ਅੰਤਿਮ ਸਸਕਾਰ ਚੱਠਾ ਨਨਹੇੜਾ ਵਿਖੇ ਕਰ ਦਿੱਤਾ ਗਿਆ। ਮੋਕੇ ਤੇ ਪਹੁੰਚੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੋਬਿੰਦ ਸਿੰਘ ਚੱਠਾ ਤੇ ਮੀਤ ਪ੍ਰਧਾਨ ਰਣ ਸਿੰਘ ਚੱਠਾ ਤੇ ਨਿਰਮਲ ਸਿੰਘ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਹਰਬੰਸ ਸਿੰਘ ਦਾ ਕਰਜ਼ਾ ਮਾਫ ਕਰਕੇ ਉਸ ਦੇ ਲੜਕੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਆਰਥਿਕ ਮੱਦਦ ਦੇ ਤੋਰ ਪੰਜ ਲੱਖ ਰੁਪਏ ਮੁਆਵਜਾ ਦਿੱਤਾ ਜਾਵੇ।ਇਸ ਘਟਨਾਂ ਦਾ ਪਤਾ ਲੱਗਣ ਤੇ ਪੀ,ਏ,ਡੀ,ਬੀ ਬੈਂਕ ਦੇ ਡਾਇਰੈਕਟਰ ਗੁਰਪਿਆਰ ਸਿੰਘ ਚੱਠਾ ਸੂਬਾ ਜਨਰਲ ਸਕੱਤਰ ਪੰਚਾਇਤ ਯੂਨੀਅਨ ਪੰਜਾਬ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *