ਗਗਨ ਕੋਕਰੀ ਦੀ ਅਵਾਜ਼ ਵਿੱਚ ਅਮਨ ਅਬੋਹਰ ਦਾ ਲਿਖਿਆਂ ਦੂਜਾ ਗੀਤ “ਲਾਵਾਂ ਤੇਰੇ ਨਾਲ” ਹੋਇਆਂ ਰਿਲੀਜ਼

ss1

ਗਗਨ ਕੋਕਰੀ ਦੀ ਅਵਾਜ਼ ਵਿੱਚ ਅਮਨ ਅਬੋਹਰ ਦਾ ਲਿਖਿਆਂ ਦੂਜਾ ਗੀਤ “ਲਾਵਾਂ ਤੇਰੇ ਨਾਲ” ਹੋਇਆਂ ਰਿਲੀਜ਼

ਸਾਲ 2017 ਵਿੱਚ ਨੌਜੁਆਨ ਦਿਲਾਂ ਦੀ ਧੜਕਣ ਮਸ਼ਹੂਰ ਪੰਜਾਬੀ ਗਾਇਕ ‘ਰੇਸ਼ਮ ਸਿੰਘ ਅਨਮੋਲ’ ਦੇ ਹਿੱਟ ਗੀਤ “ਮੁੰਡਾ ਪਿਆਰ ਕਰਦਾ” ਦੇ ਗੀਤਕਾਰ ‘ਅਮਨ ਅਬੋਹਰ’ ਦੇ ਲਿਖੇ ਦੂਜੇ ਗੀਤ “ਲਾਵਾਂ ਤੇਰੇ ਨਾਲ” ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਵਲੋਂ ਭਰਮਾ ਹੁੰਗਾਰਾਂ ਮਿਲ ਰਿਹਾ ਹੈ! ਗੀਤਕਾਰ ‘ਅਮਨ ਅਬੋਹਰ’ ਦੇ ਲਿਖੇਂ ਦੂਜੇ ਗੀਤ ਨੂੰ ਮਸ਼ਹੂਰ ਨੌਜੁਆਨ ਗਾਇਕ ‘ਗਗਨ ਕੋਕਰੀ’ ਨੇ ਗਾਇਆ ਹੈ! ਬੀਤੇ ਕੱਲ੍ਹ ਰਿਕਾਰਡ ਹੋਏ ਗੀਤ ਲਾਵਾਂ ਤੇਰੇ ਨਾਲ ਨੂੰ 24 ਘੰਟਿਆਂ ਵਿੱਚ ਹੀ ਯੂ ਟਿਊਬ ਉੱਤੇ ਦੋ ਮਿਲੀਅਨ ਵਾਰ ਵੇਖਿਆਂ ਜਾ ਚੁੱਕਾ ਹੈ! “ਸਾਗਾ ਮਿਊਜ਼ਿਕ” ਦੇ ਬੈਨਰ ਹੇਠ ਰਿਕਾਰਡ ਹੋਏ ਇਸ ਗੀਤ ਨੂੰ ਪ੍ਰਸਿੱਧ ਸੰਗੀਤਕਾਰ ਲਾਡੀ ਗਿੱਲ ਨੇ ਆਪਣੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ! ”ਲਾਵਾਂਂ ਤੇਰੇ ਨਾਲ” ਗੀਤ ਦਾ ਫਿਲਮਾਂਕਣ ‘ਸੁੱਖ ਸੰਘੇੜਾ’ ਵਲੋਂ ਬੜੀ ਮੇਹਨਤ ਨਾਲ ਤਿਆਰ ਕੀਤਾ ਗਿਆ ਹੈ! “ਲਾਵਾਂ ਤੇਰੇ ਨਾਲ” ਗੀਤ ਦੇ ਗੀਤਕਾਰ ‘ਅਮਨ ਅਬੋਹਰ’ ਨੇ ਗੀਤ ਨੂੰ ਐਨਾ ਪਿਆਰ ਦੇਣ ਵਾਲੇ ਸੰਗੀਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ, ਕਿ ਮੈਂ ਇਸ ਗੀਤ ਦੀ ਸਫਲਤਾ ਤੋ ਬਹੁਤ ਖੁਸ਼ ਹਾਂ, ‘ਗਗਨ ਕੋਕਰੀ’ ਜੀ ਮੇਰੇ ਪਸੰਦੀਦਾ ਗਾਇਕਾਂ ਵਿੱਚੋਂ ਇੱਕ ਹਨ, ਅੱਜ ਮੈਨੂੰ ਉਹਨਾਂ ਦੀ ਅਵਾਜ਼ ਰਿਕਾਰਡ ਹੋਏ ਆਪਣੇ ਲਿਖੇ ਗੀਤ ਨੂੰ ਸੁਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ! ਅਮਨ ਨੇ ਅਾਖਿਆਂ ਕਿ ਕੋਕਰੀ ਬਾਈ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ! ਗੀਤਕਾਰ ‘ਅਮਨ ਅਬੋਹਰ’ ਨੇ ਆਪਣੇ ਪਹਿਲੇਂ ਗੀਤ “ਮੁੰਡਾ ਪਿਆਰ ਕਰਦਾ” ਨੂੰ ਸਲਾਹੁਣ ਦੇ ਲਈ ਸੰਗੀਤ ਪ੍ਰੇਮੀਆਂ ਦਾ ਦਿਲ ਦੀਆਂ ਗਹਿਰਾਈਆ ਤੋ ਧੰਨਵਾਦ ਕੀਤਾ!

print

Share Button
Print Friendly, PDF & Email

Leave a Reply

Your email address will not be published. Required fields are marked *