ਭਾਰਤ ‘ਚ 1000cc ਇੰਜਣ ਵਾਲੀ ਬਾਈਕਸ ਲੈ ਕੇ ਆ ਰਹੀ ਹੈ ਇਹ ਕੰਪਨੀ

ss1

ਭਾਰਤ ‘ਚ 1000cc ਇੰਜਣ ਵਾਲੀ ਬਾਈਕਸ ਲੈ ਕੇ ਆ ਰਹੀ ਹੈ ਇਹ ਕੰਪਨੀ

ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਇੰਡੀਆ ਜਲਦ ਹੀ ਦੋ ਨਵੇਂ ਮੋਟਰਸਾਈਕਲ ਲਾਂਚ ਕਰੇਗੀ । ਡੁਕਾਟੀ ਇੰਡੀਆ ਦੇ ਡਾਇਰੈਕਟਰ ਸਰਗੀ ਕੈਨੋਵਾਸ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਭਾਰਤ ਉਸ ਦੀ ਟਾਪ 5 ਗਲੋਬਲ ਮਾਰਕਿਟ ਵਿੱਚ ਜਗ੍ਹਾ ਬਣਾ ਪਾਵੇਗਾ । ਸਰਗੀ ਨੇ ਦੱਸਿਆ ਕਿ ਕੰਪਨੀ ਜੁਲਾਈ ਵਿੱਚ ਪਾਵਰਫੁਲ ਸਪੋਰਟਸ ਐਡਵੈਂਚਰ ਬਾਈਕ Multistrada 1260 ਲਾਂਚ ਕਰੇਗੀ। ਉਸ ਦੇ ਬਾਅਦ ਕੰਪਨੀ Scrambler 1100 ਬਾਈਕ ਲਾਂਚ ਕਰੇਗੀ, ਜੋ 1000 CC ਇੰਜਣ ਦੇ ਨਾਲ ਆਵੇਗੀ। ਇਹ ਬਾਈਕ ਭਾਰਤ ਵਿੱਚ ਇੱਕ ਨਵੇਂ ਸੈਗਮੈਂਟ ਦੀ ਸ਼ੁਰੂਆਤ ਕਰੇਗੀ ।ਕੰਪਨੀ ਨੇ ਮਈ ਵਿੱਚ ਮੋਨਸਟਰ 821 ਅਤੇ ਉਸ ਤੋਂ ਪਹਿਲਾਂ ਜਨਵਰੀ ਵਿੱਚ ਹਾਈ ਪਰਫਾਰਮੈਂਸ ਸਪੋਰਟਸ ਬਾਈਕ Panigale V4 ਲਾਂਚ ਕੀਤੀ ਸੀ। ਸਰਗੀ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਮਾਡਲ ਲਾਂਚ ਕਰਨ ਦੀ ਹੈ। ਹੁਣ ਤੱਕ ਭਾਰਤ ਵਿੱਚ ਸਾਡੇ 27 ਮਾਡਲਸ ਉਪਲੱਬਧ ਹਨ|

2-160

ਉਨ੍ਹਾਂ ਨੇ ਦੱਸਿਆ ਕਿ ਡੁਕਾਟੀ ਹੈਦਰਾਬਾਦ ਅਤੇ ਚੇਨੱਈ ਵਿੱਚ ਡੀਲਰਸ਼ਿਪ ਖੋਲ੍ਹਣ ਦੀ ਤਿਆਰੀ ਵਿੱਚ ਹੈ ਅਤੇ ਕੰਪਨੀ ਨੂੰ ਇਸ ਸਾਲ ਚੰਗੀ ਸੇਲ ਦੀ ਉਮੀਦ ਹੈ। ਖ਼ਾਸ ਕਰਕੇ ਮੋਨਸਟਰ 821 ਤੋਂ। ਇਸ ਦਾ ਪੁਰਾਣਾ ਮਾਡਲ ਐਮਿਸ਼ਨ ਨਾਰਮਸ ਦੇ ਚਲਦੇ ਬਾਜ਼ਾਰ ਤੋਂ ਹਟਾਉਣਾ ਪਿਆ ਸੀ । ਕੰਪਨੀ ਦੀ ਭਾਰਤ ‘ਚ ਮੈਨਿਊਫੈਕਚਰਿੰਗ ਅਤੇ ਅਸੈਂਬਲੀ ਯੂਨਿਟ ਖੋਲ੍ਹਣ ਦੀ ਯੋਜਨਾ ਨਹੀਂ ਹੈ। ਹੁਣ ਡੁਕਾਟੀ ਦੀਆਂ ਬਾਈਕਸ ਥਾਈਲੈਂਡ ਤੋਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਸਰਗੀ ਨੇ ਦੱਸਿਆ ਕਿ ਫਿਲਹਾਲ ਦੀ ਸੇਲ ਨੂੰ ਦੇਖਦੇ ਹੋਏ ਥਾਈਲੈਂਡ ਤੋਂ ਐਕਸਪੋਰਟ ਕਰਨਾ ਹੀ ਠੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਬਾਜ਼ਾਰ ਹੈ ਅਤੇ ਇੱਥੇ ਲੋਕਲ ਆਪਰੇਸ਼ਨ ਸ਼ੁਰੂ ਕਰਨਾ ਹੀ ਹੈ । ਭਾਰਤ ਵਿੱਚ ਬਾਈਕਿੰਗ ਸਿਰਫ਼ ਆਉਣ- ਜਾਣ ਦਾ ਸਾਧਨ ਨਹੀਂ ਸਗੋਂ ਇੱਕ ਪੈਸ਼ਨ ਹੈ । ਇਸ ਵਜ੍ਹਾ ਤੋਂ ਸਾਨੂੰ ਇੱਥੇ ਦੁਨੀਆਂ ਦੀ ਦੂਜੀ ਜਗ੍ਹਾ ਤੋਂ ਜ਼ਿਆਦਾ ਮੌਕੇ ਮਿਲ ਰਹੇ ਹਨ।

3-151-768x432
ਡੁਕਾਟੀ ਨੇ Volkswagen Financial Services ਦੇ ਨਾਲ ਮਿਲਕੇ ਆਪਣੀ ਬਾਈਕ ਖ਼ਰੀਦਣ ਵਾਲਿਆਂ ਨੂੰ Affordable Finance ਵੀ ਦੇ ਰਹੀ ਹੈ। ਕੰਪਨੀ ਦੀ ਬਾਈਕ ਮੋਨਸਟਰ 797 ਨੂੰ 0 ਫ਼ੀਸਦੀ ਵਿਆਜ ਉੱਤੇ ਵੇਚਿਆ ਜਾ ਰਿਹਾ ਹੈ। ਅੰਕੜਿਆਂ ਦੇ ਮੁਤਾਬਕ ਭਾਰਤ ਵਿੱਚ ਲਗਜ਼ਰੀ ਬਾਈਕ ਸੈਗਮੈਂਟ ਹੁਣ ਤੱਕ ਸ਼ੁਰੂਆਤੀ ਪੜਾਅ ਵਿੱਚ ਹੈ। ਪਿਛਲੇ ਸਾਲ ਇਸ ਦੀ ਸੇਲ ਵਿੱਚ 11.51 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *