ਕਿਸਾਨ ਯੂਨੀਅਨ ਵੱਲੋਂ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਲਾਇਆ ਧਰਨਾ ਦੂਜੇ ਦਿਨ ‘ਚ ਸਾਮਲ

ss1

ਕਿਸਾਨ ਯੂਨੀਅਨ ਵੱਲੋਂ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਲਾਇਆ ਧਰਨਾ ਦੂਜੇ ਦਿਨ ‘ਚ ਸਾਮਲ

ਭਗਤਾ ਭਾਈ ਕਾ 12 ਜੂਨ (ਸਵਰਨ ਸਿੰਘ ਭਗਤਾ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤੇ ਨਥਾਨਾ -ਭਗਤਾ ਬਲਾਕ ਵਲੋਂ ਐਕਸੀਅਨ ਦਫਤਰ ਭਗਤਾ ਭਾਈ ਵਿਖੇ 10 ਜੂਨ ਤੋ ਝੋਨੇ ਦੀ ਲਵਾਈ ਸੁਰੂ ਕਰਨ ਅਤੇ 16 ਘੰਟੇ ਖੇਤੀ ਮੋਟਰਾਂ ਦੀ ਨਿਰਵਿਘਨ ਬਿਜਲੀ ਦੀ ਮੰਗ ਨੂੰ ਲੈਕੇ ਅਣਮਿੱਥੇ ਸਮੇਂ ਲਈ ਲਾਇਆ ਗਿਆ ਧਰਨਾ ਅੱਜ ਦੂਜੇ ਦਿਨ ਵਿੱਚ ਸਾਮਲ ਹੋ ਗਿਆ । ਇਸ ਸਮੇਂ ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨੇ ਨੂੰ ਸਬੋਧਨ ਕਰਦਿਆਂ ਰਣਧੀਰ ਸਿੰਘ ਮਲੂਕਾ ਅਤੇ ਬਲਾਕ ਨਥਾਨਾ ਦੇ ਜ: ਸਕੱਤਰ ਬਲਜੀਤ ਸਿੰਘ ਪੂਹਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਦੇ ਬਹਾਨੇ ਝੋਨੇ ਦੀ ਲਵਾਈ ਨੂੰ 5-5 ਦਿਨ ਲੇਟ ਕਰਨ ਦੇ ਫੁਰਮਾਨ ਜਾਰੀ ਕੀਤੇ ਹਨ।ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਝੋਨਾਂ ਨਾ ਤਾਂ ਸਾਡੀ ਖਾਧ ਖੁਰਾਕ ਹੈ ਅਤੇ ਨਾ ਹੀ ਸਾਡੇ ਮੌਸਮ ਤੇ ਜਲਵਾਯੂ ਦੇ ਅਨੁਕੂਲ ਹੈ ,ਤੇ ਇਹ ਝੇਨੇ ਦੀ ਫਸਲ ਕਿਸਾਨਾਂ ਦੇ ਸਿਰ ਸਰਕਾਰਾਂ ਵਲੋਂ ਜਬਰੀ ਮੜੀ ਹੋਈ ਹੈ। ਉਨPਾਂ ਕਿਹਾ ਕਿ 20 ਜੂਨ ਤੋਂ ਲਾਏ ਝੋਨੇ ਦੀ ਨਮੀ ਬਹੁਤ ਜਿਆਦਾ ਹੋਵੇਗੀ ਜਿਸ ਤੋਂ ਫਿਰ ਸਰਕਾਰੀ ਅਧਿਕਾਰੀ ਖਰੀਦ ਤੋਂ ਨੱਕ ਮਾਰਣਗੇ ਤੇ ਫਿਰ ਲੰਮਾ ਸਮਾਂ ਮੰਡੀਆਂ ਵਿੱਚ ਬੈਠੇ ਕਿਸਾਨਾ ਨੂੰ ਅੱਕ ਕੇ ਵਪਾਰੀਆਂ ਦੀ ਲੁੱਟ ਦਾ ਸਿਕਾਰ ਹੋਣਾਂ ਪਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ,ਵਾਤਾਵਰਨ ਤੇ ਲੋਕਾਂ ਦੀ ਸਿਹਤ ਬਚਾਉਣੀ ਹੇ ਤਾਂ ਖਰੀ ਵੰਨ ਸਵੰਨਤਾ ਲਿਆਉਣੀ ਪਵੇਗੀ ,ਉਸ ਵਾਸਤੇ ਸਾਰੀਆਂ ਫਸਲਾਂ ਭਾਅ ਮਿਥਣ ਅਤੇ ਖਰੀਦ ਦੀ ਗਰੰਟੀ ਸਰਕਾਰ ਨੂੰ ਕਰਨੀ ਪਵੇਗੀ ਤਾਂ ਜਾਕੇ ਲੋਕਾਂ ਦਾਭਲਾ ਹੋ ਸਕਦਾ ਹੈ । ਇਸ ਸਮੇਂ ਬਿੱਕਰ ਸਿੰਘ ਪੂਹਲਾ, ਰਣਧੀਰ ਸਿੰਘ ਮਲੂਕਾ, ਸੁਖਦੇਵ ਸਿੰਘ ਸਿਧਾਣਾ, ਹਰਨੇਕ ਸਿੰਘ ਗੁੰਮਟੀ,ਲਖਵੀ੍ਰ ਸਿੰਘ ਪਿੰਡ ਗਿੱਦੜ,ਮਾਲਣ ਕੌਰ, ਗੁਰਮੇਲ ਕੌਰ, ਚਰਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਹਿਰੀ ਪਾਣੀ ਦੀ ਬੰਦੀ ਖਤਮ ਕੀਤੀ ਜਾਵੇ, 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ,ਫਸਲਾਂ ਦੇ ਭ ਲਾਹੇਵੰਦ ਭਾਅ ਮਿਥਣ ਅਤੇ ਝੋਨਾ ਬੀਜਣ ਦੀ ਮਰਜੀ ਖਿਲਾਫ ਵਰਤੇ ਜਾਣ ਵਾਲੇ ਹੱਥਕੰਡੇ ਬੰਦ ਕਰਨ ਦੀ ਮੰਗ ਕੀਤੀ ।

print
Share Button
Print Friendly, PDF & Email