ਅਟਲਾਟਾਂ  ”ਚ ਗੁਜਰਾਤੀ  ਮੂਲ ਦੇ ਇਕ ਸਟੋਰ ਮਾਲਿਕ ਦੀ ਗੋਲੀਆਂ ਮਾਰ ਕੀਤੀ ਹੱਤਿਆ 

ss1

ਅਟਲਾਟਾਂ  ”ਚ ਗੁਜਰਾਤੀ  ਮੂਲ ਦੇ ਇਕ ਸਟੋਰ ਮਾਲਿਕ ਦੀ ਗੋਲੀਆਂ ਮਾਰ ਕੀਤੀ ਹੱਤਿਆ

ਨਿਊਯਾਰਕ, 11 ਜੂਨ ( ਰਾਜ ਗੋਗਨਾ ) — ਅਮਰੀਕਾ ਦੇ ਸੂਬੇ ਜੌਰਜੀਆਂ ਦੇ ਅਟਲਾਟਾਂ ਸਿਟੀ ਵਿਖੇ ਭਾਰਤ ਤੋਂ  ਗੁਜਰਾਤ ਵਡੋਦਰਾ ਨਾਲ ਪਿਛੋਕੜ ਰੱਖਣ  ਵਾਲੇ ਇਕ 51 ਸਾਲਾਂ ਦੀ ਉਮਰ  ਦੇ  ਇਕ ਸਟੋਰ ਮਾਲਿਕ ਹਰੀਕਿ੍ਸ਼ਨਾ ਉਰਫ ਹਰੀਸ  ਮਿਸ਼ਤ੍ਰੀ ਦੀ ਇਕ ਕਾਲੇ ਮੂਲ ਦੇ ਅਫਰੀਕੀ-ਅਮਰੀਕੀ ਨੇ ਹੱਤਿਆ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਟਲਾਂਟਾ ਸ਼ਹਿਰ ‘ਚ ਗੁਜਰਾਤ  ਨਾਲ ਸਬੰਧਤ ਹਰੀਸ ਦੇ ਗੈਸ ਸਟੇਸ਼ਨ ਨਾਲ ਉਸ  ਦੇ ਸਟੋਰ ਨੇੜੇ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ।ਹੱਤਿਆਰੇ ਨੇ ਹਰੀਸ਼ ‘ਤੇ 3 ਵਾਰ ਗੋਲੀਆਂ ਚਲਾਈਆਂ।
 ‘ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਹਰੀਸ਼ ਸਟੋਰ ਬੰਦ ਕਰ ਰਿਹਾ ਸੀ । ਸ਼ਨੀਵਾਰ ਸ਼ਾਮ ਨੂੰ ਅਫਰੀਕੀ-ਅਮਰੀਕੀ ਨੇ ਸਟੋਰ ਕੋਲ ਹੀ ਉਨ੍ਹਾਂ ਨੂੰ 3 ਵਾਰ ਗੋਲੀਆਂ ਮਾਰੀਆਂ। ਪਤਾ ਲੱਗਾ ਹੈ ਕਿ ਗੋਲੀ ਮਾਰਨ ਵਾਲਾ ਸ਼ਖਸ ਉਨ੍ਹਾਂ ਦੇ ਸਟੋਰ ‘ਚ ਹੀ ਪਹਿਲੇ  ਕੰਮ ਕਰਦਾ ਸੀ। ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਪਰ ਅਜੇ ਤੱਕ ਦੋਸ਼ੀ ਵੱਲੋਂ ਹੱਤਿਆ ਦੇ  ਕਾਰਨਾਂ ਬਾਰੇ ਪਤਾ ਨਾ ਲੱਗ ਸਕਿਆਂ
ਮ੍ਰਿਤਕ ਹਰੀਸ ਅਤੇ  ਉਨ੍ਹਾਂ ਦੀ ਪਤਨੀ ਸ਼ੀਤਲ ਤੋਂ ਇਲਾਵਾ 19 ਸਾਲਾਂ ਦੀ ਧੀ ਨੈਂਸੀ ਅਤੇ 4 ਸਾਲਾਂ ਦਾ ਪੁੱਤਰ ਨਯਨ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *