… ਤੇ ਜਦੋਂ ਲੋਕ ਭਗਵੰਤ ਮਾਨ ਨੂੰ ਆਪਣੀਆਂ ਮੁਸ਼ਕਲਾਂ ਸੁਣਾਉਣ ਵੀ ਨਾ ਆਏ

ss1

… ਤੇ ਜਦੋਂ ਲੋਕ ਭਗਵੰਤ ਮਾਨ ਨੂੰ ਆਪਣੀਆਂ ਮੁਸ਼ਕਲਾਂ ਸੁਣਾਉਣ ਵੀ ਨਾ ਆਏ
ਹਲਕਾ ਪੱਧਰੀ ਮੀਟਿੰਗ ਚ ਵਰਕਰਾਂ ਦਾ ਸੈਂਕੜਾ ਵੀ ਪੂਰਾ ਨਾ ਹੋਇਆ
ਘੱਟ ਇਕੱਠ ਤੋਂ ਦੁਖੀ ਮਾਨ ਨੇ ਪਾਇਆ ਪੱਤਰਕਾਰਾਂ ਨਾਲ ਪਾਇਆ ਪੇਚਾ

ਮਹਿਲ ਕਲਾਂ 08 ਜੂਨ (ਗੁਰਭਿੰਦਰ ਗੁਰੀ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਸਹੀਦ ਬਾਬਾ ਜੰਗ ਸਿੰਘ ਪਾਰਕ ਚ ਵਰਕਰਾਂ ਦੀਆਂ ਮੁਸ਼ਕਲਾਂ ਸੁਨਣ ਲਈ ਰੱਖੀ ਹਲਕਾ ਪੱਧਰੀ ਮੀਟਿੰਗ”ਹਲਕੀ” ਰਹੀ। ਪਾਰਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪਾਰਟੀਆਂ ਆਗੂਆਂ ਤੇ ਵਰਕਰਾਂ ਨੂੰ ਸੋਸ਼ਲ ਮੀਡੀਆ ਤੇ ਸੱਦਾ ਦੇਣ ਦੇ ਬਾਵਜੂਦ ਵੀ ਭਗਵੰਤ ਮਾਨ ਦੀ ਮੀਟਿੰਗ ਚ ਮਸਾਂ 50 ਕੁ ਵਰਕਰ ਹੀ ਪੁੱਜੇ । ਜਿਨਾਂ ਚੋ ਅੱਧਿਓਂ ਵੱਧ ਪਿੰਡ ਮਹਿਲ ਕਲਾਂ ਦੇ ਹੀ ਸਨ। ਮੀਟਿੰਗ ਵਾਲੇ ਸਥਾਨ ਤੇ ਗੱਡੀ ਚੋ ਉੱਤਰਦਿਆਂ ਹੀ ਵਰਕਰਾਂ ਦੀ ਸੀਮਿਤ ਨਫ਼ਰੀ ਵੇਖ ਕੇ ਭਗਵੰਤ ਮਾਨ ਦੇ ਮੱਥੇ ਤੇ ਤਿਊੜੀ ਸਾਫ ਵੇਖੀ ਗਈ। ਪ੍ਰਬੰਧਕਾਂ ਵੱਲੋਂ ਭਗਵੰਤ ਮਾਨ ਨੂੰ ਸਟੇਜ ਤੇ ਬੈਠਣ ਲਈ ਬੇਨਤੀ ਕੀਤੀ । ਪਰ ਭਗਵੰਤ ਮਾਨ ਇਕੱਠ ਘੱਟ ਹੋਣ ਕਾਰਨ ਸਟੇਜ ਦੇ ਸਾਹਮਣੇ ਵਿਛੀਆਂ ਦਰੀਆਂ ਤੇ ਹੀ ਬੈਠ ਗਏ।

ਮੀਟਿੰਗ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਗਵੰਤ ਮਾਨ ਨੇ ਆ।ਣੀ ਪੱਕੀ ਆਦਤ ਅਨੁਸਾਰ ਮੀਟਿੰਗ ਦ ਕਵਰੇਜ ਕਰਨ ਆਏ ਪੱਤਰਕਾਰਾਂ ਨਾਲ ਉਲਝ ਪਿਆ ਤੇ ਮੀਟਿੰਗ ਦੀਆਂ ਫੋਟੋਆਂ ਤੇ ਵੀਡੀਓ ਬਣਾਉਣ ਤੋਂ ਰੋਕ ਦਿੱਤਾ। ਭਗਵੰਤ ਮਾਨ ਦਾ ਮੀਡੀਆ ਨਾ ਪਇਆ ਪੇਚਾ ਭਾਵੇ ਕਿ ਨਵੀਂ ਘਟਨਾ ਨਹੀ ਹੈ । ਪਰ ਹੈਰਾਨੀ ਸ ਗੱਲ ਦੀ ਹੈ ਕਿ ਮੌਕੇ ਤੇ ਹਾਜਰ ਪੱਤਰਕਾਰ ਤੋਂ ਵਿਧਾਇਕ ਬਣੇ ਕੁਲਵੰਤ ਸਿੰਘ ਪੰਡੋਰੀ ਨੇ ਵੀ ਭਗਵੰਤ ਮਾਨ ਦੀ ਮੀਡੀਆ ਕਰਮੀਆਂ ਨਾਲ ਜਾਣ ਪਹਿਚਾਣ ਕਰਵਾਉਣੀ ਵਾਜਬ ਨਾ ਸਮਝੀ। ਇਸ ਹਲਕਾ ਪੱਧਰੀ ਮੀਟਿੰਗ ਚ ਭਗਵੰਤ ਮਾਨ ਦੀਆਂ ਮਦ ਦੇ ਬਾਵਜੂਦ ਵੀ ਇਕੱਠ ਘੱਟ ਹੋਣ ਦਾ ਕਾਰਨ ਜਾਣਨਾ ਚਾਹਿਆ ਤਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਭਗਵੰਤ ਮਾਨ ਦੀਆਂ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਚ ਪਾਰਟੀ ਜਾਨ ਹਲੂਣ ਕੇ ਕੰਮ ਕਰਨ ਵਾਲੇ ਇੱਕ ਸਥਾਨਕ ਆਗੂ ਨੇ ਦੱਸਿਆ ਕਿ ਨਾ ਭਗਵੰਤ ਮਾਨ ਵੱਲੋਂ ਨਾ ਹੀ ਵਿਧਾਇਕ ਪੰਡੋਰੀ ਵੱਲੋਂ ਮੀਟਿੰਗ ਲਈ ਕਿਸੇ ਆਗੂ ਜਾ ਵਰਕਰ ਨੂੰ ਸੁਨੇਹੇ ਲਗਾਏ ਗਏ ਹਨ। ਸਿਰਫ਼ ਇੱਕ ਜਨਤਕ ਸੂਚਨਾ ਵਾਂਗ ਸੋਸ਼ਲ ਮੀਡੀਆ ਤੇ ਮੀਟਿੰਗ ਦੀ ਪੋਸਟ ਪਾਈ ਗਈ ਹੈ। ਇਥੇ ਇਹ ਗੱਲ ਸਮਝ ਤੋਂ ਪਰੇ ਹੈ ਕਿ ਥੋੜੇ ਚਿਰ ਚ ਹੀ ਪੰਚਾਇਤ,ਸੰਮਤੀ/ਜਿਲਾ ਪ੍ਰੀਸਦ ਚੋਣਾਂ ਹੋਣ ਵਾਲੀਆਂ ਹਨ ਤੇ ਕਰੀਬ ਇੱਕ ਵਰੇ ਬਾਅਦ ਲੋਕ ਸਭਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ । ਇਸ ਦ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਵਰਕਰਾਂ ਦੇ ਮੱਥੇ ਲੱਗਣ ਤੋਂ ਕਤਰਾ ਰਹੇ ਹਨ। ਜਦਕਿ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਵਰਕਰਾਂ ਦੇ ਬੂਹਿਆਂ ਤੇ ਦਸਤਕਾਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤੇ ਨਾਲ ਹੀ ਕਾਂਗਰਸੀ ਤੇ ਅਕਾਲੀ ਆਗੂਆਂ ਵੱਲੋਂ ਲੋਕਤੰਤਰ ਦੇ ਚੌਥੇ ਥੰਮ ”ਪ੍ਰੈਸ” ਨੂੰ ਵੀ ਬਣਦਾ ਸਤਿਕਾਰ ਦਿੱਤਾ ਜਾ ਰਿਹਾ ਹੈ। ਇਥੇ ਇਹ ਕਹਿਣਾ ਤਰਕ ਸੰਗਤ ਹੋਵੇਗਾ ਕਿ ਜੇਕਰ ਪੰਚਾਇਤ ਤੇ ਸੰਮਤੀ ਚੋਣਾਂ ਦੀਆਂ ਬਰੂਹਾਂ ਤੇ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਚ ਪਾਰਟੀ ਦੇ ਆਗੂ ਇਸੇ ਤਰਾਂ ਹੀ ਪਾਸਾ ਵਟਦੇ ਰਹੇ ਤਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਪਾਰਟੀ ਦੀ ਸਥਿਤੀ ਸਾਹਕੋਟ ਦੀ ਜਿਮਨੀ ਚੋਣ ਵਰਗੀ ਹੀ ਹੋਵੇਗੀ ਜਿਥੇ ਪਾਰਟੀ ਆਪਣੇ ਉਮੀਦਵਾਰ ਨੂੰ ਇੱਕ ਪਿੰਡ ਦੇ ਵਿੱਚੋਂ ਜੇਤੂ ਸਰਪੰਚ ਤੋਂ ਵੀ ਘੱਟ ਵੋਟਾਂ ਮਿਲਣ ਕਾਰਨ ਨਿਰਾਸਤਾ ਦੇ ਆਲਮ ਚ ਹਨ। ਮੀਡੀਆ ਕਰਮੀਆਂ ਤੇ ਆਮ ਲੋਕਾਂ ਚ ਵੀ ਇਸ ਗੱਲ ਦੀ ਖੂਬ ਚਰਚਾ ਹੈ ਕਿ ਪੱਤਰਕਾਰਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਦੇ ਪਲੇਟ ਫਾਰਮ ਤੇ ਉਠਾਉਣ ਦਾ ਦਾਅਵਾ ਕਰਨ ਵਾਲੇ ਪੱਤਰਕਾਰ ਤੋਂ ਵਿਧਾਇਕ ਬਣੇ ਕੁਲਵੰਤ ਸਿੰਘ ਪੰਡੋਰੀ ਹਕੀਕਤ ਚ ਪ੍ਰੈਸ ਨੂੰ ਬਣਦਾ ਮਾਣ ਸਤਿਕਾਰ ਦੇਣ ਚ ਜਰੂਰੀ ਨਹੀ ਸਮਝਦੇ। ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਪਾਰਟੀ ਵਰਕਰਾਂ ਦੀ ਮੀਟਿੰਗ ਕਰਨ ਚਿਰਾਂ ਬਾਅਦ ਬਹੁੜੇ ਭਗਵੰਤ ਮਾਨ ਦੀ ਮੀਟਿੰਗ ਚ ਪਾਰਟੀ ਦੇ 2 ਦਰਜਨ ਤੋਂ ਵਧੇਰੇ ਸੀਨੀਅਰ ਆਗੂਆਂ ਦੀ ਗੈਰ ਹਾਜਰੀ ਵੀ ਚਰਚਾ ਦਾ ਵਿਸਾ ਬਣੀ ਰਹੀ। ਇਨਾਂ ਗੈਰ ਹਾਜਿਰ ਆਗੂਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਸਾਨੂੰ ਮੀਟਿੰਗ ਸਬੰਧੀ ” ਸੁਨੇਹਾ” ਨਹੀ ਲਗਾਇਆ ਗਿਆ।

print
Share Button
Print Friendly, PDF & Email