ਹਾਕਮ ਸਿੰਘ ਵਾਲਾ ਦਾ ਫੌਜੀ ਜਵਾਨ ਦੇਸ਼ ਦੀ ਖਾਤਰ ਹੋਇਆ ਕੁਰਬਾਨ

ss1

ਹਾਕਮ ਸਿੰਘ ਵਾਲਾ ਦਾ ਫੌਜੀ ਜਵਾਨ ਦੇਸ਼ ਦੀ ਖਾਤਰ ਹੋਇਆ ਕੁਰਬਾਨ
ਸਰਕਾਰੀ ਸਨਮਾਨਾਂ ਨਾਲ ਫੌਜੀ ਜਵਾਨ ਦਾ ਹੋਇਆ ਅੰਤਿਮ ਸੰਸਕਾਰ

ਭਗਤਾ ਭਾਈ ਕਾ 8 ਜੂਨ (ਸਵਰਨ ਸਿੰਘ ਭਗਤਾ): ਨਜਦੀਕੀ ਪਿੰਡ ਹਾਕਮ ਸਿੰਘ ਵਾਲਾ ਦੇ ਫੌਜੀ ਜਵਾਨ ਸੁਖਵਿੰਦਰ ਸਿੰਘ ਦੇ ਸ਼ਹੀਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਉੱਤਰੀ ਕਸ਼ਮੀਰ ਦੇ ਸਰਹੱਦੀ ਜਿਲ੍ਹੇ ਕੁਪਵਾੜਾ ਵਿੱਚ ਅੱਤਵਾਦੀਆਂ ਵੱਲੋਂ ਫੌਜ ਦੇ ਗਸ਼ਤੀ ਦਲ ‘ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ ਹਾਕਮ ਸਿੰਘ ਵਾਲਾ ਦਾ ਫੌਜੀ ਜਵਾਨ ਸੁਖਵਿੰਦਰ ਸਿੰਘ (26) ਦੇਸ਼ ਤੋ ਕੁਰਬਾਨ ਹੋ ਗਿਆ ਅਤੇ ਦੇਸ਼ ਦੀ ਖਾਤਰ ਸਹੀਦ ਹੋਣ ਵਾਲੇ ਸ਼ਹੀਦਾਂ ਦੀ ਲਾਇਨ ਵਿੱਚ ਖੜਾ ਹੋ ਗਿਆ।ਇਸ ਘਟਨਾ ਦੀ ਸੂਚਨਾ ਮਿਲਣ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਜਾਣਕਾਰੀ ਮੁਤਾਬਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਸੁਖਵਿੰਦਰ ਸਿੰਘ ਲਗਭਗ ਪੰਜ ਸਾਲ ਪਹਿਲਾਂ ਭਾਰਤੀ ਥਲ ਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਕਸ਼ਮੀਰ ਦੇ ਸਰਹੱਦੀ ਜਿਲ੍ਹੇ ਕੁਪਵਾੜਾ ਵਿੱਚ ਤਾਇਨਾਤ ਸੀ।ਉਸ ਦੀ ਅਜੇ ਸ਼ਾਦੀ ਨਹੀਂ ਸੀ ਹੋਈ।ਸੁਖਵਿੰਦਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਦੋ ਛੋਟੇ ਭਰਾਵਾਂ ਨੂੰ ਛੱਡ ਗਿਆ ਹੈ।ਫੌਜ ਦੀ ਟੁਕੜੀ ਜਦ ਫੌਜੀ ਜਵਾਨ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਹਾਕਮ ਸਿੰਘ ਵਾਲਾ ਵਿਖੇ ਪਾਹੁੰਚੀ ਤਾਂ ਉਸ ਮੋਕੇ ਮਹੌਲ ਗਮਗੀਨ ਹੋ ਗਿਆ।ਸਹੀਦ ਫੌਜੀ ਜਵਾਨ ਦੀ ਮ੍ਰਿਤਕ ਦੇਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਸੰਸਕਾਰ ਦੇ ਮੌਕੇ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਜਵਾਨ ਨੂੰ ਸਲਾਮੀ ਦਿੱਤੀ ਗਈ।

ਸੰਸਕਾਰ ਮੌਕੇ ਪੰਜਾਬ ਸਰਕਾਰ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਸਾਬਕਾ ਫੌਜੀ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਸ਼ਹੀਦ ਸੁਖਵਿੰਦਰ ਸਿੰਘ ਦੇ ਪਿਤਾ ਅਨੈਬ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ।ਇਸ ਮੋਕੇ ਪੰਜਾਬ ਸਰਕਾਰ ਵੱਲੋ ਕੈਬਨਿਟ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸੁਭਾਸ਼ ਚੰਦਰ ਖਟਕ ਐਸ.ਡੀ.ਐਮ. ਫੂਲ, ਨਛੱਤਰ ਸਿੰਘ ਨਾਇਬ ਤਹਿਸੀਲਦਾਰ ਅਤੇ ਜਸਵਿੰਦਰ ਸਿੰਘ ਚਹਿਲ ਡੀ.ਐਸ.ਪੀ. ਫੂਲ ਨੇ ਸ਼ਹੀਦ ਸੁਖਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਮੌਕੇ ਸਾਬਕਾ ਫੌਜੀ ਮੰਗਲ ਸਿੰਘ ਨੇ ਮੋਦੀ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਦੇਸ਼ ਦੇ ਜਵਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਜਿਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।ਇਸ ਸਮੇਂ ਸਰਪੰਚ ਜਸਪਾਲ ਸਿੰਘ,ਇੰਦਰਜੀਤ ਸਿੰਘ ਭੋਡੀਪੁਰਾ, ਸਾਬਕਾ ਸਰਪੰਚ ਲਖਵੀਰ ਸਿੰਘ ਮੌੜ, ਨਛੱਤਰ ਸਿੰਘ ਹਾਕਮ ਸਿੰਘ ਵਾਲਾ, ਜਗਜੀਤ ਸਿੰਘ ਬਰਾੜ ,ਰਾਮ ਸਿੰਘ ਬਾਦਲ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *