ਗਿੱਪੀ ਗਰੇਵਾਲ ਦੀ ਹੀਰੋਇਨ ਦੇ ਪੂਰੇ ਦੇਸ਼ ‘ਚ ਚਰਚੇ

ss1

ਗਿੱਪੀ ਗਰੇਵਾਲ ਦੀ ਹੀਰੋਇਨ ਦੇ ਪੂਰੇ ਦੇਸ਼ ‘ਚ ਚਰਚੇ

5-Sonam-Bajwaਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀਆਂ ਸੁੰਦਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਾਲ ਹੀ ਵਿੱਚ ਸੋਨਮ ਨੇ ਗਿੱਪੀ ਗਰੇਵਾਲ ਨਾਲ ‘ਕੈਰੀ ਆਨ ਜੱਟਾ-2’ ਫ਼ਿਲਮ ਜਾਰੀ ਕੀਤੀ ਹੈ, ਜਿਸ ਨੂੰ ਦਰਸ਼ਕਾਂ ਦਾ ਖਾਸਾ ਉਤਸ਼ਾਹ ਮਿਲ ਰਿਹਾ ਹੈ।
ਸੋਨਮ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ। ਉਸ ਨੇ ਆਪਣੀ ਸਕੂਲੀ ਪੜ੍ਹਾਈ ਰੁਦਰਪੁਰ ਦੇ ਜੇਸਿਸ ਪਬਲਿਕ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਉਨ੍ਹਾਂ ਗ੍ਰੈਜੂਏਸ਼ਨ ਕੀਤਾ। ਸੋਨਮ ਨੇ ਕਿੱਤੇ ਵਜੋਂ ਏਅਰ ਹੋਸਟੈੱਸ ਨੂੰ ਚੁਣਿਆ ਸੀ।
ਸੋਨਮ ਪੰਜਾਬੀ ਤੇ ਤਮਿਲ ਫ਼ਿਲਮਾਂ ਵਿੱਚ ਅਦਾਕਾਰੀ ਕਰ ਚੁੱਕੀ ਹੈ। ਸਾਲ 2012 ਵਿੱਚ ਉਸ ਨੇ ਮਿਸ ਫੈਮਿਨਾ ਇੰਡੀਆ ਵਿੱਚ ਵੀ ਭਾਗ ਲਿਆ ਸੀ। ਸਾਲ 2014 ਵਿੱਚ ‘ਪੰਜਾਬ 1984’ ਨਾਲ ਉਸ ਦੀ ਦਿਲਜੀਤ ਦੋਸਾਂਝ ਨਾਲ ਜੋੜੀ ਨੂੰ ਖ਼ੂਬ ਸਲਾਹਿਆ ਗਿਆ ਸੀ। ਸੋਸ਼ਲ ਮੀਡੀਆ ਕਰ ਕੇ ਪੰਜਾਬੀ ਸਿਨੇਮਾ ਦੀ ਇਸ ਖ਼ੂਬਸੂਰਤ ਅਦਾਕਾਰਾ ਦੇ ਹੁਣ ਪੂਰੇ ਦੇਸ਼ ਵਿੱਚ ਚਰਚੇ ਹਨ।

print
Share Button
Print Friendly, PDF & Email