ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀ ਨੇ ਪੰਪਸੈਟ ਦੀ ਚੋਣ ਲਈ ਬਣਾਈ ਮੋਬਾਈਲ ਐਪ

ss1

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀ ਨੇ ਪੰਪਸੈਟ ਦੀ ਚੋਣ ਲਈ ਬਣਾਈ ਮੋਬਾਈਲ ਐਪ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਾਇਲ ਐਂਡ ਵਾਟਰ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਡਾ. ਏ ਕੇ ਜੈਨ ਨੇ ਇੱਕ ਮੋਬਾਈਲ ਐਪਲੀਕੇਸ਼ਨ ਬਣਾਈ ਹੈ ਜਿਹੜੀ ਕਿਸਾਨਾਂ ਨੂੰ ਬਦਲਵੇਂ ਹਾਲਾਤ ਵਿੱਚ ਸਿੰਚਾਈ ਲਈ ਪੰਪਸੈਟ ਦੀ ਚੋਣ ਕਰਨ ਵਿੱਚ ਸਹਾਈ ਹੋਵੇਗੀ । ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਪਿਛਲੇ ਕੁਝ ਸਮੇਂ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਨਾਲ ਖੇਤੀ ਸਿੰਚਾਈ ਵਿੱਚ ਬਿਜਲੀ ਦੀ ਖਪਤ ਵਧੀ ਹੈ । ਇਸ ਦਾ ਇੱਕ ਕਾਰਨ ਪੰਪਸੈਟਾਂ ਦਾ ਡੂੰਘੇ ਪਾਣੀ ਨੂੰ ਕੱਢਣ ਲਈ ਵੱਡੀ ਤਾਕਤ ਦੇ ਸਮਰਸੀਬਲ ਪੰਪਾਂ ਵਿੱਚ ਬਦਲ ਜਾਣਾ ਹੈ । ਇਸ ਲਈ ਸੁਚੱਜੇ ਪੰਪਸੈਟ ਦੀ ਚੋਣ ਹੋਰ ਵੀ ਲਾਜ਼ਮੀ ਮੁੱਦਾ ਬਣ ਜਾਂਦੀ ਹੈ ਤਾਂ ਜੋ ਕਿਸਾਨ ਦੇ ਫਾਰਮ ਦੀ ਲੋੜ ਮੁਤਾਬਿਕ ਸਹੀ ਸਿੰਚਾਈ ਦਾ ਯੋਗ ਪ੍ਰਬੰਧ ਸੰਭਵ ਹੋ ਸਕੇ।
ਡਾ. ਏ ਕੇ ਜੈਨ ਵੱਲੋਂ ਬਣਾਈ ਗਈ ਇਹ ਮੋਬਾਈਲ ਐਪਲੀਕੇਸ਼ਨ ਸਿੰਚਾਈ ਲਈ ਢੁੱਕਵੇਂ ਪੰਪ ਦੀ ਚੋਣ ਵਿੱਚ ਕਿਸਾਨਾਂ ਦੀ ਸਹਾਇਤਾ ਕਰੇਗੀ । ਭਾਰਤ ਸਰਕਾਰ ਨੇ ਇਸ ਮੋਬਾਈਲ ਐਪਲੀਕੇਸ਼ਨ ਨੂੰ ਕਾਪੀਰਾਈਟ ਪ੍ਰਦਾਨ ਕੀਤਾ ਹੈ । ਇਸ ਐਪਲੀਕੇਸ਼ਨ ਦੀ ਸਹਾਇਤਾ ਨਾਲ ਕਿਸਾਨ ਵੱਲੋਂ ਚੁਣਿਆ ਗਿਆ ਪੰਪਸੈਟ ਲੰਬੇ ਸਮੇਂ ਤੱਕ ਬਿਹਤਰ ਤਰੀਕੇ ਨਾਲ ਕੰਮ ਕਰਨ ਯੋਗ ਹੋਵੇਗਾ ਜਿਸ ਨਾਲ ਪਾਣੀ ਅਤੇ ਬਿਜਲੀ ਦੀ ਬੱਚਤ ਹੋ ਸਕੇਗੀ । ਡਾ. ਜੈਨ ਨੇ ਇਸ ਮੌਕੇ ਦੱਸਿਆ ਕਿ ਇਹ ਐਪਲੀਕੇਸ਼ਨ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਤਿੰਨਾਂ ਭਸ਼ਾਵਾਂ ਵਿੱਚ ਉਪਲੱਬਧ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *