ਤਿੰਨ ਦਿਨਾਂ ‘ਚ ਭਾਰਤੀ ਫੌਜ ਦਾ ਦੂਜਾ ਜਹਾਜ਼ ਕ੍ਰੈਸ਼

ss1

ਤਿੰਨ ਦਿਨਾਂ ‘ਚ ਭਾਰਤੀ ਫੌਜ ਦਾ ਦੂਜਾ ਜਹਾਜ਼ ਕ੍ਰੈਸ਼

jaguarਨਵੀਂ ਦਿੱਲੀ: ਪਿਛਲੇ ਤਿੰਨ ਦਿਨਾਂ ਵਿੱਚ ਭਾਰਤੀ ਫੌਜ ਦਾ ਦੂਜਾ ਜੈਗੂਅਰ ਕ੍ਰੈਸ਼ ਹੋ ਗਿਆ। ਗੁਜਰਾਤ ਦੇ ਜਾਮਨਗਰ ‘ਚ ਅੱਜ ਸਵੇਰੇ 9 ਵੱਜ ਕੇ 20 ਮਿੰਟ ‘ਤੇ ਜਹਾਜ਼ ਕ੍ਰੈਸ਼ ਹੋਇਆ। ਤਿੰਨ ਦਿਨ ਪਹਿਲਾਂ ਵੀ ਇੱਥੇ ਜੈਗੂਅਰ ਕ੍ਰੈਸ਼ ਹੋ ਗਿਆ ਸੀ ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ। ਅੱਜ ਰੋਜ਼ਾਨਾ ਟ੍ਰੇਨਿੰਗ ‘ਤੇ ਗਿਆ ਜੈਗੂਅਰ ਦਾ ਪਾਇਲਟ ਨਾਲ ਸੰਪਰਕ ਟੁੱਟ ਗਿਆ। ਪਾਇਲਟ ਨੇ ਲੈਂਡਿੰਗ ਦੌਰਾਨ ਜਦੋਂ ਤਕਨੀਕੀ ਦਿੱਕਤ ਦਾ ਸਾਹਮਣਾ ਕੀਤਾ ਤਾਂ ਉਸ ਨੇ ਸੇਫਟੀ ਤਰੀਕੇ ਨਾਲ ਖੁਦ ਨੂੰ ਏਅਰਕ੍ਰਾਫਟ ਤੋਂ ਬਾਹਰ ਕੱਢ ਲਿਆ। ਇਸ ਤੋਂ ਬਾਅਦ ਜੈਗੁਅਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਦੀ ਵਜ੍ਹਾ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 6 ਜੂਨ ਨੂੰ ਭਾਰਤੀ ਹਵਾਈ ਸੈਨਾ ਦਾ ਇਕ ਜੈਗੁਅਰ ਏਅਰਕ੍ਰਾਫਟ ਗੁਜਰਾਤ ਦੇ ਜਾਮਨਗਰ ਤੋਂ ਉਡਾਨ ਭਰਨ ਮਗਰੋਂ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟ ਦੀ ਵੀ ਮੌਤ ਹੋ ਗਈ ਸੀ।

print
Share Button
Print Friendly, PDF & Email