ਕੋਲੇ ਦੀ ਕਮੀ ਨਾਲ ਬੰਦ ਹੋਇਆ ਨਾਭਾ ਬਿਜਲੀ ਘਰ

ss1

ਕੋਲੇ ਦੀ ਕਮੀ ਨਾਲ ਬੰਦ ਹੋਇਆ ਨਾਭਾ ਬਿਜਲੀ ਘਰ

ਐਲ ਐਂਡ ਟੀ ਸਮੂਹ ਦੀ ਕੰਪਨੀ ਨਾਭਾ ਪਾਵਰ ਲਿਮਟਿਡ ਨੇ ਅੱਜ ਕਿਹਾ ਹੈ ਕਿ ਕੋਲੇ ਦੀ ਕਮੀ ਕਾਰਨ ਰਾਜਪੁਰਾ ਤਾਪ ਬਿਜਲੀ ਘਰ ਦੀ 700 ਮੈਗਾਵਾਟ ਸਮਰੱਥਾ ਵਾਲੀ ਇਕ ਇਕਾਈ ਨੂੰ ਮਜਬੂਰਨ ਬੰਦ ਕਰਨਾ ਪਿਆ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਾਲ 2014 ਤੋਂ ਪੰਜਾਬ ਨੂੰ ਬਿਜਲੀ ਸਪਲਾਈ ਕਰ ਰਹੇ ਇਸ ਸਟੇਸ਼ਨ ਦੀ 700 ਮੈਗਾਵਾਟ ਸਮਰੱਥਾ ਵਾਲੀ ਦੂਜੀ ਇਕਾਈ ਨੂੰ ਕੋਲੇ ਦੀ ਗੰਭੀਰ ਕਮੀ ਕਾਰਨ ਤਿੰਨ ਜੂਨ 2018 ਨੂੰ ਬੰਦ ਕਰਨਾ ਪਿਆ ਹੈ।

ਇਸ ਤੋਂ ਪਹਿਲਾਂ ਸਟੇਸ਼ਨ ਦੀ ਪਹਿਲੀ ਇਕਾਈ ਕੋਲੇ ਦੀ ਕਮੀ ਕਾਰਨ 4-13 ਅਪ੍ਰੈਲ ਨੂੰ ਬੰਦ ਹੈ। ਬਿਆਨ ਅਨੁਸਾਰ ਮੌਜੂਦਾ ਸੰਕਟ ਪਲਾਂਟ ਨੂੰ ਕੋਲੇ ਦੀ ਸਪਲਾਈ ਵਿਚ ਰੁਕਾਵਟ ਤੋਂ ਉਤਪੰਨ ਹੋਇਆ ਹੈ। ਹੁਣ ਦੇ ਸਮੇਂ ਵਿਚ ਪਲਾਂਟ ਨੂੰ ਰੋਜ਼ਾਨਾ ਚਾਰ ਰੈਕ ਦੀ ਥਾਂ ਇਕ ਦੋ ਰੈਕ ਕੋਲੇ ਦੀ ਸਪਲਾਈ ਹੋ ਰਹੀ ਹੈ। ਕੰਪਨੀ ਨੇ ਕਿਹਾ ਕਿ ਸੰਕਟ ਦਾ ਸ਼ੁਰੂਆਤੀ ਕਾਰਨ ਕੋਲ ਇੰਡੀਆ ਵਲੋਂ ਅਪਣੇ ਹਿੱਸੇ ਦਾ 75 ਫ਼ੀ ਸਦੀ ਸਪਲਾਈ ਕੋਲਾ ਕਰਨਾ ਹੈ। ਇਸ ਦੀ ਥਾਂ ਕੋਲ ਇੰਡੀਆ ਕੇਂਦਰ ਅਤੇ ਸੂਬੇ ਦੀ ਬਿਜਲੀ ਉਤਪਾਦਕ ਕੰਪਨੀਆਂ ਨੂੰ ਤਰਜੀਹ ਦੇ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *