ਫਿਲਮ ਸਟਾਰ ਸ਼ਾਹਰੁਖ਼ ਦੀ ਰਿਸ਼ਤੇਦਾਰ ਪਾਕਿ ਵਿੱਚ ਲੜੇਗੀ ਚੋਣ

ss1

ਫਿਲਮ ਸਟਾਰ ਸ਼ਾਹਰੁਖ਼ ਦੀ ਰਿਸ਼ਤੇਦਾਰ ਪਾਕਿ ਵਿੱਚ ਲੜੇਗੀ ਚੋਣ

ਪਾਕਿਸਤਾਨ ਵਿੱਚ ਹੋ ਰਹੀਆਂ ਆਮ ਚੋਣਾਂ ਵਿੱਚ ਭਾਰਤ ਦੇ ਫਿਲਮ ਸਟਾਰ ਸ਼ਾਹਰੁਖ਼ ਖਾਨ ਦੀ ਰਿਸ਼ਤੇਦਾਰ ਖ਼ੈਬਰ ਪਖ਼ਤੂਨਵਾ ਸੂਬੇ ਦੀ ਵਿਧਾਨ ਸਭਾ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ।
ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਨੂਰ ਜਹਾਨ ਖ਼ੈਬਰ ਪਖ਼ਤੂਨਵਾ ਸੂਬੇ ਦੀ ਵਿਧਾਨ ਸਭਾ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਜਹਾਨ ਦਾ ਪਰਿਵਾਰ ਕਿੱਸਾ ਖ਼ਵਾਨੀ ਬਾਜ਼ਾਰ ਦੇ ਨੇੜੇ ਸ਼ਾਹ ਵਲੀ ਕਤਾਲ ਗਲੀ ਵਿੱਚ ਰਹਿੰਦਾ ਹੈ। ਖ਼ਬਰਾਂ ਅਨੁਸਾਰ ਨੂਰ ਦੋ ਵਾਰ ਭਾਰਤ ਆ ਚੁੱਕੀ ਹੈ ਅਤੇ ਦੋਵਾਂ ਪਰਿਵਾਰਾਂ ਦੇ ਵਿੱਚ ਬੇਹੱਦ ਸੁਖਾਵੇਂ ਸਬੰਧ ਹਨ। ਨੂਰ ਜਹਾਨ ਪਹਿਲਾਂ ਕੌਂਸਲਰ ਵੀ ਰਹਿ ਚੁੱਕੀ ਹੈ।

print
Share Button
Print Friendly, PDF & Email