ਕਵਿਤਾ

ss1

ਕਵਿਤਾ

ਓ….ਓ….ਓ ਰੁੱਤ ਅਲਬੇਲੀ ਸੀ
ਹਾਏ …ਏ ! ਨੀ ਉਹ ਰੁੱਤ ਕਰਮਾਂ ਵਾਲੀ ਸੀ
ਜਿਥੇ ਦੋ ਦਿਲ ਮਿਲਦੇ ਸੀ
ਪਾਕ ਇਸ਼ਕ ਦੀਆਂ ਗੱਲਾਂ ਕਰਦੇ ਸੀ
ਓ….ਓ….ਓ ਰੁੱਤ ਅਲਬੇਲੀ ਸੀ

ਨੀ ਹੁਣ ਮਿਲਦੇ ਅਸੀਂ ਚੋਰੀ-ਚੋਰੀ
ਇੰਝ ਮਹਿਸੂਸ ਹੁੰਦਾ ਜਿਵੇਂ ਕੋਈ ਗੁਨਾਹ ਕੀਤਾ
ਅੱਖੀਆਂ ਨੂੰ ਰਹਿੰਦੀਆਂ ਉਡੀਕਾਂ ਤੇਰੀਆਂ
ਮੰਨਤਾਂ ਸੁਖ ਸੁਖ ਦਿਨ ਗੁਜਾਰ ਸੀ
ਓ….ਓ….ਓ ਰੁੱਤ ਅਲਬੇਲੀ ਸੀ

ਚੰਨਾਂ ,ਚੰਨ ਬਣ ਕੇ ਛੱਤ ਤੇ ਆਵੀਂ
ਤੈਨੂੰ ਤੱਕਣ ਦੇ ਬਹਾਨੇ ,ਮਿਲ ਜਾਵਾਂਗੀ
ਪਿਆਸੇ ਨੈਣਾਂ ਨਾ ਮੇਰੇ ਤਰਸਣ ਵੇ ਹਾਣੀ
ਤੈਨੂੰ ਕਸਮ ,ਮੇਰੇ ਦਿਲ ਦੀ ਲਗ ਜਾਣੀ ਸੀ
ਓ….ਓ….ਓ ਰੁੱਤ ਅਲਬੇਲੀ ਸੀ।

ਸਵਰਨ ਕਵਿਤਾ

print
Share Button
Print Friendly, PDF & Email