ਗੁਆਟੇਮਾਲਾ ‘ਚ ਜਵਾਲਾਮੁਖੀ ਫਟਣ ਕਾਰਨ 62 ਮੌਤਾਂ

ss1

ਗੁਆਟੇਮਾਲਾ ‘ਚ ਜਵਾਲਾਮੁਖੀ ਫਟਣ ਕਾਰਨ 62 ਮੌਤਾਂ

ਗੁਆਟੇਮਾਲਾ ਵਿਚ ਜਵਾਲਾਮੁਖੀ ਫਟਣ ਕਾਰਨ ਅਜੇ ਤੱਕ ਘੱਟ ਤੋਂ ਘੱਟ 62 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਬਚਾਅ ਕਰਮੀਆਂ ਨੇ ਨਜ਼ਦੀਕੀ ਪਿੰਡਾਂ ਤੋਂ ਕਈ ਲਾਸ਼ਾਂ ਬਰਾਮਦ ਕੀਤੀਆਂ ਹਨ। ਫਿਊਗੋ ਜਵਾਲਾਮੁਖੀ ਦੀ ਲਪੇਟ ਵਿਚ ਆਉਣ ਕਾਰਨ ਦਰਜਨਾਂ ਲੋਕ ਅਜੇ ਲਾਪਤਾ ਹਨ। ਇਸ ਤੋਂ ਇਲਾਵਾ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱÎਖਿਅਤ ਥਾਵਾਂ ਵਿਚ ਪਹੁੰਚਾਇਆ ਗਿਆ ਹੈ। ਗਵਾਟੇਮਾਲਾ ਦੇ ਰਾਸ਼ਟਰਪਤੀ ਨੇ ਤਿੰਨ ਦਿਨ ਦਾ ਰਾਸ਼ਟਰੀ ਸ਼ੋਕ ਐਲਾਨ ਕੀਤਾ ਹੈ।


ਗੁਆਟੇਮਾਲਾ ਤੋਂ ਮਿਲਣ ਵਾਲੀ ਤਸਵੀਰਾਂ ਵਿਚ ਕਈ ਕਿਲੋਮੀਟਰ ਤੱਕ ਹਵਾ ਵਿਚ ਰਾਖ ਦੇ ਬੱਦਲ ਦੇਖੇ ਜਾ ਸਕਦੇ ਹਨ। ਰਾਜਧਾਨੀ ਗਵਾਟੇਮਾਲਾ ਸਿਟੀ ਇਸ ਜਵਾਲਾਮੁਖੀ ਤੋਂ 40 ਕਿਲੋਮੀਟਰ ਦੂਰ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਇਸ ਨਾਲ ਕਰੀਬ 17 ਲੱਖ ਲੋਕ ਇਸ ਨਾਲ ਪ੍ਰਭਾਵਤ ਹੋਏ ਹਨ। ਜਵਾਲਾਮੁਖੀ ਤੋਂ ਨਿਕਲਿਆ ਲਾਵਾ ਨਜ਼ਦੀਕੀ ਪਿੰਡ ਪਹੁੰਚ ਗਿਆ। ਜਿਸ ਕਾਰਨ ਕਈ ਘਰ ਅਤੇ ਉਨ੍ਹਾਂ ਵਿਚ ਮੌਜੂਦ ਲੋਕ ਸੜ ਗਏ। ਗੁਆਟੇਮਾਲਾ ਸਿਟੀ ਦਾ ਏਅਰਪੋਰਟ ਇਸ ਜਵਾਲਾਮੁਖੀ ਵਿਸਫੋਟ ਕਾਰਨ ਬੰਦ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਰਾਹਤ ਕਾਰਾਂ ਲਈ ਜ਼ਰੂਰੀ ਕਦਮ ਚੁੱਕਣ ਦੇ ਲਈ ਕਿਹਾ ਹੈ। ਸਥਾਨਕ ਮਾਹਰਾਂ ਦਾ ਕਹਿਣਾ ਹੈ ਕਿ ਸਾਲ 1974 ਦੇ ਬਾਅਦ ਤੋਂ ਇਹ ਸਭ ਤੋਂ ਵੱਡਾ ਜਵਾਲਾਮੁਖੀ ਵਿਸਫੋਟ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *