ਬੈਂਕ ਆਫ ਬੜੌਦਾ, ਸੈਂਟਰਲ ਬੈਂਕ ਸਮੇਤ 4 ਬੈਂਕ ਹੋਣਗੇ ਬੰਦ

ss1

ਬੈਂਕ ਆਫ ਬੜੌਦਾ, ਸੈਂਟਰਲ ਬੈਂਕ ਸਮੇਤ 4 ਬੈਂਕ ਹੋਣਗੇ ਬੰਦ

ਬੈਂਕਿੰਗ ਸੈਕਟਰ ਦੀ ਸਿਹਤ ਸੁਧਾਰਨ ਲਈ ਮੋਦੀ ਸਰਕਾਰ ਜਲਦ ਵੱਡਾ ਫੈਸਲਾ ਲੈਣ ਜਾ ਰਹੀ ਹੈ। ਸਰਕਾਰ ਇਕ ਮੈਗਾ ਮਰਜ ਦੇ ਪਲਾਨ ‘ਤੇ ਕੰਮ ਕਰ ਰਹੀ ਹੈ। 4 ਸਰਕਾਰੀ ਬੈਂਕਾਂ ਨੂੰ ਮਿਲਾ ਕੇ ਇਕ ਵੱਡਾ ਬੈਂਕ ਬਣਾਉਣ ਦੀ ਤਿਆਰੀ ‘ਚ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਆਈ. ਡੀ. ਬੀ. ਆਈ., ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.), ਸੈਂਟਰਲ ਬੈਂਕ ਆਫ ਇੰਡੀਆ ਤੇ ਬੈਂਕ ਆਫ ਬੜੌਦਾ (ਬੀ. ਓ. ਬੀ.) ਨੂੰ ਮਿਲਾ ਕੇ ਇਕ ਵੱਡਾ ਬੈਂਕ ਬਣਾਉਣ ਦਾ ਪ੍ਰਸਤਾਵ ਹੈ, ਜੇਕਰ ਅਜਿਹਾ ਹੋਇਆ ਤਾਂ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਤੋਂ ਬਾਅਦ ਇਹ ਬੈਂਕ ਦੇਸ਼ ਦਾ ਦੂਜਾ ਵੱਡਾ ਬੈਂਕ ਬਣ ਜਾਵੇਗਾ।

ਨਵੇਂ ਬੈਂਕ ਕੋਲ 16.58 ਲੱਖ ਕਰੋੜ ਰੁਪਏ ਦੇ ਐਸੇਟ ਹੋਣਗੇ। ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤੀ ਸਟੇਟ ਬੈਂਕ ‘ਚ ਉਸ ਦੇ ਸਹਿਯੋਗੀ ਬੈਂਕਾਂ ਦਾ ਰਲੇਵਾਂ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਘਾਟੇ ‘ਚ ਹਨ ਚਾਰੋਂ ਬੈਂਕ

ਦੱਸ ਦਈਏ ਕਿ ਵਿੱਤੀ ਸਾਲ 2018 ‘ਚ ਇਨ੍ਹਾਂ ਚਾਰੋਂ ਬੈਂਕਾਂ ਨੂੰ ਕੁਲ ਮਿਲਾ ਕੇ ਕਰੀਬ 21646 ਹਜ਼ਾਰ ਕਰੋੜ ਰੁਪਏ ਦਾ ਘਾਟਾ ਹੋਇਆ ਹੈ, ਜਿਸ ਦੀ ਵਜ੍ਹਾ ਨਾਲ ਸਰਕਾਰ ਇਨ੍ਹਾਂ ਚਾਰਾਂ ਨੂੰ ਮਰਜ ਕਰ ਕੇ ਇਕ ਨਵਾਂ ਬੈਂਕ ਬਣਾਉਣ ਦੀ ਤਿਆਰੀ ਕਰ ਰਹੀ ਹੈ। ਵਿੱਤ ਮੰਤਰਾਲਾ ਦੇ ਸੂਤਰਾਂ ਮੁਤਾਬਕ, ਅਜਿਹੀ ਸਥਿਤੀ ‘ਚ ਬੈਂਕਾਂ ਦੀ ਹਾਲਤ ਸੁਧਾਰਨ ‘ਚ ਕਾਮਯਾਬੀ ਮਿਲੇਗੀ ਤੇ ਨਾਲ ਹੀ ਕਮਜ਼ੋਰ ਬੈਂਕਾਂ ਦੀ ਵਿੱਤੀ ਹਾਲਤ ‘ਚ ਵੀ ਸੁਧਾਰ ਹੋ ਸਕੇਗਾ।

ਮੈਗਾ ਮਰਜ ਨਾਲ ਕੀ ਹੋਵੇਗਾ ਫਾਇਦਾ?

ਖਸਤਾਹਾਲ ਸਰਕਾਰੀ ਬੈਂਕਾਂ ਦੀ ਹਾਲਤ ‘ਚ ਸੁਧਾਰ ਹੋਵੇਗਾ
ਕਮਜ਼ੋਰ ਬੈਂਕਾਂ ਨੂੰ ਆਪਣੀ ਐਸੇਟ ਵੇਚਣ ‘ਚ ਮਦਦ ਮਿਲੇਗੀ
ਘਾਟੇ ਵਾਲੀ ਬ੍ਰਾਂਚ ਨੂੰ ਬੰਦ ਕਰਨਾ ਆਸਾਨ ਹੋਵੇਗਾ
ਕਰਮਚਾਰੀਆਂ ਦੀ ਛਾਂਟੀ ਆਸਾਨ ਹੋਵੇਗੀ
ਬੈਂਕਾਂ ਦੇ ਇਨਫਰਾਸਟਰੱਕਚਰ ‘ਤੇ ਖਰਚ ਘੱਟ ਕੀਤਾ ਜਾਵੇਗਾ

ਆਈ. ਡੀ. ਬੀ. ਆਈ. ‘ਤੇ ਸਰਕਾਰ ਦਾ ਖਾਸ ਜ਼ੋਰ

ਸਰਕਾਰੀ ਬੈਂਕਾਂ ‘ਚੋਂ ਸਰਕਾਰ ਦਾ ਖਾਸ ਜ਼ੋਰ ਆਈ. ਡੀ. ਬੀ. ਆਈ. ਬੈਂਕ ‘ਤੇ ਹੈ ਕਿਉਂਕਿ ਇਸ ‘ਚ ਸਰਕਾਰ ਦੀ 51 ਫੀਸਦੀ ਹਿੱਸੇਦਾਰੀ ਹੈ। ਸਰਕਾਰ ਆਪਣੀ ਇਸ ਪੂਰੀ ਹਿੱਸੇਦਾਰੀ ਨੂੰ ਵੇਚਣ ਦੀ ਯੋਜਨਾ ਬਣਾ ਰਹੀ ਹੈ।

ਹਿੱਸੇਦਾਰੀ ਵੇਚ ਕੇ ਸਰਕਾਰ ਦੀ 10000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਸਰਕਾਰ ਆਪਣੀ ਹਿੱਸੇਦਾਰੀ ਕਿਸੇ ਨਿੱਜੀ ਕੰਪਨੀ ਨੂੰ ਵੇਚ ਸਕਦੀ ਹੈ। ਹਾਲਾਂਕਿ, ਅਜੇ ਪ੍ਰਸਤਾਵ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਜਲਦ ਹੀ ਇਸ ‘ਤੇ ਫੈਸਲਾ ਹੋ ਸਕਦਾ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *