ਮਾਮਲਾ ਸਕੂਲ ਬੱਸ ਦੇ ਕੰਡਕਟਰ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ

ss1

ਮਾਮਲਾ ਸਕੂਲ ਬੱਸ ਦੇ ਕੰਡਕਟਰ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ
ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਮੁਲਾਜ਼ਮ ਨੂੰ ਫੜਣ ਵਾਲੇ ਅਧਿਆਪਕ ਦੀ ਦੂਰ ਦੀ ਕੀਤੀ ਬਦਲੀ
ਪ੍ਰਬੰਧਕੀ ਕਾਰਨਾਂ ਕਰਕੇ ਕੀਤੀ ਸਕੂਲ ਅਧਿਆਪਕ ਦੀ ਬਦਲੀ: ਪ੍ਰਿੰ:ਸਤਨਾਮ ਸਿੰਘ

ਸ੍ਰੀ ਅਨੰਦਪੁਰ ਸਾਹਿਬ, 4 ਜੂਨ(ਦਵਿੰਦਰਪਾਲ ਸਿੰਘ/ਅੰਕੁਸ਼): ਇੱਥੋਂ ਦੇ ਭਾਈ ਨੰਦ ਲਾਲ ਸਕੂਲ ਦੇ ਇਕ ਡਰਾਇਵਰ ਵਲੋਂ ਸਕੂਲ ਦੀ ਵਿਦਿਆਰਥਣ ਨਾਲ ਛੇੜਖਾਣੀ ਕਰਨ ਅਤੇ ਸਕੂਲ ਬੱਸ ਦੇ ਇਕ ਕੰਡਕਟਰ ਵਲੋਂ ਵੀ ਸਕੂਲ ਦੀ ਇਕ ਨਾਬਾਲਗ ਵਿਦਿਆਰਥਣ ਨਾਲ ਕੀਤੀ ਗਈ ਛੇੜਖਾਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਸਕੁੂਲ ਦੀ ਹਰ ਪਾਸੇ ਚਰਚਾ ਦੇ ਨਾਲ ਬਦਨਾਮੀ ਵੀ ਹੋ ਰਹੀ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮਾਪੇ ਤਾਂ ਆਪਣੇ ਬੱਚਿਆਂ ਨੂੰ ਸਕੁੂਲ ਦੀ ਬੱਸ ਵਿਚ ਬਿਠਾ ਕੇ ਆਪ ਸੁਰਖਰੂ ਹੋ ਜਾਂਦੇ ਹਨ ਪਰ ਜਦੋਂ ਉਨਾਂ ਨੂੰ ਪਤਾ ਲਗਦਾ ਹੈ ਕਿ ਲੜਕੀਆਂ ਨਾਲ ਬੱਸਾਂ ਦੇ ਡਰਾਇਵਰ ਜਾਂ ਕੰਡਕਟਰ ਨੇ ਛੇੜਖਾਨੀ ਕੀਤੀ ਹੈ ਤਾਂ ਉਨਾਂ ਵਿਚ ਰੋਸ ਫੈਲਣਾ ਸੁਭਾਵਿਕ ਹੈ।
ਸਿਤਮ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਕਥਿਤ ਦੋਸ਼ੀ ਕੰਡਕਟਰ ਨੂੰ ਫੜਣ ਵਾਲੇ ਸਕੂਲ ਦੇ ਡੀਪੀ ਅਮਰਜੀਤ ਸਿੰਘ ਦੀ ਬਦਲੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਲਾਲਾਬਾਦ ਦੀ ਕਰ ਦਿਤੀ ਗਈ ਹੈ। ਪਿਛਲੇ ਲਗਭੱਗ 10 ਸਾਲਾਂ ਤੋਂ ਇਥੇ ਕੰਮ ਕਰ ਰਹੇ ਅਮਰਜੀਤ ਸਿੰਘ ਨੂੰ ਦੱਸਿਆ ਵੀ ਨਹੀ ਗਿਆ ਕਿ ਕਿਸ ਕਾਰਨ ਉਸਦੀ ਬਦਲੀ ਕੀਤੀ ਗਈ ਜਦੋਂ ਕਿ ਉਸ ਦੀ ਅੱਜ ਤੱਕ ਕਿਸੇ ਵੀ ਤਰਾਂ ਦੀ ਕੋਈ ਸ਼ਿਕਾਇਤ ਵੀ ਨਹੀ ਹੈ।

ਪ੍ਰਬੰਧਕੀ ਕਾਰਨਾਂ ਕਰਕੇ ਕੀਤੀ ਸਕੂਲ ਅਧਿਆਪਕ ਦੀ ਬਦਲੀ: ਪ੍ਰਿੰ:ਸਤਨਾਮ ਸਿੰਘ
ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰ:ਸਤਨਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੀ ਮਰਜੀ ਹੈ ਕਿ ਉਹ ਕਿਸ ਦੀ ਬਦਲੀ ਕਿੱਥੇ ਕਰੇ। ਉਨਾਂ ਕਿਹਾ ਪ੍ਰਬੰਧਕੀ ਕਾਰਨਾਂ ਕਰਕੇ ਇਹ ਬਦਲੀ ਕੀਤੀ ਗਈ ਹੈ ਤੇ ਹੋਰ ਕੋਈ ਕਾਰਨ ਨਹੀ ਹੈ।

ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਈ ਜਾਵੇਗੀ ਅਤੇ ਕਿਸੇੇ ਨਾਲ ਵੀ ਬੇਇਨਸਾਫੀ ਨਹੀ ਹੋਣ ਦਿਤੀ ਜਾਵੇਗੀ: ਭਾਈ ਚਾਵਲਾ
ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਈ ਜਾਵੇਗੀ ਅਤੇ ਕਿਸੇੇ ਨਾਲ ਵੀ ਬੇਇਨਸਾਫੀ ਨਹੀ ਹੋਣ ਦਿਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਸਕੂਲ ਨੇ ਵੱਡੀਆਂ ਮੱਲਾਂ ਮਾਰੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *