ਸ਼ਿਲਾਂਗ ਦੇ ਸਿੱਖ ਭਾਈਚਾਰੇ ਨਾਲ ਕੀ ਵਾਪਰਿਆ

ss1

ਸ਼ਿਲਾਂਗ ਦੇ ਸਿੱਖ ਭਾਈਚਾਰੇ ਨਾਲ ਕੀ ਵਾਪਰਿਆ

ਸ਼ਿਲਾਂਗ: ਮੇਘਾਲਿਆ ਵਿੱਚ ਸਿੱਖ ਭਾਈਚਾਰਾ ਮੁਸੀਬਤ ਵਿੱਚ ਹੈ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਥਿਤ ਗੁਰਦੁਆਰੇ ‘ਤੇ ਸਥਾਨਕ ਲੋਕਾਂ ਵੱਲੋਂ ਹਮਲੇ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਸਿੱਖਾਂ ਦੇ ਘਰਾਂ ਵਿੱਚ ਭੰਨਤੋੜ ਦੀ ਵੀ ਕੋਸ਼ਿਸ਼ ਕੀਤੀ ਗਈ।

ਏਬੀਪੀ ਸਾਂਝਾ ਨੇ ਸ਼ਿਲਾਂਗ ਵਸਦੇ ਪੀੜਤ ਸਿੱਖਾਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਤੇ ਗ੍ਰਾਊਂਡ ਰਿਪੋਰਟ ਦਾ ਪਤਾ ਲਾਇਆ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਸ਼ਿਲਾਂਗ ਵਿੱਚ ਜਨਤਕ ਥਾਂ ‘ਤੇ ਪਾਣੀ ਭਰ ਰਹੀਆਂ ਸਿੱਖ ਲੜਕੀਆਂ ਉੱਤੇ ਬੱਸ ਚੜ੍ਹਾਉਣ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ ਸੀ। ਸ਼ਿਲਾਂਗ ਵਿੱਚ 350 ਦੇ ਕਰੀਬ ਪਰਿਵਾਰ ਰਹਿੰਦੇ ਹਨ।

ਇਸ ਸਬੰਧੀ ਏਬੀਪੀ ਸਾਂਝਾ ਨੇ ਜ਼ਿਲ੍ਹਾ ਈਸਟ ਖਾਸੀ ਹਿੱਲ ਦੇ ਡੀਸੀ ਪੀ.ਐਸ. ਦਖ਼ਾਰ ਮੁਤਾਬਕ ਜ਼ਿਲ੍ਹੇ ਦੇ ਸ਼ਹਿਰ ਸ਼ਿਲਾਂਗ ਵਿੱਚ ਅਜਿਹੇ ਹਾਲਾਤਾਂ ਦੇ ਚਲਦਿਆਂ ਸ਼ਹਿਰ ਵਿੱਚ ਰਾਤ ਸਮੇਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਸ਼ਿਲਾਂਗ ਸਿੱਖ ਭਾਈਚਾਰੇ ਦੇ ਲੋਕਾਂ ਨੇ ਐਸਜੀਪੀਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਦਦ ਮੰਗੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਦੇ ਸਿੱਖਾਂ ਲਈ ਸੁਰੱਖਿਆ ਅਤੇ ਮੁਆਵਜ਼ੇ ਦੀ ਮੰਗ ਕੀਤੀ। ਮੇਘਾਲਿਆ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਲਬਾਤ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਮੈਂਬਰ ਸ਼ਿਲਾਂਗ ਭੇਜਣ ਦਾ ਐਲਾਨ ਕੀਤਾ ਗਿਆ ਹੈ। ਡੀਐਸਜੀਐਮਸੀ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਮਨਿਜੰਦਰ ਸਿੰਘ ਸਿਰਸਾ ਐਤਵਾਰ ਨੂੰ ਸ਼ਿਲਾਂਗ ਰਵਾਨਾ ਹੋਣਗੇ। ਸਿੱਖ ਭਾਈਚਾਰੇ ਦੇ ਹਾਲਾਤ ਜਾਨਣ ਤੋਂ ਬਾਅਦ ਮੇਘਾਲਿਆ ਦੇ ਮੁੱਖ ਮੰਤਰੀ ਕੌਂਗਕਾਲ ਸੰਗਮਾ ਨਾਲ ਮੁਲਾਕਾਤ ਵੀ ਕਰਨਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਨਿੰਦਣਯੋਗ ਘਟਨਾ ਦੱਸਦਿਆਂ ਕਿਹਾ ਕਿ ਮੇਘਾਲਿਆ ਦੀ ਸਰਕਾਰ ਨੂੰ ਉੱਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *