“ਮੇਰਾ ਜਿਸਮ “

ss1

“ਮੇਰਾ ਜਿਸਮ “

ਮੈਨੂੰ ਛੁਹਣ ਤੋਂ ਪਹਿਲਾ ਇੱਕ ਪਲ,,
ਸੋਚੀ ਪੈ ਜਾਣਾ ।
ਕਿਉਂਕਿ ਮੇਰੇ ਜਿਸਮ ਨੇ ਇੱਕ ਦਿਨ,,
ਮਿੱਟੀ ਹੋ ਜਾਣਾ ।।
ਪਿਆਸ ਨਹੀਂ ਬੁੱਝਣੀ ਜਿਸਮ ਨੇ ਸੜ,,
ਕੇ ਰਾਖ ਬਣ ਜਾਣਾ ।
ਮੇਰੀ ਰੂਹ ਨੇ ਤੜਫਣਾਂ ਮੈਂ ਇੱਕ ਪ੍ਰੇਤ, ,
ਜਿਹਾ ਬਣ ਜਾਣਾ ।।
ਮੈ ਤਾਂ ਮਿੱਟੀ ਸੀ ਮੁੜ ਫਿਰ ਮਿੱਟੀ ,,
ਵਿੱਚ ਮਿਲ ਜਾਣਾ ।
ਮੇਰੀਆਂ ਲੋਕਾਂ ਨੇ ਬਾਤਾਂ ਪਾਉਂਦੇ ਹੀ,,
ਬਸ ਰਹਿ ਜਾਣਾ ।।
ਚਮਕਣਾਂ ਨੀਰ ਅੱਖਾਂ ਦਾ ਇੱਕ ਦਿਨ ,,
ਸਾਰਾ ਬਹਿ ਜਾਣਾ ।
ਤੇਰਾ ਛੁਪਿਆ ਭੇਦ ਵੀ ਇੱਕ ਦਿਨ ,,
ਖੁੱਲ੍ਹ ਹੀ ਜਾਣਾ ।।
“ਹਾਕਮ ਮੀਤ” ਦੇ ਆਉਣ ਦੀ ਖਬਰ ,,
ਸੁਣਕੇ ਸੀਨਾ ਠੰਢਾ ਹੋ ਜਾਣਾ ।
ਇਕ ਦਿਨ ਜਿਸਮ ਮੇਰੇ ਨੇ ਅੱਗ ਦੇ ,,
ਅੰਗਿਆਂਰੇ ਬਣ ਜਾਣਾ ।।
ਮੈ “ਮੀਤ ” ਨੂੰ ਆਖਿਆ ਕਿ ਤੂੰ ਮੇਰਾ,,
ਜੀਵਨ ਸਾਥੀ ਬਣ ਜਾਣਾ।।
ਕਮਲੀਏ ਮੈਂ  ਵੀ ਇਕੱਲਿਆਂ ਛੱਡ ਕੇ ,,
ਤੈਨੂੰ ਤੁਰ ਜਾਣਾ ।।
ਹਾਕਮ ਸਿੰਘ ਮੀਤ ਬੌਂਦਲੀ 
“”” ਮੰਡੀ ਗੋਬਿੰਦਗੜ੍ਹ “””
print
Share Button
Print Friendly, PDF & Email