ਵਰਜੀਨੀਆ ਦੇ ਇਕ ਅਕਾਲੀ ਆਗੂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਗ੍ਰੰਥੀ ਕੋਲੋ ਸੱਸ ਦੀਆਂ ਅੰਤਿਮ ਰਸਮਾਂ ਕਰਵਾਈਆਂ

ss1

ਵਰਜੀਨੀਆ ਦੇ ਇਕ ਅਕਾਲੀ ਆਗੂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਗ੍ਰੰਥੀ ਕੋਲੋ ਸੱਸ ਦੀਆਂ ਅੰਤਿਮ ਰਸਮਾਂ ਕਰਵਾਈਆਂ

ਵਰਜੀਨੀਆ (ਗਿੱਲ /ਰਾਜ ਗੋਗਨਾ) – ਸ਼੍ਰੋਮਣੀ ਅਕਾਲੀ ਦਲ ਦੇ ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ ਦੀ ਸੱਸ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨਾ ਦੀਆ ਅੰਤਮ ਰਸਮਾਂ ਵਿਚ ਵਰਜੀਨੀਆ ਦੇ ਗੁਰੂ ਘਰਾਂ ਦੇ ਗਰੰਥੀਆ ਨੂੰ ਛੱਡਕੇ , ਅਕਾਲ ਤਖਤ ਤੋਂ ਛੇਕੇ ਗ੍ਰੰਥੀ ਤੋ ਅੰਤਮ ਰਸਮਾਂ ਕਰਵਾਈਆਂ।ਜਿਸ ਦੀ ਚਰਚਾ ਨੇ ਪ੍ਰਵਾਸੀ ਅਕਾਲੀ ਦਲ ਲਈ ਨਵਾਂ ਵਿਵਾਦ ਸ਼ੁਰੂ ਕਰ ਦਿਤਾ ਹੈ। ਜਦ ਕਿ ਵਰਜੀਨੀਆ ਦੇ ਪ੍ਰਧਾਨ ਨੂੰ ਗਰੰਥੀ ਦੇ ਛੇਕੇ ਜਾਣ ਦਾ ਪਤਾ ਵੀ ਸੀ।ਸਗੋਂ ਆਪ ਵੀ ਗਾਹੇ ਵਗਾਹੇ ਉਸ ਗ੍ਰੰਥੀ ਕੋਲ ਜਾਂਦਾ ਰਿਹਾ।ਜਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਰੋਕਿਆ ਗਿਆ ਸੀ । ਹੁਣ ਵੀ ਉਸ ਨੂੰ ਗ੍ਰੰਥੀ ਨੂੰ ਨਾ ਬੁਲਾਉਣ ਬਾਰੇ ਕਿਹਾ ਗਿਆ ਸੀ।ਫਿਰ ਵੀ ਇਸ ਗਰੰਥੀ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਕਰਕੇ ਅਕਾਲ ਤਖਤ ਦੀ ਤੌਹੀਨ ਕੀਤੀ ਹੈ। ਜਿਸ ਤੇ ਅਕਾਲ ਤਖਤ ਦੇ ਪ੍ਰਪੱਕ ਸਿੱਖਾਂ ਵਲੋਂ ਵੀ ਰੋਸ ਜਾਹਰ ਕੀਤਾ ਗਿਆ।
ਜਿੱਥੇ ਗ੍ਰੰਥੀ ਨੇ ਸ਼ਰਧਾਂਜਲੀ ਦੇਣ ਦੀ ਬਜਾਏ ਆਪਣੀ ਖੂਬ ਤੂਤੀ ਵਜਾਈ। ਜਿਸ ਦਾ ਨੋਟਿਸ ਲੈਣਾ ਸੰਗਤਾਂ ਅਤੇ ਅਕਾਲੀ ਦਲ ਵਲੋਂ ਬਣਦਾ ਹੈ।ਇਸ ਅਕਾਲ ਤਖਤ ਤੋਂ ਛੇਕੇ ਗ੍ਰੰਥੀ ਨੂੰ ਸੱਦਣ ਤੋਂ ਬਿਨਾ ਵੀ ਮੱਲ੍ਹਾ ਪਰਿਵਾਰ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਸਕਦੀਆਂ ਸਨ।
ਪਤਾ ਲੱਗਾ ਕਿ ਅਫਸੋਸ ਜ਼ਾਹਿਰ ਕਰਨ ਵਾਲੇ ਕਈ ਲੋਕ ਕੁਲਦੀਪ ਸਿੰਘ ਗ੍ਰੰਥੀ ਜੋ ਅਕਾਲ ਤਖਤ ਸਾਹਿਬ ਤੋ ਛੇਕਿਆਂ ਹੋਇਆ ਹੈ ਉਸ ਨੂੰ ਵੇਖਦੇ ਹੀ ਬਾਹਰੋਂ ਮੁੜਕੇ ਚਲੇ ਗਏ। ਹਾਲ ਦੀ ਘੜੀ ਮਸਲੇ ਸਬੰਧੀ ਦੰਦ ਕਥਾਵਾਂ ਸ਼ੁਰੂ ਹੋ ਗਈਆਂ ਹਨ, ਜੋ ਆਉਣ ਵਾਲੇ ਦਿਨਾਂ ਵਿੱਚ ਕੁਲਦੀਪ ਸਿੰਘ ਮੱਲ੍ਹੇ ਲਈ ਸਿਰਦਰਦੀ ਬਣ ਸਕਦੀਆਂ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਕ ਜ਼ੁੰਮੇਵਾਰ ਅਹੁਦੇਦਾਰ ਵੱਲੋਂ ਅਜਿਹਾ ਫੈਸਲਾ ਲੈਣਾ ਆਮ ਲੋਕਾਂ ਨੂੰ ਅਕਾਲ ਤਖਤ ਖ਼ਿਲਾਫ਼ ਸ਼ਹਿ ਦੇਣਾ ਹੈ। ਦੋ ਦਰਜਨ ਵਿਅਕਤੀਆਂ ਨੇ ਫ਼ੋਨ ਕਰਕੇ ਕਿਹਾ ਕਿ ਇਸ ਕੁਤਾਹੀ ਦਾ ਅਕਾਲੀਦਲ ਤੇ ਅਕਾਲ ਤਖਤ ਕਾਰਵਾਈ ਕਰੇ । ਨਹੀਂ ਤਾਂ ਹਰ ਕੋਈ ਅਕਾਲ ਤਖਤ ਨੂੰ ਟਿੱਚ ਸਮਝੇਗਾ। ਵੇਖਣਾ ਹੋਵੇਗਾ ਕਿ ਅਕਾਲ ਤਖਤ ਤੇ ਅਕਾਲੀ ਦਲ ਕੀ ਫੈਸਲਾ ਲੈਂਦਾ ਹੈ ?

print
Share Button
Print Friendly, PDF & Email

Leave a Reply

Your email address will not be published. Required fields are marked *