ਹੰਝੂ

ss1

ਹੰਝੂ

ਐਵਂ ਨਹੀ ਅੱਖਾਂ ਚਂ ਡਿੱਗਦੇ ਹੰਝੂ।
ਦਿਲ ਦੇ ਦਰਦ ਚੋਂ ਬਣਦੇ ਨੇ ਹੰਝੂ ।
ਮੱਲੋ ਮੱਲੀ ਡਿੱਗ ਪਂਦੇ ਨੈਣਾ ਚੋਂ ਆਪੇ,
ਬਾਹਲੀ ਖੁਸ਼ੀ ‘ਚ ਵੀ ਕਿਰਦੇ ਨੇ ਹੰਝੂ।
ਹੰਝੂਆ ਦਾ ਪਾਣੀ ਜਦ ਬੁੱਲਾਂ ਤੇ ਆਵੇ,
ਸੱਜਣਾਂ ਦੀ ਪਿਆਸ ਬੁਝਾਉਂਦੇ ਨੇ ਹੰਝੂ ।
ਪੁੱਤ ਗਿਆ ਪਰਦੇਸ ਕਦੇ ਛੁੱਟੀ ਨਾ ਆਵੇ,
ਸਾਰਿਆਂ ਨਾਲੋ ਵੱਧ ਮਾਂ ਕੇਰਦੀ ਆ ਹੰਝੂ ।
ਜਦ ਡਿੱਗਦੇ ‘ਸੱਤੀ’ ਲਿਖਣ ਬਹਿ ਜਾਂਦਾ,
ਮੋਤੀਆਂ ਵਾਂਗ ਇਕਠੇ ਕਰਦਾ ਆ ਹੰਝੂ ।

ਸੱਤੀ ਅਟਾਲਾਂ ਵਾਲਾ
(ਹੁਣ ਦੁਬਈ ਵਟਸਪ ਨੰ 0544713889 )

print
Share Button
Print Friendly, PDF & Email

Leave a Reply

Your email address will not be published. Required fields are marked *