ਕਾਰ ਅਤੇ ਬੱਸ ਵਿਚਾਲੇ ਭਿਆਨਕ ਸੜਕ ਹਾਦਸੇ ’ਚ ਪਤੀ, ਪਤਨੀ ਅਤੇ ਬੱਚੇ ਦੀ ਮੌਤ

ss1

ਕਾਰ ਅਤੇ ਬੱਸ ਵਿਚਾਲੇ ਭਿਆਨਕ ਸੜਕ ਹਾਦਸੇ ’ਚ ਪਤੀ, ਪਤਨੀ ਅਤੇ ਬੱਚੇ ਦੀ ਮੌਤ

ਜਲੰਧਰ, 30 ਮਈ: ਨਕੋਦਰ ਨੇੜਲੇ ਪਿੰਡ ਸ਼ੰਕਰ ਕੋਲ ਬੁੱਧਵਾਰ ਨੂੰ ਇਕ ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ ਕਾਰਣ ਇਕ ਬੱਚੇ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਮਰਨ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਸਨ। ਇਨ੍ਹਾਂ ਵਿਚ ਇਕ ਪਤੀ ਪਤਨੀ ਅਤੇ ਉਨ੍ਹਾਂ ਦੇ ਬੈਟੇ ਦੀ ਮੌਤ ਹੋ ਗਈ।
ਇਹ ਹਾਦਸਾ ਨਕੋਦਰ, ਜੰਡਿਆਲਾ ਮੰਜਕੀ ਸੜਕ ’ਤੇ ਉਸ ਵੇਲੇ ਵਾਪਰਿਆ ਜਦ ਇਕ ਇੰਡੀਕਾ ਕਾਰ ਅੱਗੇ ਜਾ ਰਹੀ ਪੀ.ਆਰ.ਟੀ.ਸੀ. ਦੀ ਇਥ ਬੱਸ ਨਾਲ ਜਾ ਟਕਰਾਈ।
ਇਸ ਭਿਆਨਕ ਹਾਦਸੇ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਵਿਚ ਸਵਾਰ ਹਰਮਿੰਦਰ ਸਿੰਘ, ਬਲਵਿੰਦਰ ਕੌਰ ਅਤੇ ਬੱਚੇ ਜ਼ੋਰਾਵਰ ਦੀ ਮੌਤ ਹੋ ਗਈ।
ਪੁਲਿਸ ਚੌਂਕੀ ਸ਼ੰਕਰ ਦੇ ਇੰਚਾਰਜ ਏ.ਐਸ.ਆਈ. ਸੁਖਵਿੰਦਰ ਸਿੰਘ ਘਟਨਾ ਵਾਲੀ ਥਾਂ ’ਤੇ ਪੁੱਜੇ ਅਤੇ ਤਿੰਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਪੋਸਟਮਾਰਟਮ ਲਈ ਭੇਜਿਆ।

print
Share Button
Print Friendly, PDF & Email

Leave a Reply

Your email address will not be published. Required fields are marked *