ਮੀਰਾਬਾਈ ਵੱਲੋਂ ਆਪਣੇ ਕਮਰੇ ਵਿੱਚ ਸੀਸੀਟੀਵੀ ਲਾਉਣ ਦੀ ਅਪੀਲ

ss1

ਮੀਰਾਬਾਈ ਵੱਲੋਂ ਆਪਣੇ ਕਮਰੇ ਵਿੱਚ ਸੀਸੀਟੀਵੀ ਲਾਉਣ ਦੀ ਅਪੀਲ

ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਮੀਰਾਬਾਈ ਚਾਨੂ ਨੇ ਖੇਡ ਮੰਤਰਾਲੇ ਨੂੰ ਕੌਮੀ ਕੈਂਪ ਦੌਰਾਨ ਆਪਣੇ ਕਮਰੇ ਵਿੱਚ ਸੀਸੀਟੀਵੀ ਕੈਮਰਾ ਲਾਉਣ ਦੀ ਅਪੀਲ ਕੀਤੀ ਹੈ। ਉਸ ਨੂੰ ਡਰ ਹੈ ਕਿ ਡੋਪਿੰਗ ਮਾਮਲੇ ਵਿੱਚ ਫਸਾਉਣ ਲਈ ਉਸ ਦੇ ਖਾਣੇ ਵਿੱਚ ਕੁੱਝ ਮਿਲਾਇਆ ਜਾ ਸਕਦਾ ਹੈ। ਮੀਰਾਬਾਈ ਦੇ ਪਿਛਲੇ ਚਾਰ ਸਾਲਾਂ ਵਿੱਚ 45 ਡੋਪ ਪ੍ਰੀਖਣ ਹੋਏ ਹਨ।
ਦੂਜੇ ਪਾਸੇ, ਭਾਰਤੀ ਵੇਟਲਿਫਟਿੰਗ ਸੰਘ (ਆਈ ਡਬਲਯੂ ਐਫ) ਨੇ ਵੀ ਖੇਡ ਮੰਤਰਾਲੇ ਨੂੰ ਅਹਿਮ ਥਾਵਾਂ ਜਿਵੇਂ ਟ੍ਰੇਨਿੰਗ ਅਤੇ ਡਾਈਨਿੰਗ ਹਾਲ ਤੋਂ ਇਲਾਵਾ ਹੋਰ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਉਣ ਲਈ ਲਿਖਿਆ ਹੈ, ਜਿੱਥੇ ਬਾਹਰੀ ਲੋਕ ਵੇਟਲਿਫਟਰਾਂ ਨੂੰ ਮਿਲਣ ਆਉਂਦੇ ਹਨ। ਆਈਡਬਲਯੂਐਫ ਦੇ ਜਨਰਲ ਸਕੱਤਰ ਸਹਿਦੇਵ ਯਾਦਵ ਨੇ ਕਿਹਾ, ‘‘ਅਸੀਂ ਭਾਰਤੀ ਖੇਡ ਅਥਾਰਟੀ ਅਤੇ ਖੇਡ ਮੰਤਰਾਲੇ ਨੂੰ ਐਨਆਈਐਸ ਪਟਿਆਲਾ ਵਿੱਚ ਕੌਮੀ ਕੈਂਪ ਦੌਰਾਨ ਸੀਸੀਟੀਵੀ ਕੈਮਰਾ ਲਾਉਣ ਲਈ ਲਿਖਿਆ ਹੈ।’’ ਇਸ ਤੋਂ ਪਹਿਲਾਂ ਕੌਮੀ ਮੁੱਖ ਕੋਚ ਵਿਜੇ ਸ਼ਰਮਾ ਵੀ ਖੇਡ ਮੰਤਰਾਲੇ ਨੂੰ ਚਿੱਠੀ ਲਿਖ ਕੇ ਦੱਸ ਚੁੱਕੇ ਹਨ ਕਿ ਦੋ ਵੇਟਲਿਫਟਰਾਂ ਨੇ ਆਪਣੇ ਖਾਣੇ ਵਿੱਚ ਕਿਸੇ ਵੱਲੋਂ ਮਿਲਾਵਟ ਕਰਨ ਦੀ ਸ਼ਿਕਾਇਤ ਕੀਤੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *