ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ

ss1

ਕੌਮਾਂਤਰੀ ਸਰਹੱਦ ਤੋਂ 13 ਕਰੋੜ ਦੀ ਹੈਰੋਇਨ ਬਰਾਮਦ

ਹਿੰਦ ਪਾਕਿ ਕੌਮਾਂਤਰੀ ਸਰਹੱਦ ‘ਤੇ ਵਰਤੀ ਜਾਂਦੀ ਚੌਕਸੀ ਵਜੋਂ ਸੀਮਾ ਸੁਰੱਖਿਆ ਬਲ ਨੇ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਜਗਦੀਸ਼ ਚੌਂਕੀ ਨੇੜਿਓ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸਦਾ ਕੁੱਲ ਵਜਨ 2 ਕਿਲੋ 560 ਗਰਾਮ ਅਤੇ ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 13 ਕਰੋੜ ਰੁਪਏ ਦੱਸੀ ਗਈ ਹੈ।
ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਅਧਿਕਾਰੀਆਂ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਬੀ.ਐੋਸ.ਐੱਫ ਦੀ 29 ਬਟਾਲੀਅਨ ਦੇ ਜਵਾਨ ਜਦੋਂ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਜਗਦੀਸ਼ ਚੌਂਕੀ ਏਰੀਆ ਵਿੱਚ ਕੌਮਾਂਤਰੀ ਸਰਹੱਦ ਨੇੜੇ ਸਰਚ ਅਭਿਆਨ ਚਲਾ ਰਹੇ ਸਨ ਤਾਂ ਇੱਕ ਦਰਖਤ ਦੇ ਹੇਠਾਂ ਸ਼ੱਕ ਪੈਣ ‘ਤੇ ਕੀਤੀ ਤਲਾਸ਼ੀ ਦੌਰਾਨ ਪੀਲੇ ਰੰਗ ਦੇ ਪਲਾਸਟਿਕ ਲਿਫਾਫਿਆਂ ਵਿੱਚ ਲਪੇਟ ਕੇ ਜ਼ਮੀਨ ਵਿੱਚ ਦੱਬੀ ਹੋਈ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ ਜਿਹਨਾਂ ਦਾ ਵਜ਼ਨ ਕਰਨ ‘ਤੇ ਦੋ ਕਿਲੋ 560 ਗਰਾਮ ਨਿਕਲਿਆ।

print
Share Button
Print Friendly, PDF & Email