ਕੈਲੀਫੋਰਨੀਅਾ  ‘ਚ ਮੰਗਲ ਹਠੂਰ ਦੀ 12ਵੀਂ ਕਿਤਾਬ ‘ਤਸਵੀਰ’ ਵਾਰਿਸ ਭਰਾਵਾਂ ਨੇ ਕੀਤੀ ਰਿਲੀਜ਼

ss1

ਕੈਲੀਫੋਰਨੀਅਾ  ‘ਚ ਮੰਗਲ ਹਠੂਰ ਦੀ 12ਵੀਂ ਕਿਤਾਬ ‘ਤਸਵੀਰ’ ਵਾਰਿਸ ਭਰਾਵਾਂ ਨੇ ਕੀਤੀ ਰਿਲੀਜ਼

Inline imageਕੈਲੀਫੋਰਨੀਅਾ, (ਰਾਜ ਗੋਗਨਾ )—  ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ੳੁੱਘੇ ਗੀਤਕਾਰ ਮੰਗਲ ਹਠੂਰ ਜੋ ਅੱਜ ਕੱਲ ਪੰਜਾਬੀ ਵਿਰਸਾ ਨਾਂ ਦੇ ਸ਼ੋਅ ਦੌਰਾਨ ਕੈਲੀਫੋਰਨੀਅਾ  ਅਮਰੀਕਾ ਦੀ ਫੇਰੀ ਤੇ  ਹਨ, ਜਿੱਥੇ ਉਨ੍ਹਾਂ ਦੀ ਸ਼ਾਇਰੋ ਸ਼ਾਇਰੀ ਦੀ 12ਵੀਂ ਕਿਤਾਬ  ‘ਤਸਵੀਰ’ ਨੂੰ ਵੱਖ-ਵੱਖ ਸਭਿਆਚਾਰਕ ਸ਼ਖਸ਼ੀਅਤਾਂ ਅਤੇ ਵਾਰਿਸ ਭਰਾਵਾਂ  ਨੇ ਬੜੀ ਧੂਮਧਾਮ ਨਾਲ ਰਿਲੀਜ਼ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ ਐਸ ਏ ਸੰਤੋਖ ਸਿੰਘ ਜੱਜ, ਸੁਖਦੇਵ ਸਿੰਘ ਗਰੇਵਾਲ, ਸਤਨਾਮ ਸਿੰਘ ਬੱਲ, ਪਰਮਿੰਦਰ ਸਿੰਘ ਢਿੱਲੋਂ ਹਾਲੈਂਡ, ਐਸ ਪੀ ਨਿਰਮਲਜੀਤ ਸਿੰਘ ਸਹੋਤਾ, ਕੁਮਾਰ ਜੀ, ਅਮੋਲਕ ਗਾਖਲ, ਗੁਰਦਿਆਲ ਸਿੰਘ ਬੱਲ ਰਮੀਦੀ, ਅਮਰਜੀਤ ਸਿੰਘ ਬੰਟੀ ਅਤੇ ਸ਼੍ਰ੍ਰੀ ਦੀਪਕ ਬਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਿੰਨ੍ਹਾਂ ਨੇ ਇਸ ਕਿਤਾਬ ਨੂੰ ਰਿਲੀਜ਼ ਕਰਦਿਆਂ ਮੰਗਲ ਹਠੂਰ ਦੇ ਗੀਤਾਂ ਦੀ ਸ਼ਲਾਘਾ ਵਿਚ ਕਿਹਾ ਕਿ ਅਜਿਹੀ ਸਾਰਥਿਕ ਗੀਤਕਾਰੀ ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਮੰਗਲ ਹਠੂਰ ਵਰਗੇ ਗੀਤਕਾਰ ਪੰਜਾਬ ਦਾ ਗੌਰਵਮਈ ਇਤਿਹਾਸ ਆਪਣੀ ਕਲਮ ਨਾਲ ਸਾਂਭਣ ਤਾਂ ਪੰਜਾਬੀ ਮਾਂ ਬੋਲੀ ਵਿਰਸਾ ਵਿਰਾਸਤ ਦੀ ਪੂਰੀ ਦੁਨੀਆਂ ਵਿਚ ਵਿਲੱਖਣ ਪੇਸ਼ਕਾਰੀ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕੈਲੀਫੋਰਨੀਅਾ ਦੇ ਸਨੀਵੈਲੇ ਵਿਚ ਵਾਰਿਸ ਭਰਾਵਾਂ ਦਾ ਸਫ਼ਲ ਸ਼ੋਅ ਐਸ ਐਸ ਇੰਟਰਟੇਨਮੈਂਟ ਦੇ ਸੰਤੋਖ ਸਿੰਘ ਜੱਜ, ਸੁਖਦੇਵ ਸਿੰਘ ਗਰੇਵਾਲ, ਸਤਨਾਮ ਸਿੰਘ ਬੱਲ ਅਤੇ ਪਰਮਿੰਦਰ ਢਿੱਲੋਂ ਹਾਲੈਂਡ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿੱਥੇ ਪੰਜਾਬੀਆਂ ਦੀ ਰਿਕਾਰਡ ਤੌੜ ਹਾਜ਼ਰੀਨ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ।
print
Share Button
Print Friendly, PDF & Email

Leave a Reply

Your email address will not be published. Required fields are marked *