ਖਾਲਸਾ ਝੂਠੀਆਂ ਸ਼ੌਹਰਤਾਂ ਤੋਂ ਕਿਤੇ ਉੱਚਾ ਹੈ ਜੀ – ਡਾ. ਸੋਨੀਆ

ss1

ਖਾਲਸਾ ਝੂਠੀਆਂ ਸ਼ੌਹਰਤਾਂ ਤੋਂ ਕਿਤੇ ਉੱਚਾ ਹੈ ਜੀ – ਡਾ. ਸੋਨੀਆ

(ਅਰੋੜਾ): ਖਾਲਸਾ ਏਡ ਦੇ ਸੰਚਾਲ ਰਵੀ ਸਿੰਘ ਨੇ “ਇੰਡਅਨ ਆਫ ਯੀਅਰ” ਅਵਾਰਡ ਲੈਣ ਤੋਂ ਨਾਂਹ ਕਰਨ ਤੇ ਜਦੋ ਡਾਕਟਰ ਸੋਨੀਆ( ਮਨੁੱਖੀ ਅਧਿਕਾਰ ਕਮਿਸ਼ਨ ਸਵੀਡਨ ਤੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਵੀਡਨ ) ਤੋਂ ਉਹਨਾਂ ਦੇ ਵਿਚਾਰ ਪੁੱਛਣ ਤੇ ਡਾਕਟਰ ਸੋਨੀਆ ਨੇ ਬੜੇ ਸ਼ਪੱਸਟ ਲਿਹਾਜ਼ੇ ਨਾਲ ਕਿਹਾ ਕਿ ਮੈਨੂੰ ਮਾਣ ਹੈ ਸਰਦਾਰ ਰਵੀ ਸਿੰਘ ਜੀ ਤੇ ! ਵੀਰ ਰਵੀ ਸਿੰਘ ਜੀ ਦੇ ਅੰਦਰ ਬਹੁਤ ਦਰਦ ਭਰਿਆ ਹੋਇਆ ਹੈ ਜਿਸ ਕਾਰਨ ਉਹਨਾਂ ਨਾਂਹ ਕੀਤੀ ਹੈਂ ਵੈਸੇ ਵੀ ਰੋਜ਼ ਹੀ ਸਿੱਖੀ ਤੇ ਤੇ ਕਦੇ ਪੱਗ ਤੇ ਸਵਾਲ ਉੱਠਦੇ ਨੇ 1984 ਦੇ ਇਨਸਾਫ ਬਾਰੇ ਕੀ ? ਅੱਜੇ ਤੱਕ ਸਾਨੁੰ ਇਨਸਾਫ ਨਹੀਂ ਮਿਲਿਆ ਸ਼ਾਇਦ ਮਿਲਣਾ ਵੀ ਨਹੀਂ ਹੁਣ ਤਾਂ ਉੱਮੀਦ ਘੱਟ ਹੈਂ। ਜੇ ਤੁਸੀਂ ਰਾਵੀ ਸਿੰਘ ਵੀਰ ਦੀਆ 3 ਮੰਗਾਂ ਸੁਣਿਆ, 1) ਸਿੱਖ ਕੌਂਮ ਨੂੰ ਵੱਖਰੀ ਕੌਂਮ ਵਜੋਂ ਮਾਨਤਾ2) 1982 1994 ਤੱਕ ਹੋਏ ਸਿੱਖ ਜੁਆਨੀ ਦੇ ਘਾਣ ਦੀ ਉੱਚ ਪੱਧਰੀ ਜਾਂਚ 3)1984 ਦੇ ਦਿੱਲੀ ਸਿੱਖ ਕਤਲਿਆਮ ਦੇ ਦੋਸ਼ੀ ਸੱਜਨ ਕੁਮਾਰ,ਜਗਦੀਪ ਟਾਈਟਲ ਅਤੇ ਕਮਲ ਨਾਥ ਨੂੰ ਸਜ਼ਾ ਹੋਵੇ। ਰਵੀ ਵੀਰ ਦੀਆਂ ਸਾਰੀਆਂ ਮੰਗਾ ਸਹੀ ਨੇ ਤੇ ਮੇਰਾ ਪੂਰਾ ਸਹਿਯੋਗ ਉਹਨਾਂ ਨੂੰ ਹੈਂ।

print
Share Button
Print Friendly, PDF & Email