ਅਮਰੀਕਾ ਦੀ ਯੂ. ਏ. ਈ. ਅੰਬੈਸੀ ਦੇ ਰਮਦਾਨ ਸਮਾਗਮ ਵਿੱਚ ਸਿੱਖ ਭਾਈਚਾਰਾ ਹੋਇਆ ਸ਼ਾਮਲ 

ss1

ਅਮਰੀਕਾ ਦੀ ਯੂ. ਏ. ਈ. ਅੰਬੈਸੀ ਦੇ ਰਮਦਾਨ ਸਮਾਗਮ ਵਿੱਚ ਸਿੱਖ ਭਾਈਚਾਰਾ ਹੋਇਆ ਸ਼ਾਮਲ

ਵਾਸ਼ਿੰਗਟਨ ਡੀ. ਸੀ. 25 ਮੲੀ (ਰਾਜ ਗੋਗਨਾ) – ਅੱਜ ਕੱਲ੍ਹ ਰਮਜਾਨ ਦਾ ਮਹੀਨਾ ਚੱਲ ਰਿਹਾ ਹੈ, ਜਿਸ ਦੌਰਾਨ ਹਰੇਕ ਅੱਲਾ ਦਾ ਮੁਰੀਦ ਰੋਜਿਆ ਵਿੱਚ ਲਿਪਟਿਆ ਹੋਇਆ ਹੈ। ਜਿੱਥੇ ਇਨ੍ਹਾਂ ਦਿਨਾਂ ਵਿੱਚ ਮਜ਼ਬ ਦੀ ਸ਼ਰੀਅਤ ਦਾ ਪ੍ਰਪੱਕ ਅੱਲਾ ਨੂੰ ਸਮਰਪਿਤ ਹਰੇਕ ਆਪਣੇ ਆਪ ਨੂੰ ਉਸਦੀ ਰਜ਼ਾ ਦੇ ਪਾਬੰਧ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ।ਉੱਥੇ ਮੁਸਲਿਮ ਅੰਬੈਸੀਆਂ ਵਲੋਂ ਵੀ ਇਹ ਤਿਉਹਾਰ ਬਹੁਤ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਯੂ. ਏ. ਈ. ਦੇ ਸਫੀਰਖਾਨੇ ਵਲੋਂ ਰਮਜਾਨ ਸਮਾਗਮ ਦੇ ਅਯੋਜਨ ਨੂੰ ਆਪਣੀ ਅੰਬੈਸੀ ਵਿਖੇ ਕੀਤਾ ।ਜਿੱਥੇ ਸੈਂਕੜੇ ਦੀ ਤਦਾਦ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਲੋਂ ਸ਼ਮੂਲੀਅਤ ਕੀਤੀ ਗਈ। ਵਧਾਈਆਂ ਦੇ ਦੌਰ ਨਾਲ ਜਿੱਥੇ ਖੁਸ਼ੀਆ ਦਾ ਪ੍ਰਗਟਾਵਾ ਕੀਤਾ, ਉੱਥੇ ਸਿੱਖ ਭਾਈਚਾਰੇ ਵਲੋ ਕੁਲਵਿੰਦਰ ਸਿੰਘ ਫਲੋਰਾ, ਸੁਰਿੰਦਰ ਸਿੰਘ ਕੀਰਤਨੀਆ ਵਾਸ਼ਿੰਗਟਨ ਡੀ. ਸੀ. ਗੁਰਦੁਆਰਾ ਅਤੇ ਉਨ੍ਹਾਂ ਦੇ ਫਰਜੰਦ ਨੇ ਯੂ. ਏ. ਈ. ਅੰਬੈਸਡਰ ਦੇ ਸੱਦੇ ਤੇ ਸ਼ਮੂਲੀਅਤ ਕੀਤੀ।
ਕੁਲਵਿੰਦਰ ਸਿੰਘ ਫਲੋਰਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦਾ ਦਿਨ ਜਿੱਥੇ ਭਾਈਚਾਰੇ ਵਿੱਚ ਏਕੇ ਦਾ ਪ੍ਰਤੀਕ ਹੈ ਉੱਥੇ ਅਸੀਂ ਸਮੂਹ ਹਾਜ਼ਰੀਨ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਜਿਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਗਲੇ ਲਗਾ ਕੇ ਭਰਾਤਰੀ ਭਾਵ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਯੂ ਏ ਈ ਦੇ ਸਫੀਰ ਅਤੇ ਸਟਾਫ ਨੂੰ ਇਸ ਪਹਿਲ ਕਦਮੀ ਤੇ ਵਧਾਈਆ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਸਹਿਯੋਗ ਦੇਣ ਦਾ ਵਾਅਦਾ ਕੀਤਾ।ਯੂ. ਏ. ਈ. ਦੇ ਅੰਬੈਸਡਰ ਵਲੋਂ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਸਮਾਗਮ ਵਿੱਚ ਹਿੱਸਾ ਲੈਣ ਅਤੇ ਸੰਬੋਧਨ ਕਰਨ ਤੇ ਵਧਾਈ ਦਿੱਤੀ ਜੋ ਸਿੱਖ ਭਾਈਚਾਰੇ ਲਈ ਖਾਸ ਅਹਿਮੀਅਤ ਦਾ ਪੈਗਾਮ ਸੀ। ਆਸ ਹੈ ਕਿ ਇਸ ਸਮਾਗਮ ਵਿੱਚ ਸਿੱਖਾਂ ਦੀ ਸ਼ਮੂਲੀਅਤ ਨੇ ਮੁਸਲਿਮ ਭਾਈਚਾਰੇ ਦਾ ਮਨੋਬਲ ਵਧਾਇਆ ਅਤੇ ਭਵਿੱਖ ਵਿੱਚ ਏਕੇ ਅਤੇ ਮਜ਼ਬੂਤੀ ਨਾਲ ਵਿਚਰਨ ਨੂੰ ਤਰਜੀਹ ਦਿੱਤੀ, ਜੋ ਹਾਜ਼ਰੀਨ ਲਈ ਕਾਬਲੇ ਤਾਰੀਫ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *