ਗੋਆ ਦੇ ਇਨ੍ਹਾਂ ਬੀਚਾਂ ‘ਤੇ ਜਾ ਕੇ ਬਣਾਓ ਆਪਣੀਆਂ ਛੁੱਟੀਆਂ ਨੂੰ ਯਾਦਗਾਰ

ss1

ਗੋਆ ਦੇ ਇਨ੍ਹਾਂ ਬੀਚਾਂ ‘ਤੇ ਜਾ ਕੇ ਬਣਾਓ ਆਪਣੀਆਂ ਛੁੱਟੀਆਂ ਨੂੰ ਯਾਦਗਾਰ

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ‘ਚ ਗੋਆ ਹੀ ਇਕ ਅਜਿਹਾ ਦੇਸ਼ ਹੈ, ਜਿੱਥੇ ਘੁੰਮਣ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਥਾਵਾਂ ਹਨ। ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਜ਼ਿਆਦਾਤਰ ਲੋਕ ਗੋਆ ਵਿਚ ਹੀ ਘੁੰਮਣ ਦਾ ਪਲਾਨ ਬਣਾਉਂਦੇ ਹਨ। ਗੋਆ ਦੀ ਨਾਈਟਲਾਈਫ ਵਤੋਂ ਲੈ ਕੇ ਬੀਚ ਯਾਤਰੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ। ਅੱਜ ਅਸੀਂ ਤੁਹਾਨੂੰ ਗੋਆ ਦੇ ਕੁਝ ਅਜਿਹੇ ਹੀ ਖੂਬਸੂਰਤ ਬੀਚਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਣਗੇ। ਗੋਆ ਦੇ ਇਨ੍ਹਾਂ ਬੀਚਾਂ ‘ਤੇ ਤੁਹਾਨੂੰ ਗਰਮੀ ਦਾ ਵੀ ਅਹਿਸਾਸ ਨਹੀਂ ਹੋਵੇਗਾ।
1. Palolem Beach
ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਇਹ ਸਭ ਤੋਂ ਵਧੀਆ ਆਪਸ਼ਨ ਹੈ। ਇੱਥੇ ਤੁਸੀਂ ਨਾਈਟਲਾਈਫ ਦੇ ਨਾਲ ਟੇਸਟੀ-ਟੇਸਟੀ ਭੋਜਨ ਦਾ ਵੀ ਪੂਰਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਬੀਚ ‘ਚ ਤੁਸੀਂ ਯਾਰਟ ਵਿਚ ਬੈਠ ਕੇ ਸਮੁੰਦਰ ਦਾ ਮਜ਼ਾ ਲੈ ਸਕਦੇ ਹੋ ਜਾਂ ਪਾਰਟੀ ਕਰ ਸਕਦੇ ਹੋ।
2. Colva Beach
ਇਹ ਬੀਚ ਗੋਆ ਦੇ ਸਭ ਤੋਂ ਖੂਬਸੂਰਤ ਅਤੇ ਲੰਬੇ ਬੀਚਾਂ ‘ਚੋਂ ਇਕ ਹੈ। ਇੱਥੇ ਦਾ ਮਾਹੌਲ ਕਾਫ਼ੀ ਸ਼ਾਂਤੀ ਵਾਲਾ ਹੈ। ਇਸ ਲਈ ਤੁਸੀਂ ਆਪਣੀਆਂ ਛੁੱਟੀਆਂ ਇੱਥੇ ਸ਼ਾਂਤੀ ਨਾਲ ਬਿਤਾ ਸਕਦੇ ਹੋ।
3. Anjuna Beach
ਉੱਤਰ ਗੋਆ ਵਿਚ ਸਥਿਤ ਇਸ ਬੀਚ ‘ਤੇ ਤੁਸੀਂ ਹਰੇ-ਭਰੇ ਦਰੱਖਤ, ਸੁਆਦੀ ਭੋਜਨ, ਨਾਈਟਲਾਈਫ ਅਤੇ ਡਾਂਸ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਇੱਥੇ ਖੂਬਸੂਰਤ ਸੂਰਜ ਦਾ ਨਜ਼ਾਰਾ ਦੇਖਣ ਦਾ ਵੀ ਆਪਣਾ ਹੀ ਵੱਖਰਾ ਮਜ਼ਾ ਹੈ।
4. Baga Beach
ਬਾਗਾ ਬੀਚ ਪਾਰਟੀ, ਨਾਈਟਲਾਈਫ ਅਤੇ ਸੀ ਫੂਡ ਲਈ ਜਾਣਿਆ ਜਾਂਦਾ ਹੈ। ਇਸ ਦੇ ਕੋਲ ਚੰਗੇ ਰੈਸਟੋਰੈਂਟ ਅਤੇ ਹੋਟਲ ਹਨ। ਇੱਥੋਂ ਦੇ ਬੀਚ, ਰੇਤ ਅਤੇ ਪਾਮ ਦਰੱਖਤ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
5. Morjim beach
ਇਸ ਵਿਚ ਨੂੰ ਗੋਆ ਦਾ ਛੋਟਾ ਰੂਸ ਵੀ ਕਿਹਾ ਜਾਂਦਾ ਹੈ। ਇੱਥੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸਮੁੰਦਰੀ ਜੀਵ ਦੇਖ ਸਕਦੇ ਹੋ। ਆਪਣੀ ਛੁੱਟੀਆਂ ਸ਼ਾਂਤੀ ਨਾਲ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਬੀਚ ਦੇ ਕੰਢੇ ਰੂਮ ਲੈ ਕੇ ਰਹਿ ਸਕਦੇ ਹੋ।

print
Share Button
Print Friendly, PDF & Email