” ਇੱਕ ਕਲੀ ਦੇ ਫੁੱਲ “

ss1

” ਇੱਕ ਕਲੀ ਦੇ ਫੁੱਲ “

ਵਿਆਹ ਤੋਂ ਦੱਸ ਪੰਦਰਾਂ ਸਾਲ ਮਗਰੋਂ ਬੱਚੀ ਦੇ ਜਨਮ ਲੈਂਦਿਆ ਹੀ ਅਚਾਨਕ ਤਵੀਤ ਖਰਾਬ ਹੋ ਗਈ । ਉਸਦੀ ਹਾਲਤ ਵੇਖਦਿਆਂ ਹੀ ਹਸਪਤਾਲ ਵਾਲਿਆਂ ਨੇ ਉਸਨੂੰ ” ਇੰਨਕਿਊਬੇਟਰ ”  ਵਿਚ ਪਾ ਦਿੱਤਾ ਉਹ ਦੂਰ ਬੈਠਕੇ ਉਸ ਵੱਲ ਤੱਕ ਰਹੇ ਸੀ । ਜਿਉ ਹੀ ਕਰਵਟ ਲੈ ਕੇ ਚੀਕ ਮਾਰੀ ” ਨਾਹਰ  ” ਦੌੜ ਕੇ ਆਇਆ ਆਪਣੀ  ਬੱਚੀ ਵੱਲ ਨੂੰ  ਹੱਥ ਵਧਾਉਂਦੇ ਹੋਏ ਨੇ ਦੇਖਿਆ ਕਿ ” ਇੰਨਕਿਊਬੇਟਰ ” ਦਾ ਤਾਪਮਾਨ ਜਰੂਰਤ ਤੋਂ ਵੱਧ ਹੋ ਚੁੱਕਿਆ ਸੀ , ਉਸਨੇ ਗੋਦੀ ਚੱਕ ਕੇ ਰੋਲਾ ਪਾ ਦਿੱਤਾ । ਇਹਨਾਂ ਬੱਚਿਆਂ ਨਾਲ ਕੌਣ ਏ ਬਾਹਰ ਕੱਢੋ ਤਾਪਮਾਨ ਬਹੁਤ ਹੀ  ਜ਼ਿਆਦਾ ਹੋਚੁੱਕਿਆ ਹੈ ।ਸਾਰਿਆਂ ਨੇ ਆਪੋ ਆਪਣੇ ਬੱਚਿਆਂ ਨੂੰ ਚੱਕ ਕੇ ਬਾਹਰ ਕੱਢ ਲਿਆ , ਕਿਉਂਕਿ ਕਿ ਕਿਸੇ ਖਰਾਬੀ ਕਾਰਨ ” ਇੰਨਕਿਊਬੇਟਰ ” ਦਾ ਤਾਪਮਾਨ ਵੱਧ ਗਿਆ ਸੀ ।ਅੱਜ ਤਾਂ ਤੁਹਾਡੇ ਮੁੰਡੇ ਕਰਕੇ ਸਾਰੇ ਬੱਚਿਆਂ ਦੀ ਜਾਨ ਬਚ ਗਈ ।ਬੀਬੀ ਜੀ ਸਾਡੀ  ਤਾਂ ਬੱਚੀ ਮੈ ਤਾਂ ਸੋਚ ਰਹੀ ਸੀ ਮੁੰਡੇ ਕਰਕੇ  ਐਨੀ ਭੱਜ ਦੌੜ ਕਰ ਰਹੇ ਨੇ , ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਇਹਨਾਂ ਵਿੱਚ ਕੋਈ ਫਰਕ ਨਹੀਂ  ਹੁੰਦਾ । ਇਹ  ਤਾ ਇੱਕ ਹੀ ਕਲੀ ਦੇ ਫੁੱਲ ਨੇ , ਸਿਰਫ਼ ਸਾਡੀ ਸੋਚ ਗਲਤ ਹੈ ਇਹ ਗੱਲ ਸੁਣ ਕੇ ਬਜ਼ੁਰਗ ਔਰਤ ਦਾ ਮੂੰਹ ਬੰਦ ਹੋ ਗਿਆ ।

ਹਾਕਮ ਸਿੰਘ ਮੀਤ ਬੌਂਦਲੀ 
“ਮੰਡੀ ਗੋਬਿੰਦਗੜ੍ਹ “
print
Share Button
Print Friendly, PDF & Email

Leave a Reply

Your email address will not be published. Required fields are marked *