‘ਬਹੁਤਾ ਸੋਚਿਆ ਨਾ ਕਰ’

ss1

‘ਬਹੁਤਾ ਸੋਚਿਆ ਨਾ ਕਰ’

ਤੂੰ ਕਮਲਿਆ ਵਾਂਙ ਬਹੁਤਾ ਸੋਚਿਆ ਨਾ ਕਰ ,
ਐਵੇਂ ਗੱਲ ਗੱਲ ਤੇ ਅੱਖਾਂ ਭਰ ਲੈਣੀਆਂ ਸਿਆਣਪ ਥੋੜੀ ਆ ,
ਨਾਲੇ ਜੇ ਦਿਲਾ ਤੇਰੇ ਹੰਝੂਆਂ ਦਾ ਇੰਨਾ ਹੀ ਫਿਕਰ ਹੁੰਦਾ ਓਹਨੂੰ ਤਾਂ ਤੈਨੂੰ ਰੋਣ ਹੀ ਕਿਓਂ ਦਿੰਦਾ ,ਨਾਲੇ ਜੋ ਕਿਸਮਤ ਚ ਨਾ ਹੋਵੇ ਉਹ ਇੰਝ ਰੋਣ ਨਾਲ ਮਿਲ ਥੋੜੀ ਜਾਂਦਾ ,ਨਾਲੇ ਜ਼ਿੰਦਗੀ ਤਾਂ ਰੇਲ ਦੇ ਸਟੇਸ਼ਨ ਵਾਂਙ ਹੁੰਦੀ ਆ ਦਿਲਾ ,ਇਥੇ ਲੋਕ ਮਿਲਦੇ ਵਿੱਛੜ ਦੇ ਰਹਿੰਦੇ ਆ ,ਕਿਸੇ ਇੱਕ ਦੇ ਜਾਣ ਨਾਲ ਜ਼ਿੰਦਗੀ ਖਤਮ ਥੋੜੀ ਹੋ ਜਾਂਦੀ ਆ,ਹਾਂ ਬੱਸ ਜੀਣ ਦਾ ਅੰਦਾਜ਼ ਥੋੜਾ ਜਰੂਰ ਬਦਲ ਜਾਂਦਾ …..ਹੋਰ ਕੁਝ ਨੀ ,ਇੰਨਾ ਵੀ ਦੁਖੀ ਨਾ ਹੋ ਕਿਸੇ ਦੇ ਦੁੱਖ ਦੇਣ ਤੇ ,
ਕਿਓਂ ਕੇ ਪੱਥਰਾਂ ਚ ਰਗੜਾ ਖਾ ਖਾ ਕੇ ਹੀ ਹੀਰਾ ਜਨਮ ਲੈਂਦਾ …ਇਨਸਾਨ ਓਹੀ ਹੁੰਦਾ ਦੋਸਤ ਜੋ ਹਰ ਤਰਾਂ ਦੀ ਘੜੀ ਚਾਹੇ ਉਹ ਔਖੀ ਹੋਵੇ ਚਾਹੇ ਵਿਚੋਂ ਜਿਆਉਣ ਦਾ ਰਾਹ ਲੱਭ ਲਵੇ| ਨਾਲੇ ਛੱਡ ਕੇ ਜਾਣ ਵਾਲਿਆਂ ਨੂੰ ਕੀ ਰੋਣਾ ਜੋ ਉਹ ਸੱਚ ਮੁੱਚ ਹੀ ਤੇਰੇ ਹੁੰਦੇ ਛੱਡ ਕੇ ਕਿਉਂ ਜਾਂਦੇ … ਬੱਸ ਕਮਲਿਆ ਵਾਂਙ ਦਿਨ ਰਾਤ ਓਹਨਾ ਬਾਰੇ ਸੋਚਿਆ ਨਾ ਕਰ ….ਨਜ਼ਰ ਉੱਠਾ ਕੇ ਦੇਖ ਤਾ ਸਹੀ ਪੂਰੀ ਜ਼ਿੰਦਗੀ ਖੜੀ ਆ ਤੇਰੇ ਸਾਹਮਣੇ ਲਹਿਰਾਉਂਦੇ ਬਾਗ ਬਗੀਚੇ ਲੈ ਕੇ ….
ਬੇਅੰਤ ਬਰੀਵਾਲਾ 
+60182303926
print
Share Button
Print Friendly, PDF & Email

Leave a Reply

Your email address will not be published. Required fields are marked *