2 ਲੱਖ ਰੋਹਿੰਗਿਆ ਸ਼ਰਣਾਰਥੀਆਂ ਤੇ ਹੜ੍ਹ ਤੇ ਜ਼ਮੀਨ ਖਿਸਕਣ ਦਾ ਖਤਰਾ: ਯੂ.ਐਨ

ss1

2 ਲੱਖ ਰੋਹਿੰਗਿਆ ਸ਼ਰਣਾਰਥੀਆਂ ਤੇ ਹੜ੍ਹ ਤੇ ਜ਼ਮੀਨ ਖਿਸਕਣ ਦਾ ਖਤਰਾ: ਯੂ.ਐਨ

ਸੰਯੁਕਤ ਰਾਸ਼ਟਰ, 23 ਮਈ: ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਵਿਚ ਸ਼ਰਨ ਲੈ ਕੇ ਰਹਿ ਰਹੇ ਕਰੀਬ ਡੇਢ ਤੋਂ 2 ਲੱਖ ਰੋਹਿੰਗਿਆ ਸ਼ਰਨਾਰਥੀਆਂ ਤੇ ਮਾਨਸੂਨ ਦੌਰਾਨ ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਤਰਾ ਹੈ| ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕੱਲ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਏ ਤੂਫਾਨ ਜਾਂ ਜ਼ਮੀਨ ਖਿਸਕਣ ਕਾਰਨ 7000 ਤੋਂ ਵਧ ਰੋਹਿੰਗਿਆ ਸ਼ਰਨਾਰਥੀ ਪ੍ਰਭਵਿਤ ਹੋਏ ਹਨ|
ਉਨ੍ਹਾਂ ਕਿਹਾ, ‘ਮਾਨਸੂਨ ਵਿਚ ਆਮ ਤੌਰ ਤੇ ਕਾਕਸ ਬਾਜ਼ਾਰ ਵਿਚ 2.5 ਮੀਟਰ ਮੀਂਹ ਪੈਂਦਾ ਹੈ, ਜਿਸ ਕਾਰਨ ਹੜ੍ਹ ਆਉਂਦਾ ਹੈ| ਇਸ ਕਾਰਨ ਮਾਨਸੂਨ ਦੇ ਮੌਸਮ ਵਿਚ 150,000-200,000 ਸ਼ਰਨਾਰਥੀਆਂ ਅਤੇ 883 ਭਾਈਚਾਰਕ ਕੇਂਦਰਾਂ ਨੂੰ ਹੜ੍ਹ ਜਾਂ ਜ਼ਮੀਨ ਖਿਸਕਣ ਦਾ ਖਤਰਾ ਹੈ, ਜਦੋਂ ਕਿ ਇਨ੍ਹਾਂ ਵਿਚੋਂ 25,000 ਸ਼ਰਨਾਰਥੀਆਂਤੇ ਗੰਭੀਰ ਖਤਰਾ ਹੈ|’ ਦੁਜਾਰਿਕ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੀ ਏਜੰਸੀਆਂ ਨੇ ਸ਼ਰਨਾਰਥੀਆਂ ਤੇ ਮੀਂਹ ਦਾ ਪ੍ਰਭਾਵ ਘੱਟ ਕਰਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ|

print
Share Button
Print Friendly, PDF & Email

Leave a Reply

Your email address will not be published. Required fields are marked *