ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ

ss1

ਸਿੱਖੀ ਸੇਵਾ ਸੋਸਾਇਟੀ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਕੀਤੀ ਗਈ ਪੋਪ ਫਰਾਂਸਿਸ ਨਾਲ ਮੁਲਾਕਾਤ

ਇਟਲੀ ਮਿਲਾਨ (ਬਲਵਿੰਦਰ ਸਿੰਘ ਢਿੱਲੋ): ਬੀਤੇ ਦਿਨੀ ਵੈਟੀਕਨ ਸਿਟੀ ਵਿਖੇ ਸੈਂਟ ਪੀਟਰ ਚਰਚ ਵਿੱਚ ਵਿਸ਼ਵ ਸ਼ਾਂਤੀ ਨੂੰ ਮੁੱਖ ਰੱਖ ਕੇ ਇੱਕ ਸਰਬ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਇਸਾਈ ਧਰਮ ਦੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਸਿੱਖ, ਹਿੰਦੂ, ਬੋਧੀ, ਜੈਨੀ ਅਤੇ ਇਸਾਈ ਧਰਮ ਦੇ ਨੁਮਾਇੰਦਿਆਂ ਨੇ ਆਪਣੀ ਆਪਣੀ ਗੱਲਬਾਤ ਦੌਰਾਨ ਵਿਸ਼ਵ ਦੇ ਸਮੂਹ ਭਾਈਚਾਰੇ ਨੂੰ ਸ਼ਾਤੀ ਦਾ ਖੁੱਲਾ ਸੱਦਾ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ।

ਸਿੱਖ ਧਰਮ ਵੱਲੋਂ ਯੂਰਪ ਭਰ ਵਿੱਚ ਸਿੱਖ ਧਰਮ ਦੀ ਪ੍ਰਚਾਰ ਹਿੱਤ ਕੰਮ ਕਰ ਰਹੀ ਸੰਸਥਾ ਸਿੱਖੀ ਸੇਵਾ ਸੋਸਾਇਟੀ ਵੱਲੋਂ ਜਗਜੀਤ ਸਿੰਘ, ਮੋਹਣ ਸਿੰਘ ਯੂਕੇ, ਜੋਗਿੰਦਰ ਸਿੰਘ ਨੋਵੇਲਾਰਾ ਅਤੇ ਸ਼ਰਨ ਸਿੰਘ ਨੇ ਪੋਪ ਨਾਲ ਮੁਲਾਕਾਤ ਕੀਤੀ ਅਤੇ ਇਸ ਸਮੇਂ ਸਿੱਖ ਧਰਮ ਦੀ ਸ਼ਕਤੀ ਦਾ ਪ੍ਰਤੀਕ ਕਿਰਪਾਨ ਭੇਂਟ ਕੀਤੀ। ਇਸ ਸੰਮੇਲਨ ਵਿੱਚ 200 ਤੋਂ ਵੱਧ ਲੋਕਾਂ ਨੇ ਭਾਗ ਲਿਆ। ਜਗਜੀਤ ਸਿੰਘ ਨੇ ਸੰਮੇਲਨ ਤੋਂ ਬਾਅਦ ਦੱਸਿਆ ਕਿ ਵੈਟੀਕਨ ਸਿਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ। ਸਾਰਾ ਸੰਮੇਲਨ ਬਹੁਤ ਪ੍ਰਭਾਵਸ਼ਾਲੀ ਸੀ। ਜਿਸ ਕਰਕੇ ਅਜਿਹੇ ਸੰਮੇਲਨ ਹੁੰਦੇ ਰਹਿਣੇ ਚਾਹੀਦੇ ਹਨ। ਜਿਹਨਾਂ ਨਾਲ ਸਮੂਹ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਂਦਾ ਰਹੇ।

print
Share Button
Print Friendly, PDF & Email