ਬਦਲਦਾ ਸਮਾਂ 

ss1

ਬਦਲਦਾ ਸਮਾਂ

ਇੱਕ ਸਮਾਂ ਸੀ ਜਦੋਂ ਲੋਕ ਬਹੁਤੇ ਅਮੀਰ ਤਾਂ ਨਹੀਂ ਸਨ ਪਰ ਕੋਲ ਪਿਆਰ ਦੀ ਦੌਲਤ ਮੁਹੱਬਤ ਦੀ ਦੌਲਤ ਬਹੁਤ ਸੀ।ਪਦਾਰਥਵਾਦੀ ਰੁਚੀਆਂ ਦਾ ਏਨਾ ਰੁਝਾਨ ਨਹੀਂ ਸੀ ।ਸਾਕ ਸਬੰਧਾਂ ਤੇ ਰਿਸ਼ਤੇ ਨਾਤਿਆਂ ਦੀ ਪੂਰੀ ਪਹਿਚਾਣ ਸੀ ।
ਬੇਸ਼ੱਕ ਆਵਾਜਾਈ ਦੇ ਸਾਧਨ ਘੱਟ ਸਨ, ਪਰ ਦਿਲ ਵਿੱਚ ਮਿਲਣ ਦੀ ਤਾਂਘ ਪੂਰੀ ਰਹਿੰਦੀ ਸੀ ।ਦੂਰ ਦੁਰੇਡੇ ਦੀਆਂ ਰਿਸ਼ਤੇਦਾਰੀਆਂ ਦਾ ਆਉਣ ਜਾਣ ਇੱਕ ਦੂਜੇ ਦੇ ਘਰ ਲੱਗਾ ਰਹਿੰਦਾ ਸੀ ਤੇ ਕੋਈ ਮੱਥੇ ਵੀ ਵੱਟ ਨਹੀਂ  ਪਾਉਂਦਾ ਸੀ ॥
ਮਕਾਨ ਬੇਸ਼ੱਕ ਤੰਗ ਸਨ ਕਮਰੇ ਵੀ ਥੋੜ੍ਹੇ ਸਨ ਪਰ ਦਿਲ ਦੇ ਵਿਹੜੇ ਵਿੱਚ ਏਨੀ ਜਗ੍ਹਾ ਸੀ ਕਿ ਜਦੋਂ ਕੋਈ ਰਿਸ਼ਤੇਦਾਰ ਘਰੇ ਆਉਂਦਾ ਸੀ ਤਾਂ ਉਨ੍ਹਾਂ ਦੀ ਆਓ ਭਗਤ ਵਿਚ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਂਦੀ ਸੀ ਸਗੋਂ ਘਰ ਵਾਲੇ ਖੁਸ਼ ਹੁੰਦੇ ਸਨ ਅੱਜ ਸਾਡੇ ਘਰੇ ਕੋਈ ਆਇਆ ਹੈ ।
ਪਰ ਹੁਣ ਮਕਾਨ ਬੇਸ਼ੱਕ  ਵੱਡੇ ਹੋ ਗਏ ਕਮਰੇ ਵੀ ਵਧ ਗਏ ਮੰਜ਼ਿਲਾਂ ਵੀ ਉੱਚੀਆਂ ਹੋ ਗਈਆਂ ਹਨ ।

ਪਰ ਦਿਲ ਤੰਗ ਹੋ ਗਏ
ਰੂਹ ਤੋਂ ਨੰਗ ਹੋ ਗਏ ।
ਰਿਸ਼ਤੇ ਨਾਤੇ ਅਪਣੱਤ ਵੀਹੂੁਣੇ
ਮਤਲਬ ਤੇ ਯਾਦ ਆਉਂਦੇ ਨੇ ,
ਜਿਹਦੇ ਕੋਲ ਨਾ ਪੈਸਾ “ਰਵਿੰਦਰਾ ”
ਸਭ ਉਸ ਤੋਂ ਅੱਖ ਚੁਰਾਉਂਦੇ ਨੇ ।

ਸਮਾਂ ਤਾਂ ਹੌਲੀ ਬਦਲ ਰਿਹਾ ਏ ਪਰ ਮੈਨੂੰ ਲੱਗਦਾ ਹਾਂ ਕਿ ਇਨਸਾਨ ਸਮੇਂ ਨਾਲੋਂ ਵੀ ਤੇਜ਼ ਬਦਲ ਰਿਹਾ ਹੈ ,ਦਿਲਚਸਪ ਗੱਲ ਤਾਂ ਇਹ ਹੈ ਕਿ ਇਹ ਕ੍ਰਮ ਜਾਰੀ ਰਹੇਗਾ ਤੇ ਵੇਖੋ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਕੀ ਰੰਗ ਵੇਖਣ ਨੂੰ ਮਿਲਦੇ ਹਨ ॥

ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ )
ਸੰਪਰਕ -94634-52261

print
Share Button
Print Friendly, PDF & Email

Leave a Reply

Your email address will not be published. Required fields are marked *