ਅਮਲ

ss1

ਅਮਲ

ਸਿਮਰੋ ਪੰਜਵੀ ਜਮਾਤ ਦੀ ਬਹੁਤ ਹੀ ਹੋਣਹਾਰ ਲੜਕੀ ਸੀ । ਉਹ ਜੋ ਕੁੱਝ ਵੀ ਸਕੂਲ ‘ਚ ਪੜ੍ਹਦੀ , ੳੁਸ ‘ਤੇ ਜ਼ਰੂਰ ਅਮਲ ਕਰਿਅਾ ਕਰਦੀ ਸੀ ।
ਇੱਕ ਦਿਨ ੳੁਸ ਦੀ ਮੈਡਮ ਨੇ ਪੜ੍ਹਾਉਂਦੇ ਹੋਏ ਕਿਹਾ ,
” ਬੱਚਿਓ , ਸਾਨੂੰ ਫ਼ਲ , ਹਰੀਆਂ ਸਬਜ਼ੀਆਂ ਖਾਣ ਤੋਂ ਇਲਾਵਾ ਰੋਜ਼ਾਨਾ ਦੁੱਧ ਵੀ ਪੀਣਾ ਚਾਹੀਦਾ ਐ ”
ਇਹ ਸੁਣ ਕੇ ਸਿਮਰੋ ਖੜ੍ਹੀ ਹੋ ਕੇ ਕਹਿਣ ਲੱਗੀ ,
” ਮੈਡਮ ਜੀ , ਸਰਪੰਚਾਂ ਦੇ ਪਸ਼ੂਆਂ ਦਾ ਗੋਹਾ ਸੁੱਟ ਕੇ , ਮਸਾਂ ਤਾਂ ਚਾਹ ਜੋਗਾ ਦੁੱਧ ਮਿਲਦੈ ਮੇਰੀ ਮਾਂ ਨੂੰ , ਮੈਨੂੰ ਕੌਣ ਦੇਊ ਪੀਣ ਲਈ ? “

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

print
Share Button
Print Friendly, PDF & Email

Leave a Reply

Your email address will not be published. Required fields are marked *