ਪ੍ਰਿੰਸ ਨਰੂਲਾ ਨੇ ਸਭ ਦੇ ਸਾਹਮਣੇ ਕੀਤਾ ਯੁਵਿਕਾ ਨਾਲ ਪਿਆਰ ਦਾ ਇਜ਼ਹਾਰ

ss1

ਪ੍ਰਿੰਸ ਨਰੂਲਾ ਨੇ ਸਭ ਦੇ ਸਾਹਮਣੇ ਕੀਤਾ ਯੁਵਿਕਾ ਨਾਲ ਪਿਆਰ ਦਾ ਇਜ਼ਹਾਰ

 ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ‘ਬਿੱਗ ਬੌਸ ਦੇ ਸੀਜ਼ਨ 9′ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵਾਂ ਦਾ ਇਕ ਦੂਜੇ ਲਈ ਪਿਆਰ ਉਸ ਸਮੇਂ ਨਜ਼ਰ ਆ ਰਿਹਾ ਸੀ ਪਰ ਕੁੱਝ ਸਮੇਂ ਬਾਅਦ ਜਦੋਂ ਯੁਵਿਕਾ ਬਿਗ ਬੌਸ ਦੇ ਘਰ ਤੋਂ ਬਾਹਰ ਹੋ ਗਈ ਤਾਂ ਪ੍ਰਿੰਸ ਨੂਰਾ ਫ਼ਤੇਹੀ ਨਾਲ ਨਜ਼ਰ ਆਏ। ਬਿੱਗ ਬੌਸ ਜਿੱਤਣ ਤੋਂ ਬਾਅਦ ਪ੍ਰਿੰਸ ਤੇ ਯੁਵਿਕਾ ਕਾਫ਼ੀ ਪਾਰਟੀਆਂ ‘ਚ ਇੱਕਠੇ ਦਿਖਾਈ ਦਿੱਤੇ ਪਰ ਸਾਫ਼ ਤੌਰ ‘ਤੇ ਕਦੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ।

Prince Neurala shows love

ਤੁਹਾਨੂੰ ਦੱਸ ਦੇਈਏ ਕਿ ਮਿਸਟਰ ਪੰਜਾਬ ਦੇ ਜੇਤੂ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਰਿਸ਼ਤਾ ਦਿਨ ਪ੍ਰਤੀਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਅਜੇ ਵੀ ਇਸ ਪਰੇਸ਼ਾਨੀ ‘ਚ ਹਨ ਕਿ ਆਖਿਰ ਦੋਵੇਂ ਆਪਣੇ ਰਿਸ਼ਤੇ ਦੀ ਗੱਡੀ ਨੂੰ ਅੱਗੇ ਵਧਾਉਣਗੇ ਵੀ ਜਾਂ ਨਹੀਂ? ਉਂਝ ਪ੍ਰਿੰਸ ਨੇ ਬਿੱਗ ਬੌਸ ਦੇ ਨਵੇਂ ਸੀਜ਼ਨ ਦੌਰਾਨ ਹੀ ਯੁਵਿਕਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਸੀ ਤੇ ਉਸੇ ਸਮੇਂ ਤੋਂ ਪਿਆਰ ਦੇ ਇਹ ਦੋਵੇਂ ਪੰਛੀ ਇੱਕਠੇ ਹਨ।

ਅਦਾਕਾਰ ਪ੍ਰਿੰਸ ਨਰੂਲਾ ਆਪਣੀ ਗਰਲਫਰੈਂਡ ਯੁਵਿਕਾ ਚੌਧਰੀ ਨਾਲ ਪਿਆਰ ਜਤਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡਿਆ ਉੱਤੇ ਯੁਵਿਕਾ ਦੇ ਨਾਲ ਆਪਣੀ ਕਈ ਤਸਵੀਰਾਂ ਅਪਲੋਡ ਕੀਤੀਆਂ ਹਨ। ਪ੍ਰਿੰਸ ਨੇ ਇੱਕ ਈਵੈਂਟ ਵਿੱਚ ਗੋਡਿਆਂ ਉੱਤੇ ਆ ਕੇ ਯੁਵਿਕਾ ਨੂੰ ਪਿਆਰ ਜਤਾਇਆ। ਇਸ ਈਵੈਂਟ ਵਿੱਚ ਯੁਵਿਕਾ ਇੱਕ ਬਰਾਂਡ ਲਈ ਦੁਲਹਨ ਅਵਤਾਰ ਵਿੱਚ ਨਜ਼ਰ ਆਈ ਸੀ।

Prince Neurala shows love

ਯੁਵਿਕਾ ਨੂੰ ਸ਼ੋਅ ਸਟੋਪਰ ਦੇ ਤੌਰ ਉੱਤੇ ਰੈਂਪ ਵਾਕ ਕਰਣਾ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਿੰਸ ਅਤੇ ਯੁਵਿਕਾ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇੱਕ ਰਿਪੋਰਟ ਦੇ ਮੁਤਾਬਿਕ ਜਦੋਂ ਪ੍ਰਿੰਸ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ- ਅਸੀਂ ਇਸ ਸਾਲ ਅਕਤੂਬਰ ਜਾਂ ਨਵੰਬਰ ਵਿੱਚ ਵਿਆਹ ਕਰਾਂਗੇ। ਇਹ ਇੱਕ ਪੰਜਾਬੀ ਵਿਆਹ ਹੋਵੇਗਾ। ਹਾਲਾਂਕਿ ਹੁਣ ਤੱਕ ਅਸੀਂ ਵਿਆਹ ਦਾ ਵੈਨਿਊ ਤੈਅ ਨਹੀਂ ਕੀਤਾ ਹੈ

Prince Neurala shows love

ਪਰ ਇਸ ਸਾਲ ਦੇ ਅੰਤ ਤੱਕ ਯੁਵਿਕਾ ਮੇਰੀ ਪਤਨੀ ਬਨ ਜਾਵੇਗੀ। ਜ਼ਿਕਰਯੋਗ ਹੈ ਕਿ ਯੁਵਿਕਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੋਂ ਜਦੋਂ ਬੋਲਡ ਤਸਵੀਰਾਂ ਪੋਸਟ ਕਰਣਾ ਬੰਦ ਕਰ ਦਿੱਤਾ ਤਾਂ ਇਹ ਮੰਨਿਆ ਗਿਆ ਸੀ ਕਿ ਇਸਦੇ ਪਿੱਛੇ ਪ੍ਰਿੰਸ ਵਜ੍ਹਾ ਹੋ ਸਕਦੇ ਹਨ। ਪਰ ਜਦੋਂ ਪ੍ਰਿੰਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ – ਮੈਂ ਉਸਨੂੰ ਕਦੇ ਨਹੀਂ ਰੋਕੂੰਗਾ , ਪਰ ਉਸਨੂੰ ਆਪਣੇ ਆਪ ਹੀ ਅਜਿਹਾ ਕਰਣਾ ਠੀਕ ਨਹੀਂ ਲੱਗਦਾ ਹੈ। ਉਹ ਆਪਣੇ ਆਪ ਹੀ ਕਹਿੰਦੀ ਹੈ ਕਿ ਬੋਲਡ ਤਸਵੀਰਾਂ ਅਪਲੋਡ ਕਰਣ ਦਾ ਕੋਈ ਮਤਲਬ ਨਹੀਂ ਹੈ। ਸੂਤਰਾਂ ਮੁਤਾਬਿਕ ਹੁਣ ਜਲਦ ਹੀ ਇਹ ਕਪਲ ਵੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।

print

Share Button
Print Friendly, PDF & Email