ਸਮੁੰਦਰ ਕਿਨਾਰੇ ਮਿਲਿਆ ਅਨੋਖਾ ਜਾਨਵਰ

ss1

ਸਮੁੰਦਰ ਕਿਨਾਰੇ ਮਿਲਿਆ ਅਨੋਖਾ ਜਾਨਵਰ

animalਫਿਲੀਪੀਨਜ਼ ਦੇ ਓਰੀਐਟਲ ਮਿੰਡੋਰ ਸੂਬੇ ਦੇ ਇਕ ਵਿਸ਼ਾਲ ਅਜੀਬ ਜੀਵ ਦੇ ਮਿਲਣ ਦੀ ਖ਼ਬਰ ਮਿਲੀ ਹੈ। ਕਿਸੀ ਰਾਖਸ਼ ਦੀ ਤਰਾਂ ਦਿੱਖ ਰਿਹਾ ਇਸ ਜੀਵ ਨੂੰ ਲੋਕ ਦੂਰੋਂ ਦੂਰੋਂ ਦੇਖਣ ਲਈ ਆ ਰਹੇ ਹਨ। ਲੋਕ ਵਿੱਚ ਕਾਫੀ ਖੌਫ ਦੇਖਣ ਨੂੰ ਮਿਲ ਰਿਹਾ ਹੈ ।ਕਈ ਲੋਕ ਸਹਿਮੇ ਹੋਏ ਹਨ । ਇਹ ਜਾਨਵਰ ਟਰੱਕ ਦੇ ਆਕਾਰ ਦੀ ਤਰ੍ਹਾਂ ਦਿੱਸਦਾ ਹੈ, ਇਸ ਦੇ ਸਰੀਰ ‘ਤੇ ਲੰਬੇ ਵਾਲ ਹਨ।

ਜਿਹੜੇ ਲੋਕ ਨੇ ਇਸ ਨੂੰ ‘ ਸਮੁੰਦਰ ਸ਼ੈਤਾਨ ‘ਦਾ ਨਾਮ ਦਿੱਤਾ ਹੈ। ਕੁਝ ਸਥਾਨਿਕ ਕਹਿੰਦੇ ਹਨ ਕਿ ਇਹ ਜੀਵ ਇਕ ਮਿਥਿਹਾਸ ਵਿਚ ਦਰਸਾਏ ਗਏ ਲੋਕਾਂ ਵਰਗਾ ਹੈ , ਜੋ ਕੁਦਰਤੀ ਆਫ਼ਤ ਦੇ ਲੱਛਣ ਵਜੋਂ ਉਭਰ ਕੇ ਸਾਹਮਣੇ ਆਇਆ ਹੈ ।

ਇਸ ਜਾਨਵਰ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਜੀਵ ਕਰੀਬ 20 ਫੁੱਟ ਲੰਮਾ ਅਤੇ 2 ਟਨ ਵਜਨੀ ਦੱਸਿਆ ਜਾ ਰਿਹਾ ਹੈ । ਇੱਕ ਨੋਕ ਤੋਂ 4 ਫੁੱਟ ਅਤੇ ਦੂਜੀ ਤੋਂ 2 ਫੁੱਟ ਚੌੜੇ ਇਸ ਮਰੇ ਹੋਏ ਵਿਸ਼ਾਲ ਜਾਨਵਰ ਨੂੰ ਦੇਖਣ ਲਈ ਸੈਕੜੇ ਦੀ ਗਿਣਤੀ ਵਿੱਚ ਭੀੜ ਇਕੱਠੀ ਹੋ ਰਹੀ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਲਹਿਰਾਂ ਦੇ ਨਾਲ ਕੰਡੇ ‘ਤੇ ਵਹਿ ਕੇ ਆਏ ਇਸ ਜੀਵ ਦੇ ਕੋਲ ਬਹੁਤ ਜ਼ਿਆਦਾ ਭੈੜੀ ਬਦਬੂ ਆ ਰਹੀ ਸੀ।

ਇਸ ਬਾਰੇ, ਇਕ ਸਥਾਨਕ ਵਿਅਕਤੀ ਟੈਮ ਮਲਿੰਗ ਨੇ ਕਿਹਾ, ‘ਓਰੀਐਟਲ ਮਿਡੋਰੋ ਵੱਲੋਂ ਇੱਕ ਭੂਚਾਲ ਆ ਰਿਹਾ ਹੈ। ਇਹ ਵਿਸ਼ਾਲ ਸ਼ੈਤਾਨ ਅਜਿਹੀ ਚੀਜ਼ ਦਾ ਪ੍ਰਤੀਕ ਹੈ ਕਿ ਕੁੱਝ ਬੁਰਾ ਹੋਵੇਗਾ । ਹਾਲਾਂਕਿ ਅਧਿਕਾਰੀਆਂ ਨੇ ਨਮੂਨੇ ਲਏ ਹਨ ਅਤੇ ਉਹ ਮੰਨਦੇ ਹਨ ਕਿ ਇਹ ਇੱਕ ਵ੍ਹੇਲ ਮੱਛੀ ਦਾ ਅਵਸ਼ੇਸ਼ ਹੈ, ਪਰ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਤਰ੍ਹਾਂ ਦੀ ਤਬਾਹੀ ਦਾ ਗਲਤ ਸੰਕੇਤ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *