ਨੇਪਾਲ ‘ਚ ਭਾਰਤੀ ਦੂਤਘਰ ਦਾ ਅਸਥਾਈ ਦਫ਼ਤਰ ਹੋਵੇਗਾ ਬੰਦ

ss1

ਨੇਪਾਲ ‘ਚ ਭਾਰਤੀ ਦੂਤਘਰ ਦਾ ਅਸਥਾਈ ਦਫ਼ਤਰ ਹੋਵੇਗਾ ਬੰਦ

ਭਾਰਤ ਨੇ ਨੇਪਾਲ ਦੇ ਬਿਰਾਟਨਗਰ ‘ਚ ਸਥਿਤ ਭਾਰਤੀ ਦੂਤਘਰ ਦੇ ਅਸਥਾਈ ਦਫ਼ਤਰ ਨੂੰ ਬੰਦ ਕਰਨ ਅਤੇ ਕਿਸੇ ਹੋਰ ਥਾਂ ‘ਤੇ ਮੁੜ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਵਲੋਂ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਵਿਦੇਸ਼ ਮੰਤਰਾਲੇ ਮੁਤਾਬਕ ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੀ ਯਾਤਰਾ ‘ਤੇ ਗਏ ਸਨ ਤਾਂ ਉਨ੍ਹਾਂ ਨੇ ਨੇਪਾਲੀ ਪ੍ਰਧਾਨ ਮੰਤਰੀ ਕੇ. ਪੀ. ਓਲੀ ਨਾਲ ਮੁਲਾਕਾਤ ਦੌਰਾਨ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਸੀ। ਕੁਝ ਸਮੇਂ ਪਹਿਲਾਂ ਇਸ ਦਫ਼ਤਰ ਦੇ ਬਾਹਰ ਪ੍ਰੈੱਸ਼ਰ ਕੁੱਕਰ ਧਮਾਕਾ ਹੋਇਆ ਸੀ। ਧਮਾਕਾ ਬਹੁਤ ਖ਼ਤਰਨਾਕ ਨਹੀਂ ਸੀ ਪਰ ਇਸ ਤੋਂ ਬਾਅਦ ਹੀ ਦਫ਼ਤਰ ਨੂੰ ਬੰਦ ਕਰਨ ‘ਤੇ ਵਿਚਾਰ ਚੱਲ ਰਿਹਾ ਸੀ। ਵਿਦੇਸ਼ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਿਰਾਟਨਗਰ ਸਥਿਤ ਭਾਰਤੀ ਦੂਤਘਰ ਦੇ ਅਸਥਾਈ ਦਫ਼ਤਰ ਨੂੰ ਕੋਸੀ ਨਦੀ ‘ਚ ਆਉਣ ਵਾਲੇ ਹੜ੍ਹ ਦੇ ਹਾਲਾਤਾਂ ਨਾਲ ਨਜਿੱਠਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਸੀ। ਇਸ ਨੂੰ ਖੋਲ੍ਹੇ ਜਾਣ ਦਾ ਮਕਸਦ ਹੁਣ ਪੂਰਾ ਹੋ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *