ਝੰਡੀਆਂ ਵਾਲੀਆਂ ਕਾਰਾਂ ਛੱਡ ਮੰਤਰੀਆਂ ਨੇ ਕੀਤਾ ਟੈਂਪੂ ਟ੍ਰੈਵਲਰ

ss1

ਝੰਡੀਆਂ ਵਾਲੀਆਂ ਕਾਰਾਂ ਛੱਡ ਮੰਤਰੀਆਂ ਨੇ ਕੀਤਾ ਟੈਂਪੂ ਟ੍ਰੈਵਲਰ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਪੂਰੇ ਮੰਤਰੀ ਮੰਡਲ ਨੇ ਭਾਰਤੀ ਸਿਆਸਤਦਾਨਾਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ।

ਮੁੱਖ ਮੰਤਰੀ ਮੁਤਾਬਕ ਉਨ੍ਹਾਂ ਲੋਕਾਂ ਨੂੰ ਹੋਣ ਵਾਲੀ ਦਿੱਕਤ ਨੂੰ ਘਟਾਉਣ ਲਈ ਉਨ੍ਹਾਂ ਨੇ ਆਪਣੀਆਂ ਝੰਡੀਆਂ ਵਾਲੀਆਂ ਕਾਰਾਂ ਦੀ ਥਾਂ ‘ਤੇ ਆਪਣੇ ਮੰਤਰੀਆਂ ਸਮੇਤ ਦਿੱਲੀ ਤਕ ਦਾ ਸਫ਼ਰ ਟੈਂਪੂ ਟ੍ਰੈਵਲਰ ਰਾਹੀਂ ਕੀਤਾ।

ਦਰਅਸਲ, ਸੀਐਮ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੁਲਾਕਾਤ ਲਈ ਬੁਲਾਇਆ ਸੀ। ਇਸ ਲਈ ਸਾਰੇ ਮੰਤਰੀ ਆਪਣੀਆਂ ਗੱਡੀਆਂ ਛੱਡ ਟੈਂਪੂ ਟ੍ਰੈਵਲਰ ‘ਤੇ ਰਾਸ਼ਟਰਪਤੀ ਭਵਨ ਵਿੱਚ ਹੋਈ ਰੀਟ੍ਰੀਟ ਲਈ ਪਹੁੰਚੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਕੈਬਨਿਟ ਟੈਂਪੂ ਟ੍ਰੈਵਲਰਜ਼ ‘ਤੇ ਜਾਣ ਦਾ ਹੀ ਫੈਸਲਾ ਕੀਤਾ ਤਾਂ ਜੋ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ।

print
Share Button
Print Friendly, PDF & Email

Leave a Reply

Your email address will not be published. Required fields are marked *